Punjab: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪ੍ਰਾਈਵੇਟ ਹਸਪਤਾਲਾਂ ਸਬੰਧੀ ਨਵੇਂ ਆਦੇਸ਼ ਜਾਰੀ

Punjab
Punjab: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪ੍ਰਾਈਵੇਟ ਹਸਪਤਾਲਾਂ ਸਬੰਧੀ ਨਵੇਂ ਆਦੇਸ਼ ਜਾਰੀ

Punjab: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਹੁਣ ਮਰੀਜ਼ਾਂ ਨੂੰ ਕਿਡਨੀ ਟਰਾਂਸਪਲਾਂਟ ਲਈ ਸਰਕਾਰੀ ਹਸਪਤਾਲਾਂ ’ਚ ਨਹੀਂ ਜਾਣਾ ਪਵੇਗਾ। ਹੁਣ ਕਿਡਨੀ ਟਰਾਂਸਪਲਾਂਟ ਲਈ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲ ਆਪਣੇ ਪੱਧਰ ’ਤੇ ਕਮੇਟੀ ਬਣਾ ਕੇ ਮਰੀਜ ਨੂੰ ਨਿਯਮਾਂ ਅਨੁਸਾਰ ਗੁਰਦਾ ਟਰਾਂਸਪਲਾਂਟ ਕਰਨ ਦੀ ਇਜਾਜ਼ਤ ਦੇ ਸਕਣਗੇ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਮਰੀਜ਼ਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ, ਉਥੇ ਕਮੇਟੀ ਦੀ ਮੀਟਿੰਗ ਸਮੇਂ ਸਿਰ ਹੋਣ ਨਾਲ ਕਈ ਅਹਿਮ ਜਾਨਾਂ ਵੀ ਬਚ ਜਾਣਗੀਆਂ।

ਇਹ ਖਬਰ ਵੀ ਪੜ੍ਹੋ : Punjab Highway News: ਪੰਜਾਬ ਦੇ ਇਨ੍ਹਾਂ ਪਿੰਡਾਂ ’ਚੋਂ ਲੰਘੇਗਾ ਨੈਸ਼ਨਲ ਹਾਈਵੇਅ, ਜਮੀਨਾਂ ਕੀਤੀਆਂ ਜਾਣਗੀਆਂ ਐਕੁਆਇਰ, …

ਇਸ ਸਬੰਧੀ ਸਰਕਾਰ ਨੇ ਸੂਬੇ ਭਰ ਭਰ ’ਚ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕਈ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ ਜ਼ਿਆਦਾ ਹੋ ਰਹੇ ਹਨ। ਕਿਡਨੀ ਟਰਾਂਸਪਲਾਂਟ ਦੇ ਨਿਯਮਾਂ ਤਹਿਤ ਮਰੀਜ਼ ਕਿਸੇ ਖੂਨ ਦੇ ਰਿਸ਼ਤੇਦਾਰ ਨੂੰ ਗੁਰਦਾ ਦਾਨ ਕਰ ਸਕਦਾ ਹੈ। ਸਭ ਤੋਂ ਪਹਿਲਾਂ, ਗੁਰਦਾ ਟਰਾਂਸਪਲਾਂਟ ਦੀ ਪ੍ਰਵਾਨਗੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ। ਕਮੇਟੀ ਦੇ ਚਾਰ ਮੈਂਬਰ ਕੇਸਾਂ ਦੀ ਸੁਣਵਾਈ ਕਰਦੇ ਹਨ। ਇਸ ਦੌਰਾਨ ਕੇਸਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਰੀਜ਼ਾਂ ਨੂੰ ਆਪਣੀ ਵਾਰੀ ਲਈ ਲੰਮਾ ਸਮਾਂ ਉਡੀਕ ਕਰਨੀ ਪਈ।

LEAVE A REPLY

Please enter your comment!
Please enter your name here