ਪੀੜ੍ਹਤ ਪਰਿਵਾਰ ਨੂੰ ਦਿੱਤਾ ਚਾਰ ਲੱਖ ਰੁਪਏ ਦਾ ਚੈੱਕ
(ਅਸ਼ੋਕ ਗਰਗ) ਬਠਿੰਡਾ। Benefit Of Bima : ਬਠਿੰਡਾ ਵਿਧਾਨ ਸਭਾ ਹਲਕਾ ਦਿਹਾਤੀ ਵਿੱਚ ਪੈਂਦੇ ਪਿੰਡ ਮਹਿਤਾ ਵਿਖੇ ਪੰਜਾਬ ਗ੍ਰਾਮੀਣ ਬੈਂਕ ਮਹਿਤਾ ਬਰਾਂਚ ਵੱਲੋਂ ਇੱਕ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਿਤਾ ਵਾਸੀ ਗੁਰਦੇਵ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਕੁਝ ਮਹੀਨੇ ਪਹਿਲਾਂ ਖੇਤਾਂ ਵਿੱਚ ਕੰਮ ਰਹੀ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Government Schemes Anucement : ਖੁਸ਼ਖਬਰੀ! ਸਰਕਾਰ ਦੇਵੇਗੀ 30,000 ਰੁਪਏ ਸਾਲਾਨਾ, ਕਰਨਾ ਹੋਵੇਗਾ ਸਿਰਫ਼ ਇਹ ਕੰਮ!
ਮ੍ਰਿਤਕਾ ਮਨਪ੍ਰੀਤ ਕੌਰ ਦਾ ਮਹਿਤਾ ਬੈਂਕ ਵੱਲੋਂ 436 ਰੁਪਏ ਅਤੇ 20 ਰੁਪਏ ਦਾ ਬੀਮਾ ਕੀਤਾ ਹੋਇਆ ਸੀ। ਇਸ ਬਾਰੇ ਬੈਂਕ ਦੇ ਬੀਸੀ ਅਸ਼ੋਕ ਕੁਮਾਰ ਨੇ ਪੀੜ੍ਹਤ ਪਰਿਵਾਰ ਨੂੰ ਜਾਣਕਾਰੀ ਦਿੱਤੀ ਅਤੇ ਸਾਰੇ ਦਸਤਾਵੇਜ ਤਿਆਰ ਕਰਵਾ ਕੇ ਬੈਂਕ ਵਿੱਚ ਜਮ੍ਹਾ ਕਰਵਾ ਦਿੱਤੇ। ਅੱਜ ਬੈਂਕ ਬਰਾਂਚ ਮੈਨੇਜਰ ਮੈਡਮ ਗੁਰਪ੍ਰੀਤ ਕੌਰ ਨੇ ਸਾਰੀ ਕਾਗਜੀ ਕਾਰਵਾਈ ਪੂਰੀ ਹੋਣ ਉਪੰਰਤ ਬੈਂਕ ਕਰਮਚਾਰੀ ਮੈਡਮ ਸੁਖਵਿੰਦਰ ਕੌਰ ਕੈਸ਼ੀਅਰ ਅਤੇ ਮੈਡਮ ਅਫਸਰ ਸਵਾਤੀ ਦੀ ਹਾਜਰੀ ਵਿੱਚ ਮ੍ਰਿਤਕਾ ਦੇ ਪਤੀ ਗੁਰਦੇਵ ਸਿੰਘ ਨੂੰ ਚਾਰ ਲੱਖ ਰੁਪਏ ਦਾ ਚੈੱਕ ਸੌਂਪ ਦਿੱਤਾ।
ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਮਿਲਿਆ ਲਾਭ | Benefit Of Bima
ਇਸ ਮੌਕੇ ਮੈਡਮ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ 436 ਰੁਪਏ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ 20 ਰੁਪਏ ਸਕੀਮ ਚਲਾਈ ਗਈ ਹੈ ਜਿਸ ਵਿੱਚ ਜੇਕਰ ਕਿਸੇ ਖਾਤਾਧਾਰਕ ਦਾ ਇੱਕ ਸਾਲ ਦਾ 436 ਰੁਪਏ ਦਾ ਬੀਮਾ ਹੁੰਦਾ ਹੈ ਤਾਂ ਉਸ ਦੀ ਮੌਤ ਤੋਂ ਬਾਅਦ ਮੌਤ ਦਾ ਕਾਰਨ ਚਾਹੇ ਕੋਈ ਵੀ ਹੋਵੇ ਤਾਂ ਉਸ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਸਹਾਇਤਾ ਵਜੋਂ ਮਿਲਦੇ ਹਨ ।
ਇਸ ਤੋਂ ਇਲਾਵਾ ਜੋ ਇੱਕ ਸਾਲ ਦਾ 20 ਰੁਪਏ ਦਾ ਬੀਮਾ ਹੈ ਉਹ ਦੁਰਘਟਨਾ ਬੀਮਾ ਹੈ ਜਿਸ ਦੇ ਵੀ ਦੋ ਲੱਖ ਰੁਪਏ ਸਹਾਇਤਾ ਰਾਸ਼ੀ ਮਿਲਦੀ ਹੈ। ਇਹ ਰਾਸ਼ੀ ਸਾਲ ਵਿੱਚ ਸਿਰਫ ਇੱਕ ਵਾਰ ਹੀ ਬੈਂਕ ਖਾਤੇ ਵਿੱਚੋਂ ਕੱਟੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਮਨਪ੍ਰੀਤ ਕੌਰ ਦੇ ਦੋਵੇਂ ਬੀਮੇ (ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ ਬੀਮਾ ਯੋਜਨਾ) ਬੈਂਕ ਵੱਲੋਂ ਕੀਤੇ ਹੋਏ ਸਨ ਜਿਸ ਕਰਕੇ ਅੱਜ ਉਸ ਦੇ ਪਰਿਵਾਰ ਨੂੰ ਦੋਵੇਂ ਯੋਜਨਾਵਾਂ ਦੀ ਰਾਸ਼ੀ ਮਿਲਾ ਕੇ ਕੁੱਲ ਚਾਰ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ।
ਮੈਡਮ ਗੁਰਪ੍ਰੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚ ਉਨ੍ਹਾਂ ਨੂੰ ਜ਼ਰੂਰ ਦੋਵੇਂ ਬੀਮੇ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨਸਾਨ ਦਾ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਬੀਮੇ ਨਾਲ ਪਿਛਲੇ ਪਰਿਵਾਰ ਨੂੰ ਮੱਦਦ ਜ਼ਰੂਰ ਮਿਲ ਜਾਂਦੀ ਹੈ। ਇਸ ਮੌਕੇ ਇਕਬਾਲ ਸਿੰਘ ਗੰਨਮੈਨ ਅਤੇ ਸਤਵਿੰਦਰ ਸਿੰਘ ਵੀ ਹਾਜਰ ਸਨ। Benefit Of Bima