ਹਾਈਵੇਅ ’ਤੇ ਧਰਨਾ-ਪ੍ਰਦਰਸ਼ਨ
- ਐੱਸਪੀ ਬੋਲੇ, 3 ਤੋਂ 4 ਲੋਕਾਂ ਦੇ ਮਰਨ ਦੀ ਸੂਚਨਾ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Punjab LPG Tanker Blast: ਪੰਜਾਬ ਦੇ ਹੁਸ਼ਿਆਰਪੁਰ ’ਚ ਸ਼ੁੱਕਰਵਾਰ ਰਾਤ ਨੂੰ ਸਬਜ਼ੀ ਨਾਲ ਭਰੀ ਇੱਕ ਪਿਕਅੱਪ (ਛੋਟੀ ਟਰਾਲੀ) ਇੱਕ ਐਲਪੀਜੀ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਇਸ ਤੋਂ ਬਾਅਦ ਇਸ ’ਚ ਅੱਗ ਲੱਗ ਗਈ। ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਵਿੱਚ 15 ਦੁਕਾਨਾਂ ਅਤੇ 4 ਘਰ ਸੜ ਗਏ। ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ 11:15 ਵਜੇ ਮੰਡਿਆਲਾ ਪਿੰਡ ਨੇੜੇ ਵਾਪਰਿਆ। 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਲਗਭਗ 30 ਲੋਕ ਸੜ ਗਏ ਹਨ।
ਇਹ ਖਬਰ ਵੀ ਪੜ੍ਹੋ : Trump Tariff War: ਟਰੰਪ ਦਾ ਟੈਰਿਫ ਯੁੱਧ : ਨਵੇਂ ਗਲੋਬਲ ਪਾਵਰ ਢਾਂਚੇ ਵੱਲ ਵਧ ਰਿਹਾ ਰੂਸ-ਚੀਨ-ਭਾਰਤ ਤਿਕੋਣ
ਜ਼ਖਮੀਆਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਕੁਝ ਲੋਕ 30 ਫੀਸਦੀ ਤੋਂ 80 ਫੀਸਦੀ ਸੜ ਗਏ ਹਨ। ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਕੀਤੀ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਗੈਸ ਗੈਰ-ਕਾਨੂੰਨੀ ਢੰਗ ਨਾਲ ਭਰੀ ਜਾ ਰਹੀ ਹੈ, ਉਸ ਐਂਗਲ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਹੁਸ਼ਿਆਰਪੁਰ-ਜਲੰਧਰ ਰਾਸ਼ਟਰੀ ਰਾਜਮਾਰਗ ਬੰਦ ਹੈ। ਇਸ ਦੇ ਨਾਲ ਹੀ ਲੋਕ ਮੁਆਵਜ਼ੇ ਤੇ ਮਾਮਲੇ ਦੀ ਜਾਂਚ ਲਈ ਧਰਨੇ ’ਤੇ ਬੈਠੇ ਹਨ।
ਨੋਜ਼ਲ ਨਾਲ ਟਕਰਾਉਣ ਤੋਂ ਬਾਅਦ ਲੀਕ ਹੋਈ ਗੈਸ | Punjab LPG Tanker Blast
ਪਿਕਅੱਪ ਸਿੱਧਾ ਐਲਪੀਜੀ ਟੈਂਕਰ ਦੇ ਹੇਠਾਂ ਲਾਏ ਗਏ ਨੋਜ਼ਲਾਂ ਨਾਲ ਟਕਰਾ ਗਿਆ। ਇਸ ਨਾਲ ਗੈਸ ਰੋਕਣ ਲਈ ਲਾਏ ਗਏ ਨੋਜ਼ਲਾਂ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਗੈਸ ਲੀਕ ਹੋ ਗਈ ਤੇ ਇਸ ’ਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਪਿਕਅੱਪ ਬੁਰੀ ਤਰ੍ਹਾਂ ਸੜ ਗਿਆ। Punjab LPG Tanker Blast