ਸੀਐੱਮ ਮਾਨ ਹਸਪਤਾਲ ਤੋਂ ਹੀ ਹੋਣਗੇ ਸ਼ਾਮਲ
- ਖੇਤਾਂ ’ਚੋਂ ਰੇਤ ਚੁੱਕਣ ਨੂੰ ਮਿਲ ਸਕਦੀ ਹੈ ਮਨਜ਼ੂਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Cabinet Meeting: ਪੰਜਾਬ ਸਰਕਾਰ ਦੀ ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਨਿਵਾਸ ’ਤੇ ਹੋਵੇਗੀ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ’ਚ ਸ਼ਾਮਲ ਹੋਣਗੇ। ਮੀਟਿੰਗ ’ਚ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਮਾਈਨਿੰਗ ਨੀਤੀ ’ਚ ਬਦਲਾਅ ਤੈਅ ਹਨ। ਇਸ ਵਿੱਚ ‘ਮੇਰੀ ਖੇਤ, ਮੇਰੀ ਰੇਤ’ ਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੈ। ਕਿਸਾਨਾਂ ਨੂੰ ਖੇਤਾਂ ’ਚੋਂ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਉਸ ਰੇਤ ਦੇ ਮਾਲਕ ਹੋਣਗੇ।
ਇਹ ਖਬਰ ਵੀ ਪੜ੍ਹੋ : US Open 2025: ਅਲਕਾਰਜ਼ ਬਣੇ ਯੂਐਸ ਓਪਨ ਦੇ ਚੈਂਪੀਅਨ, ਫਾਈਨਲ ’ਚ ਸਿਨਰ ਨੂੰ ਹਰਾਇਆ
ਖੇਤਾਂ ’ਚ ਰੇਤ ਹੋਣ ਕਾਰਨ ਕਿਸਾਨ ਪਰੇਸ਼ਾਨ | Punjab Cabinet Meeting
ਜਾਣਕਾਰੀ ਅਨੁਸਾਰ, 1988 ਤੋਂ ਬਾਅਦ ਪੰਜਾਬ ’ਚ ਹੜ੍ਹ ਆਇਆ ਹੈ। ਸੂਬੇ ਦੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਹਨ। ਲੋਕਾਂ ਦੇ ਖੇਤ ਪਾਣੀ ’ਚ ਡੁੱਬ ਗਏ ਹਨ। ਉਨ੍ਹਾਂ ’ਚ ਮਿੱਟੀ ਤੇ ਰੇਤ ਆ ਗਈ ਹੈ। ਹਾਲਾਤ ਅਜਿਹੇ ਹਨ ਕਿ ਕਿਸਾਨ ਅਗਲੀ ਫਸਲ ਲਈ ਕਿਵੇਂ ਤਿਆਰੀ ਕਰਨ। ਕਿਸਾਨ ਇਹ ਮੰਗ ਵੀ ਉਠਾ ਰਹੇ ਸਨ। ਅਜਿਹੀ ਸਥਿਤੀ ’ਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਮਾਈਨਿੰਗ ਨੀਤੀ ’ਚ ਬਦਲਾਅ ਕਰਨ ਜਾ ਰਹੇ ਹਾਂ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅੱਜ ਮੀਟਿੰਗ ’ਚ ਇਸ ਬਾਰੇ ਐਲਾਨ ਕਰੇਗੀ।