Punjab News : ਤਿੰਨ ਰੁਪਏ ਯੂਨਿਟ ਸਬਸਿਡੀ ਖ਼ਤਮ, ਮੱਧ ਵਰਗ ’ਤੇ ਪਵੇਗਾ ਕਰੋੜਾਂ ਦਾ ਬੋਝ

Punjab News

ਪਾਵਰਕੌਮ ਤੇ ਸਰਕਾਰ ਨੂੰ ਹੋਵੇਗਾ ਕਰੋੜਾਂ ਦਾ ਫਾਇਦਾ, ਸਰਕਾਰ ਦੇ ਫੈਸਲੇ ਕਾਰਨ ਆਮ ਲੋਕਾਂ ’ਚ ਰੋਸ | Punjab News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਗਵੰਤ ਮਾਨ ਸਰਕਾਰ ਵੱਲੋਂ ਚੰਨੀ ਸਰਕਾਰ ਮੌਕੇ 7 ਕਿੱਲੋਵਾਟ ਤੱਕ ਦੇ ਉਪਭੋਗਤਾਵਾਂ ਨੂੰ ਦਿੱਤੀ ਗਈ ਪ੍ਰਤੀ ਯੂਨਿਟ 3 ਰੁਪਏ ਤੱਕ ਦੀ ਸਬਸਿਡੀ ਨੂੰ ਖਤਮ ਕਰਨ ਨਾਲ ਵੱਡੀ ਗਿਣਤੀ ਪੰਜਾਬ ਦੇ ਲੋਕਾਂ ’ਤੇ ਕਰੋੜਾਂ ਰੁਪਏ ਦਾ ਵਾਧੂ ਭਾਰ ਪੈ ਗਿਆ ਹੈ। ਉਕਤ ਸਬਸਿਡੀ ਖਤਮ ਹੋਣ ਤੋਂ ਬਾਅਦ ਪਾਵਰਕੌਮ ਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਲਾਭ ਪੁੱਜੇਗਾ। Punjab News

ਦੱਸਣਯੋਗ ਹੈ ਕਿ ਸਾਲ 2021 ’ਚ ਬਣੀ ਚੰਨੀ ਸਰਕਾਰ ਵੱਲੋਂ 1 ਕਿੱਲੋਵਾਟ ਤੋਂ 7 ਕਿੱਲੋਵਾਟ ਤੱਕ ਦੇ ਬਿਜਲੀ ਉਪਭੋਗਤਾਵਾਂ ਲਈ ਵੱਡਾ ਫੈਸਲਾ ਲੈਂਦਿਆਂ 3 ਰੁਪਏ ਯੂਨਿਟ ਬਿਜਲੀ ਸਬਸਿਡੀ ਮੁਹੱਈਆ ਕਰਵਾਈ ਗਈ ਸੀ, ਜਿਸ ਨਾਲ ਕਿ ਵੱਡੀ ਗਿਣਤੀ ਉਪਭੋਗਤਾਵਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਸੀ। ਮਾਨ ਸਰਕਾਰ ਵੱਲੋਂ 3 ਰੁਪਏ ਦੀ ਬਿਜਲੀ ਸਬਸਿਡੀ ਖਤਮ ਕਰਨ ਨਾਲ ਪ੍ਰਤੀ ਯੂਨਿਟ ’ਚ ਵਾਧਾ ਹੋ ਗਿਆ ਹੈ। ਜੇਕਰ 101 ਤੋਂ 300 ਯੂਨਿਟ ਵਾਲੇ ਉਪਭੋਗਤਾਵਾਂ ਨੂੰ ਪਹਿਲਾਂ ਪ੍ਰਤੀ ਯੂਨਿਟ 6.75 ਰੁਪਏ ਦੇਣੇ ਪੈ ਰਹੇ ਸਨ ਤਾਂ ਇਸ ਵਿੱਚ 3 ਰੁਪਏ ਦਾ ਹੋਰ ਵਾਧਾ ਹੋ ਜਾਵੇਗਾ। ਇਸੇ ਤਰ੍ਹਾਂ 300 ਯੂਨਿਟ ਤੋਂ ਵੱਧ ਖਪਤ ਵਾਲੇ ਉਪਭੋਗਤਾਵਾਂ ਨੂੰ 7.75 ਰੁਪਏ ਪ੍ਰਤੀ ਯੂਨਿਟ ਦੇਣੇ ਪੈ ਰਹੇ ਸਨ ਤਾਂ ਇਸ ਵਿੱਚ ਵੀ 3 ਰੁਪਏ ਦਾ ਹੋਰ ਵਾਧਾ ਹੋ ਜਾਵੇਗਾ ਤੇ ਇਹ ਯੂਨਿਟ 10 ਰੁਪਏ ਯੂਨਿਟ ਦੇ ਨੇੜੇ ਪੁੱਜ ਜਾਵੇਗੀ।

Punjab News

ਭਾਵੇਂ ਕਿ ਭਗਵੰਤ ਮਾਨ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਕੀਤਾ ਹੋਇਆ ਹੈ, ਪਰ 600 ਯੂਨਿਟ ਤੋਂ ਵੱਧ ਖਪਤ ਵਾਲਿਆਂ ਨੂੰ ਇਸ 3 ਰੁਪਏ ਯੂਨਿਟ ਸਬਸਿਡੀ ਦਾ ਫਾਇਦਾ ਮਿਲ ਰਿਹਾ ਸੀ, ਉਹ ਖਤਮ ਹੋਣ ਦੇ ਨਾਲ-ਨਾਲ 3 ਰੁਪਏ ਪ੍ਰਤੀ ਯੂਨਿਟ ਜਿਆਦਾ ਬਿਲ ਆਵੇਗਾ ਤੇ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਦੀ ਜੇਬ ਤੇ ਕਰੋੜਾਂ ਰੁਪਏ ਦਾ ਭਾਰ ਪਵੇਗਾ।

ਸਰਕਾਰ ਵੱਲੋਂ 3 ਰੁਪਏ ਯੂਨਿਟ ਸਬਸਿਡੀ ਖਤਮ ਕਰਨ ਨਾਲ ਪਾਵਰਕੌਮ ਤੇ ਸਰਕਾਰ ਨੂੰ ਇੱਕ ਸਾਲ ’ਚ ਕਰੋੜਾਂ ਦਾ ਫਾਇਦਾ ਹੋਵੇਗਾ। ਮੱਧ ਵਰਗ ਨੂੰ 3 ਰੁਪਏ ਯੂਨਿਟ ਸਬਸਿਡੀ ਦਾ ਵੱਡਾ ਫਾਇਦਾ ਸੀ ਜੋਂ ਕਿ ਹੁਣ ਖਤਮ ਹੋ ਗਿਆ ਹੈ ਤੇ ਬਿੱਲਾਂ ਦੀ ਰਕਮ ’ਚ ਵਾਧਾ ਹੋਵੇਗਾ। ਸਰਕਾਰ ਦੇ ਇਸ ਫੈਸਲੇ ਕਾਰਨ ਮੱਧ ਵਰਗ ਵਿੱਚ ਰੋਹ ਪਾਇਆ ਜਾ ਰਿਹਾ ਹੈ।

ਮੱਧ ਵਰਗ ’ਤੇ ਪਵੇਗਾ ਵੱਡਾ ਬੋਝ : ਜਗਮੋਹਨ ਸਿੰਘ | Punjab News

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਪਟਿਆਲਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਫੈਸਲਾ ਇਹ ਲਿਆ ਜਾਣਾ ਸੀ ਕਿ 600 ਯੂਨਿਟ ਤੋਂ ਉੱਪਰ ਯੂਨਿਟਾਂ ਖਪਤ ਕਰਨ ਵਾਲੇ ਉਪਭੋਗਤਾਵਾਂ ਤੋਂ ਸਿਰਫ਼ ਉਪਰਲੀਆਂ ਯੂਨਿਟਾਂ ਦਾ ਹੀ ਬਿੱਲ ਵਸੂਲਿਆ ਜਾਣ ਦਾ ਫੈਸਲਾ ਕਰਨਾ ਸੀ, ਪਰ ਜੋ ਚੰਨੀ ਸਰਕਾਰ ਵੱਲੋਂ 3 ਰੁਪਏ ਯੂਨਿਟ ਦੀ ਸਬਸਿਡੀ ਦੇਣ ਦਾ ਫੈਸਲਾ ਸੀ ਉਸ ਨੂੰ ਖਤਮ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਮੱਧ ਵਰਗ ’ਤੇ ਹੀ ਵੱਡਾ ਬੋਝ ਪਵੇਗਾ, ਕਿਉਂਕਿ 3 ਰੁਪਏ ਯੂਨਿਟ ਸਬਸਿਡੀ ਦਾ ਫਾਇਦਾ ਇਸ ਵਰਗ ਨੂੰ ਹੀ ਮਿਲ ਰਿਹਾ ਸੀ।

Read Also : Administrative Reshuffle: ਭਜਨ ਲਾਲ ਸਰਕਾਰ ਦਾ ਸਭ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਅਧਿਕਾਰੀਆਂ ਦੇ ਤਬਾਦਲੇ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡੀਜਲ ਪੈਟਰੋਲ ’ਤੇ ਵਧਾਏ ਵੈਟ ਕਾਰਨ ਭਾਅ ’ਚ ਵਾਧਾ ਹੋਵੇਗਾ ਜੋ ਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਕਿਸਾਨੀ ’ਤੇ ਹੋਰ ਭਾਰ ਪਵੇਗਾ। ਉਨ੍ਹਾਂ ਕਿਹਾ ਕਿ ਡੀਜਲ ’ਤੇ ਸਰਕਾਰ ਵੱਲੋਂ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਸੀ ਪਰ ਸਰਕਾਰ ਨੇ ਇਹ ਵੈਟ ਵਧਾਕੇ ਆਮ ਲੋਕਾਂ ’ਤੇ ਭਾਰ ਪਾ ਕੇ ਆਪਣੇ ਖਜਾਨੇ ਨੂੰ ਹੁਲਾਰਾ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਆਪਣਾ ਇਹ ਫੈਸਲਾ ਵਾਪਸ ਲਵੇ।