Punjab Government: ਪੰਜਾਬ ਸਰਕਾਰ ਨੇ ਲਿਆ 1150 ਕਰੋੜ ਦਾ ਕਰਜ਼ਾ, ਲਗਾਤਾਰ ਹਰ ਮਹੀਨੇ ਕਰਜ਼ਾ ਲੈਂਦੀ ਆ ਰਹੀ ਐ ਪੰਜਾਬ ਸਰਕਾਰ

Punjab Government
Punjab Government: ਪੰਜਾਬ ਸਰਕਾਰ ਨੇ ਲਿਆ 1150 ਕਰੋੜ ਦਾ ਕਰਜ਼ਾ, ਲਗਾਤਾਰ ਹਰ ਮਹੀਨੇ ਕਰਜ਼ਾ ਲੈਂਦੀ ਆ ਰਹੀ ਐ ਪੰਜਾਬ ਸਰਕਾਰ

ਅਗਲੇ 20 ਸਾਲਾਂ ’ਚ ਪੰਜਾਬ ਸਰਕਾਰ ਨੂੰ ਚੁਕਾਉਣਾ ਪਏਗਾ ਲਗਭਗ 1800 ਕਰੋੜ ਰੁਪਏ

Punjab Government: (ਅਸ਼ਵਨੀ ਚਾਵਲਾ) ਚੰਡੀਗੜ੍ਹ। ਚਾਰ ਲੱਖ ਕਰੋੜ ਰੁਪਏ ਤੋਂ ਜਿਆਦਾ ਕਰਜ਼ ਦੇ ਬੋਝ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਵੀ ਕਰਜ਼ਾ ਲਿਆ ਗਿਆ ਹੈ। ਇਸ ਵਾਰ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਕਰਜ਼ਾ ਲਿਆ ਗਿਆ ਹੈ ਤੇ ਇਸ ਕਰਜ਼ ਦੀ ਵਾਪਸੀ ਸਾਲ 2044 ਤੱਕ ਕੀਤੀ ਜਾਏਗੀ। ਪੰਜਾਬ ਸੂਬਾ ਅਗਲੇ 20 ਤੇ 25 ਸਾਲਾਂ ਤੱਕ ਇਸ ਕਰਜ਼ ਦੀ ਵਾਪਸੀ ਕਰਦਾ ਰਹੇਗਾ।

ਪੰਜਾਬ ਸਰਕਾਰ ਵੱਲੋਂ ਇਸ 1150 ਕਰੋੜ ਰੁਪਏ ਦੇ ਕਰਜ਼ੇ ’ਚ 650 ਕਰੋੜ ਰੁਪਏ ਨੂੰ 25 ਸਾਲਾਂ ਲਈ ਲਿਆ ਗਿਆ ਹੈ ਤੇ 500 ਕਰੋੜ ਰੁਪਏ ਨੂੰ 20 ਸਾਲਾਂ ਲਈ ਲਿਆ ਗਿਆ ਹੈ। ਇਸ 1150 ਕਰੋੜ ਰੁਪਏ ਦੇ ਕਰਜ਼ ਦੀ ਵਾਪਸੀ ਲਈ ਪੰਜਾਬ ਸਰਕਾਰ ਨੂੰ 7.15 ਫੀਸਦੀ ਦਰ ਨਾਲ ਲਗਭਗ 650 ਕਰੋੜ ਰੁਪਏ ਦਾ ਵਿਆਜ ਵੀ ਦੇਣਾ ਪਏਗਾ। ਇਸ ਹਿਸਾਬ ਨਾਲ ਪੰਜਾਬ ਨੂੰ ਅਗਲੇ 20 ਤੋਂ 25 ਸਾਲਾਂ ’ਚ 1150 ਕਰੋੜ ਰੁਪਏ ਦੇ ਕਰਜ਼ ਦੀ ਵਾਪਸੀ 1800 ਕਰੋੜ ਰੁਪਏ ’ਚ ਕੀਤੀ ਜਾਏਗੀ। ਪੰਜਾਬ ਸਰਕਾਰ ਨੂੰ ਹਰ ਸਾਲ ਲਗਭਗ 85 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਏਗੀ।

ਜਾਣਕਾਰੀ ਅਨੁਸਾਰ ਪੰਜਾਬ ਸੂਬੇ ਦੀ ਆਮਦਨੀ ਵਿੱਚ ਉਮੀਦ ਅਨੁਸਾਰ ਵਾਧਾ ਨਾ ਹੋਣ ਕਰਕੇ ਪੰਜਾਬ ਸਰਕਾਰ ਦਾ ਖ਼ਰਚਾ ਆਪਣੀ ਕਮਾਈ ਤੋਂ ਜਿਆਦਾ ਹੋ ਰਿਹਾ ਹੈ। ਇਸ ਵਿੱਚ ਹੀ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਮੋਟੇ ਕਰਜ਼ੇ ਨੂੰ ਵੀ ਹਰ ਸਾਲ ਵਾਪਸ ਕਰਨਾ ਪੈ ਰਿਹਾ ਹੈ ਸੂਬਾ ਪਹਿਲਾਂ ਨਾਲੋਂ ਕਰਜ਼ਦਾਰ ਹੋਣ ਦੇ ਨਾਲ ਹੀ ਵਿੱਤੀ ਬੋਝ ਹੇਠ ਦੱਬ ਰਿਹਾ ਹੈ।

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅਕਤੂਬਰ ਮਹੀਨੇ ਦੇ ਸ਼ੁਰੂਆਤ ਵਿੱਚ ਹੀ 1150 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਹੈ ਤੇ ਇਹ ਕਰਜ਼ ਇਕੱਠਾ ਲੈਣ ਦੀ ਥਾਂ ’ਤੇ 500 ਕਰੋੜ ਤੇ 650 ਕਰੋੜ ਰੁਪਏ ਵਿੱਚ ਲਿਆ ਗਿਆ ਹੈ। 500 ਕਰੋੜ ਰੁਪਏ ਨੂੰ ਪੰਜਾਬ ਸਰਕਾਰ ਵਲੋਂ 7.15 ਫੀਸਦੀ ਦਰ ਨਾਲ 25 ਸਤੰਬਰ 2044 ਤੱਕ ਵਾਪਸੀ ਕੀਤੀ ਜਾਣੀ ਹੈ ਤਾਂ 650 ਕਰੋੜ ਰੁਪਏ ਨੂੰ ਸਰਕਾਰ ਵਲੋਂ 7.14 ਫੀਸਦੀ ਦਰ ਨਾਲ 25 ਸਤੰਬਰ 2049 ਤੱਕ ਵਾਪਸ ਕੀਤਾ ਜਾਣਾ ਹੈ। Punjab Government

6 ਮਹੀਨਿਆਂ ’ਚ ਸਰਕਾਰ ਨੇ ਲਿਆ 11 ਹਜ਼ਾਰ 50 ਕਰੋੜ ਦਾ ਕਰਜ਼ | Punjab Government

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ ਹੀ 11 ਹਜ਼ਾਰ 50 ਹਜ਼ਾਰ ਕਰੋੜ ਦਾ ਕਰਜ਼ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਲਗਭਗ 1 ਹਜ਼ਾਰ ਕਰੋੜ ਰੁਪਏ ਤੋਂ ਲੈ ਕੇ 2500 ਕਰੋੜ ਰੁਪਏ ਤੱਕ ਦਾ ਕਰਜ਼ ਲਿਆ ਗਿਆ ਹੈ। ਜਿਸ ਨਾਲ ਇਹ ਜਾਪ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਹਰ ਮਹੀਨੇ ਹੀ ਆਪਣੇ ਖਰਚੇ ਚਲਾਉਣ ਲਈ ਕਰਜ਼ ਲੈਣਾ ਪੈ ਰਿਹਾ ਹੈ