ਸਾਡੇ ਨਾਲ ਸ਼ਾਮਲ

Follow us

20.6 C
Chandigarh
Wednesday, January 21, 2026
More
    Home Breaking News ਪੰਜਾਬ ਸਰਕਾਰ 2...

    ਪੰਜਾਬ ਸਰਕਾਰ 29 ਜੁਲਾਈ ਨੂੰ ਲਵੇਗੀ ਅਹਿਮ ਫ਼ੈਸਲੇ, ਪੜ੍ਹੋ ਤੇ ਜਾਣੋ

    Punjab Government
    ਫਾਈਲ ਫੋਟੋ।

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ (Punjab Government) ਸੂਬਾ ਵਾਸੀਆਂ ਲਈ ਹੜ੍ਹਾਂ ਦੌਰਾਨ ਨਾਜ਼ੁਕ ਹਾਲਾਤ ਨਾਲ ਨਜਿੱਠਣ ਲਈ ਲਗਾਤਾਰ ਵਚਨਬੱਧ ਹੈ। ਇਸ ਦੌਰਾਨ ਸਾਰੇ ਹੀ ਸੂਬਾ ਵਾਸੀਆਂ ਲਈ ਫ਼ੈਸਲੇ ਲਏ ਜਾ ਰਹੇ ਹਨ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਭਲਕੇ 27 ਜੁਲਾਈ ਨੂੰ ਕੈਬਨਿਟ ਮੀਟਿੰਗ ਕਰਨ ਜਾ ਰਹੀ ਸੀ। ਇਸ ਮੀਟਿੰਗ ਦਾ ਪ੍ਰੋਗਰਾਮ ਹੁਣ ਬਦਲ ਗਿਆ ਹੈ।

    ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਵਿੱਚ 29 ਜੁਲਾਈ ਤੱਕ ਮੁੜ ਕਰਨੀਆਂ ਪਈਆਂ ਛੁੱਟੀਆਂ

    ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇੱਕ ਪੱਤਰ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੰਤਰੀ ਪ੍ਰੀਸ਼ਦ ਦੀ ਮਿਤੀ 27 ਜੁਲਾਈ 2023 ਨੂੰ ਹੋਣ ਵਾਲੀ ਮੀਟਿੰਗ ਹੁਣ ਮਿਤੀ 29 ਜੁਲਾਈ 2023 ਦਿਨ ਸ਼ਨਿੱਚਰਵਾਰ ਨੂੰ ਸਵੇਰੇ 11:30 ਵਜੇ ਕਮੇਟੀ ਕਮਰਾ, ਦੂਜੀ ਮੰਜਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਸ ਪੱਤਰ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਮੀਟਿੰਗ ਦਾ ਏਜੰਡਾ ਕੀ ਹੈ।

    Punjab Government

    LEAVE A REPLY

    Please enter your comment!
    Please enter your name here