Punjab News: ਪਾਰਟੀ ਚੋਣ ਨਿਸ਼ਾਨ ’ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਅੱਜ ਕੈਬਨਿਟ ਬੈਠਕ ਵਿੱਚ ਹੋਵੇਗਾ ਫੈਸਲਾ!

Punjab Government

ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਕਰਨਗੇ ਕੈਬਨਿਟ ਬੈਠਕ ਤੋਂ ਬਾਅਦ ਐਲਾਨ | Punjab News

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News : ਪੰਜਾਬ ਵਿੱਚ ਇਸ ਵਾਰ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ ਜਾਣਗੀਆਂ ਅਤੇ ਇਸ ਲਈ ਬਕਾਇਦਾ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਐਕਟ ਦੇ ਨਿਯਮਾਂ ਨੂੰ ਵੀ ਬਦਲਿਆ ਜਾ ਰਿਹਾ ਹੈ। ਅੱਜ ਦੀ ਕੈਬਨਿਟ ਬੈਠਕ ਵਿੱਚ ਇਸ ਸਬੰਧੀ ਏਜੰਡਾ ਆ ਰਿਹਾ ਹੈ ਅਤੇ ਇਸ ਏਜੰਡੇ ਨੂੰ ਪਾਸ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਪੰਚਾਇਤਾਂ ਚੋਣਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਪੰਚਾਇਤਾਂ ਸਬੰਧੀ ਬੜੇ ਗੰਭੀਰ ਹਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਉਹ ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਨੂੰ ਧੜੇਬੰਦੀ ਤੋਂ ਉਪਰ ਉੱਠਣ ਦਾ ਸੰਦੇਸ਼ ਦਿੰਦੇ ਰਹੇ ਹਨ। ਇਸ ਕਾਰਨ ਹੀ ਪਿੰਡਾਂ ਵਿੱਚ ਪਾਰਟੀ ਪੱਧਰ ’ਤੇ ਹੋਣ ਵਾਲੀ ਸਿਆਸਤ ਨੂੰ ਖ਼ਤਮ ਕਰਨ ਲਈ ਹੀ ਪਾਰਟੀ ਚੋਣ ਨਿਸ਼ਾਨ ਦੇ ਕਲਚਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪਿੰਡਾਂ ਵਿੱਚ ਇੱਕ ਧਿਰ ਜਾਂ ਫਿਰ ਸਿਆਸੀ ਪਾਰਟੀ ਦੀ ਥਾਂ ’ਤੇ ਪਿੰਡ ਦੇ ਲੋਕਾਂ ਦਾ ਸਰਪੰਚ ਬਣੇ ਅਤੇ ਭਾਈਚਾਰਕ ਏਕਤਾ ਅਤੇ ਪਿਆਰ ਕਾਇਮ ਰਹੇ। ਇਸ ਲਈ ਹੀ ਪੰਜਾਬ ਵਿੱਚ ਪਾਰਟੀ ਚੋਣ ਨਿਸ਼ਾਨ ਨੂੰ ਪੰਚਾਇਤੀ ਚੋਣਾਂ ਵਿੱਚ ਖ਼ਤਮ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। Punjab News

ਗਲੈਂਟਰੀ ਐਵਾਰਡ ਵਾਲੇ ਫੌਜੀਆਂ ਨੂੰ ਨਹੀਂ ਮਿਲੇਗੀ ਜ਼ਮੀਨ, ਦਿੱਤਾ ਜਾਵੇਗਾ ਨਕਦ ਇਨਾਮ | Punjab News

ਇਸ ਦੇ ਨਾਲ ਹੀ ਅੱਜ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਫੌਜੀਆਂ ਨੂੰ ਮਿਲਣ ਵਾਲੇ ਗਲੈਂਟਰੀ ਐਵਾਰਡ ਵਿੱਚ ਜ਼ਮੀਨ ਦੇਣ ਦੀ ਥਾਂ ’ਤੇ ਨਕਦ ਇਨਾਮ ਦੇਣ ਸਬੰਧੀ ਫੈਸਲਾ ਕੀਤਾ ਜਾਵੇਗਾ। ਪੰਜਾਬ ਵਿੱਚ ਜ਼ਮੀਨ ਦੀ ਭਾਰੀ ਘਾਟ ਹੈ, ਇਸ ਲਈ ਸਰਕਾਰ ਵਲੋਂ ਡੇਢ ਲੱਖ ਰੁਪਏ ਤੋਂ ਲੈ ਕੇ 6 ਲੱਖ 50 ਹਜ਼ਾਰ ਰੁਪਏ ਤੱਕ ਨਕਦ ਇਨਾਮ ਦੇਣ ਦੀ ਤਜਵੀਜ਼ ’ਤੇ ਅੱਜ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੀ ਕਰੀਬ 35 ਏਜੰਡੇ ਕੈਬਨਿਟ ਬੈਠਕ ਵਿੱਚ ਆ ਰਹੇ ਹਨ। Punjab News

Read Also : Har GharTiranga : ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ‘ਹਰ ਘਰ ਤਿਰੰਗਾ’ ਯਾਤਰਾ ਕੱਢੀ