ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News Punjab Holida...

    Punjab Holidays: ਪੰਜਾਬ ’ਚ ਰੱਦ ਹੋਈਆਂ ਛੁੱਟੀਆਂ, ਨਵੇਂ ਆਦੇਸ਼ ਜਾਰੀ

    Holiday
    Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ

    Punjab Holidays: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਵੱਲੋਂ ਹੜ੍ਹ ਆਉਣ ਦੀ ਭਵਿੱਖਬਾਣੀ ਤੋਂ ਬਾਅਦ, ਸਿਹਤ ਵਿਭਾਗ ਨੇ ਅੰਮ੍ਰਿਤਸਰ ’ਚ ਸਿਹਤ ਸੇਵਾਵਾਂ ਨੂੰ ਅਲਰਟ ’ਤੇ ਰੱਖ ਦਿੱਤਾ ਹੈ। ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਰਮਦਾਸ, ਅਜਨਾਲਾ ਤੇ ਲੋਪੋਕੇ ਦੇ ਸਰਕਾਰੀ ਹਸਪਤਾਲਾਂ ’ਚ 24 ਘੰਟੇ ਸਿਹਤ ਸੇਵਾਵਾਂ ਦੇ ਹੁਕਮ ਦਿੱਤੇ ਹਨ। ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਤੇ ਸਟਾਫ ਦੀਆਂ ਛੁੱਟੀਆਂ ਅਗਲੇ ਨੋਟਿਸ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

    ਇਹ ਖਬਰ ਵੀ ਪੜ੍ਹੋ : India Gold News: ਦੇਸ਼ ’ਚ ਸੋਨੇ ਨੇ ਰਚ ਦਿੱਤਾ ਇਤਿਹਾਸ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

    ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਅਜਨਾਲਾ, ਲੋਪੋਕੇ ਤੇ ਰਾਮਦਾਸ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਧਿਕਾਰੀਆਂ ਨਾਲ ਵਿਸ਼ੇਸ਼ ਸਲਾਹ-ਮਸ਼ਵਰੇ ਤੋਂ ਬਾਅਦ, ਉਨ੍ਹਾਂ ਨੂੰ 24 ਘੰਟੇ ਸਿਹਤ ਸੇਵਾਵਾਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲਾਂ ’ਚ ਸੇਵਾਵਾਂ ਨੂੰ ਵੀ ਨਿਰਵਿਘਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਹਸਪਤਾਲਾਂ ’ਚ ਦਵਾਈਆਂ ਤੇ ਜ਼ਰੂਰੀ ਸਪਲਾਈ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਕੌਰ ਦੀ ਅਗਵਾਈ ’ਚ ਜ਼ਿਲ੍ਹੇ ’ਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। Punjab Holidays