Punjab Government: ਚੰਡੀਗੜ੍ਹ। ਪੰਜਾਬ ਦੇ ਉਨ੍ਹਾਂ ਅਧਿਆਪਕਾਂ ਲਈ ਬੁਰੀ ਖ਼ਬਰ ਹੈ ਜਿਹੜੇ ਆਰਜ਼ੀ ਡਿਊਟੀ ਤਹਿਤ ਆਪਣੇ ਮਨਪਸੰਦ ਸਟੇਸ਼ਨਾਂ ’ਤੇ ਤਾਇਨਾਤ ਸਨ। ਪੰਜਾਬ ਸਰਕਾਰ ਨੇ ਅਜਿਹੀਆਂ 1000 ਆਰਜ਼ੀ ਡਿਊਟੀਆਂ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਦਸੰਬਰ ਤੱਕ ਸਾਰੇ ਅਜਿਹੇ ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਖ਼ਤਮ ਕਰਕੇ ਇਨ੍ਹਾਂ ਨੂੰ ਮੂਲ ਤਾਇਨਾਤੀ ਵਾਲੀਆਂ ਥਾਵਾਂ ’ਤੇ ਭੇਜਿਆ ਜਾਵੇਗਾ।
ਇਨ੍ਹਾਂ ਅਧਿਆਪਕਾਂ ਦੀ ਸਿਆਸੀ ਪਹੁੰਚ ਅਤੇ ਅਫ਼ਸਰਸ਼ਾਹੀ ਦੇ ਦਬਾਅ ਹੇਠ ਮਨਪਸੰਦ ਥਾਵਾਂ ’ਤੇ ਤਾਇਨਾਤੀ ਕੀਤੀ ਗਈ ਸੀ, ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਆਪਣੇ ਮਨਪਸੰਦ ਸਟੇਸ਼ਨ ਛੱਡਣੇ ਪੈਣਗੇ। ਸੂਤਰਾਂ ਦੇ ਮੁਤਾਬਕ ਭਾਵੇਂ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਕੀ ਬਚਦੇ ਸਾਰੇ ਅਜਿਹੇ ਅਧਿਆਪਕਾਂ ਨੂੰ ਇਸ ਸਾਲ ਦਸੰਬਰ ਤੱਕ ਉਨ੍ਹਾਂ ਦੀ ਮੂਲ ਤਾਇਨਾਤੀ ਵਾਲੀ ਥਾਂ ’ਤੇ ਵਾਪਸ ਭੇਜ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਵਿਧਾਇਕਾਂ ਤੋਂ ਲੈ ਕੇ ਉੱਚ ਅਧਿਕਾਰੀਆਂ ਅਤੇ ਨਿਆਇਕ ਅਫ਼ਸਰਾਂ ਤੱਕ ਪਹੁੰਚ ਵਾਲੇ ਅਧਿਆਪਕਾਂ ਦੀ ਆਰਜ਼ੀ ਡਿਊਟੀ ਨੂੰ ਵਧਾਉਣ ਲਈ ਹਮੇਸ਼ਾ ਦਬਾਅ ਰਹਿੰਦਾ ਸੀ। Punjab Government
Read Also : ਭਾਰਤ ਖਿਲਾਫ਼ ਵਨਡੇ ਤੇ ਟੀ20 ਸੀਰੀਜ਼ ਲਈ ਅਸਟਰੇਲੀਆਈ ਟੀਮ ਦਾ ਐਲਾਨ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਆਰਜ਼ੀ ਡਿਊਟੀਆਂ ’ਤੇ ਸਖ਼ਤੀ ਨਾਲ ਪੱਕੀ ਪਾਬੰਦੀ ਲਾ ਦਿੱਤੀ ਗਈ ਹੈ। ਵਿਭਾਗ ਦੇ ਸੀਨੀਅਰ ਅਫ਼ਸਰਾਂ ਦਾ ਕਹਿਣਾ ਹੈ ਕਿ ਆਰਜ਼ੀ ਡਿਊਟੀਆਂ ਕਾਰਨ ਪੇਂਡੂ ਅਤੇ ਪੱਛੜੇ ਇਲਾਕਿਆਂ ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ’ਚ ਅਧਿਆਪਕਾਂ ਦੀ ਵੱਡੀ ਘਾਟ ਪੈਦਾ ਹੋ ਗਈ ਸੀ। ਇਸ ਨਾਲ ਸਿੱਖਿਆ ’ਚ ਬਰਾਬਰੀ ਦੇ ਸਿਧਾਂਤ ਨੂੰ ਨੁਕਸਾਨ ਪਹੁੰਚ ਰਿਹਾ ਸੀ। ਇਸ ਲਈ ਸਰਕਾਰ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਹੈ।