ਸਾਡੇ ਨਾਲ ਸ਼ਾਮਲ

Follow us

15.4 C
Chandigarh
Sunday, February 1, 2026
More
    Home Breaking News GTU Punjab: ਗ...

    GTU Punjab: ਗਰੀਬਾਂ ਤੋਂ ਸਿੱਖਿਆ ਖੋਹਣ ਦੇ ਰਾਹ ’ਤੇ ਤੁਰੀ ਪੰਜਾਬ ਸਰਕਾਰ: ਜੀਟੀਯੂ ਪੰਜਾਬ

    GTU Punjab
    ਪਟਿਆਲਾ: ਪੰਜਾਬ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਦੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ।

    ਹੁਣ ਤੱਕ ਦੇ ਅਸਫਲ ਸਿੱਖਿਆ ਮੰਤਰੀ ਸਾਬਤ ਹੋਏ ਹਰਜੋਤ ਬੈਂਸ : ਜਸਵਿੰਦਰ ਸਿੰਘ ਸਮਾਣਾ

    GTU Punjab: (ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਦੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਗਰੀਬਾਂ ਤੋਂ ਸਿੱਖਿਆ ਦਾ ਅਧਿਕਾਰ ਖੋਹਣ ਵੱਲ ਤੁਰ ਪਈ ਹੈ ਕਿਉਂਕਿ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ 5994 ਈਟੀਟੀ ਟੈਟ ਪਾਸ ਕਰਨ ਵਾਲੇ ਅਤੇ 2364 ਇੰਟਰਵਿਊ ਪੂਰੀ ਕਰਨ ਵਾਲੇ ਬੇਰੋਜ਼ਗਾਰ ਅਧਿਆਪਕ ਟੈਂਕੀ ’ਤੇ ਚੜੇ ਹੋਏ ਹਨ।

    ਇਹ ਵੀ ਪੜ੍ਹੋ: Railway News: ਯਾਤਰੀ ਧਿਆਨ ਦੇਣ: ਕਿਸਾਨਾਂ ਦੇ ਅੰਦੋਲਨ ਕਾਰਨ ਇਹ ਰੇਲ ਸੇਵਾਵਾਂ ਰੱਦ, ਦੇਖੋ ਪੂਰੀ ਸੂਚੀ

    ਇਸ ਦੇ ਨਾਲ ਹੀ 1158 ਅੰਦੋਲਨਕਾਰੀ ਜਿਨ੍ਹਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਜੇਲ੍ਹਾਂ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸੁਣਵਾਈ ਨਾ ਹੋਣ ਕਾਰਨ ਸਿੱਖਿਆ ਵਿਭਾਗ ਵਿੱਚ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ 7000 ਕੰਪਿਊਟਰ ਅਧਿਆਪਕ ਪਿਛਲੇ ਚਾਰ ਮਹੀਨਿਆਂ ਤੋਂ ਧਰਨਾ ਅੰਦੋਲਨ ਕਰਨ ਦੀ ਰਾਹ ਤੇ ਹਨ ਉਨ੍ਹਾਂ ਦੀ ਭੁੱਖ ਹੜਤਾਲ ਹੁਣ ਮਰਨ ਵਰਤ ਵਿੱਚ ਬਦਲ ਗਈ ਹੈ। ਦਫਤਰੀ ਕਾਮੇ ਜੋ ਆਪਣੇ-ਆਪ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਵਿੱਚ ਹਨ।

    ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਬੇਲੋੜੇ ਪ੍ਰੋਜੈਕਟ ਸ਼ੁਰੂ ਕਰਕੇ ਬੱਚਿਆਂ ਨੂੰ ਅਸਲੀ ਸਿੱਖਿਆ ਤੇ ਪਾਠਕ੍ਰਮ ਤੋਂ ਵੱਖ ਕੀਤਾ ਜਾ ਰਿਹਾ ਹੈ। ਸਿਰਫ ਤੇ ਸਿਰਫ ਫਰਜ਼ੀ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿੱਖਿਆ ਮੰਤਰੀ ਅਸਫਲ ਸਿੱਖਿਆ ਮੰਤਰੀ ਸਾਬਤ ਹੋਏ ਹਨ। ਇਸ ਮੌਕੇ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ,ਨਿਰਭੈ ਸਿੰਘ,ਭੀਮ ਸਿੰਘ ਸਮਾਣਾ ਆਦਿ ਸਾਥੀ ਮੌਜੂਦ ਸਨ। GTU Punjab

    LEAVE A REPLY

    Please enter your comment!
    Please enter your name here