Punjab Floods: ਪਿਛਲੇ ਕਈ ਦਿਨਾਂ ਤੋਂ ਪਹਾੜਾਂ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਡੈਮਾਂ ਦੀ ਸਮਰੱਥਾ ਤੋਂ ਵੱਧ ਹੋਣ ਕਰਕੇ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ ਦਰਿਆਵਾਂ ਦੇ ਕੰਢੇ ਵੱਸਦੇ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਬਹੁਤ ਸਾਰੀਆਂ ਥਾਵਾਂ ’ਤੇ ਬੰਨ੍ਹ ਤੇ ਧੂਸੀਆਂ ਟੁੱਟ ਵੀ ਚੁੱਕੀਆਂ ਹਨ ਲੱਖਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ ਮਾਲ ਡੰਗਰ ਭੁੱਖੇ ਮਰਨ ਕਿਨਾਰੇ ਪਹੁੰਚ ਚੁੱਕੇ ਹਨ ਲੋਕ ਘਰਾਂ ਦੀਆਂ ਛੱਤਾਂ ’ਤੇ ਬੈਠੇ ਕਦੇ ਅਸਮਾਨ ਵੱਲ ਵੇਖਦੇ ਹਨ ਤੇ ਕਦੇ ਪ੍ਰਸ਼ਾਸ਼ਨ ਦਾ ਰਾਹ ਤੱਕਦੇ ਹਨ ਇਹ ਕੋਈ ਆਫ਼ਤ ਅੱਜ ਨਹੀਂ ਆਈ ਸਗੋਂ 2023 ਵਿੱਚ ਵੀ ਇਸੇ ਤਰ੍ਹਾਂ ਦਾ ਮੰਜ਼ਰ ਆਇਆ ਸੀ।
ਇਹ ਖਬਰ ਵੀ ਪੜ੍ਹੋ : ਭਾਰਤ ਦਾ ਸੁਨੇਹਾ : ਜੰਗ ਨਹੀਂ, ਸ਼ਾਂਤੀ ਹੀ ਚੰਗੇ ਭਵਿੱਖ ਦਾ ਰਾਹ
1988 ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆਇਆ ਸੀ ਉਸ ਸਮੇਂ ਲੋਕਾਂ ਦੀਆਂ ਝੋਨੇ ਵਾਲੀਆਂ ਭਰੀਆਂ ਬੋਰੀਆਂ ਰੁੜ੍ਹ ਗਈਆਂ ਸਨ ਕਣਕ ਦੀ ਬਿਜਾਈ ਨਹੀਂ ਹੋਈ ਸੀ ਬਿਮਾਰੀ ਦਾ ਵੀ ਉਸ ਵਕਤ ਖਦਸ਼ਾ ਹੋਇਆ ਸੀ ਬਹੁਤ ਸਾਰੇ ਲੋਕ ਤੇ ਪਸ਼ੂ ਵੀ ਮਰ ਗਏ ਸਨ ਲੋਕਾਂ ਦੇ ਕਾਰੋਬਾਰ ਵੀ ਠੱਪ ਹੋ ਗਏ ਸਨ ਕਈ ਕਿਸਾਨ ਉਨ੍ਹਾਂ ਸਮਿਆਂ ਦੇ ਮਾਰੇ ਅੱਜ ਤੱਕ ਤਾਬ ਨਹੀਂ ਆਏ ਪਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕਿ ਸਰਕਾਰਾਂ ਨੇ ਕੋਈ ਸਬਕ ਨਹੀਂ ਲਿਆ ਬੱਸ ਜਦੋਂ ਅੱਗ ਲੱਗ ਜਾਂਦੀ ਹੈ ਉਸ ਵਕਤ ਬਹੁਤ ਬਿਆਨ ਸਾਹਮਣੇ ਆ ਜਾਂਦੇ ਹਨ ਜਦੋਂ ਅੱਗ ਬੁਝ ਜਾਂਦੀ ਹੈ ਉਸ ਤੋਂ ਬਾਅਦ ਸਭ ਕੁਝ ਠੰਢੇ ਬਸਤੇ ਵਿੱਚ ਪੈ ਜਾਂਦਾ ਹੈ। Punjab Floods
ਅੱਗ ਲੱਗਣ ਤੋਂ ਪਹਿਲਾਂ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਸ ਬਾਰੇ ਕਦੇ ਵੀ ਗਹੁ ਨਾਲ ਵਿਚਾਰ-ਗੋਸ਼ਟੀ ਨਹੀਂ ਕੀਤੀ ਜਾਂਦੀ ਇੱਥੇ ਇੱਕ ਗੱਲ ਯਾਦ ਆਈ ਕਿ ਇੱਕ ਗਿੱਦੜ ਨੇ ਸਿਆਲ ਦੇ ਦਿਨਾਂ ਵਿੱਚ ਆਪਣਾ ਘੋਰਨਾ ਨਹੀਂ ਬਣਾਇਆ ਸੀ ਉਸ ਕੋਲ ਇੱਕ ਭਾਂਡਾ ਜਿਹਾ ਸੀ ਜਦੋਂ ਰਾਤ ਨੂੰ ਠੰਢ ਲੱਗਣੀ ਤੇ ਉਸ ਨੇ ਆਪਣੇ-ਆਪ ਵਿੱਚ ਗੱਲ ਕਰਨੀ ਕਿ ਸਵੇਰੇ ਭਾਂਡਾ ਵੇਚ ਕੇ ਆਪਣਾ ਘਰ ਬਣਾਵਾਂਗਾ ਜਦੋਂ ਸਵੇਰ ਹੋਣੀ ਉਸ ਨੇ ਸੂਰਜ ਦੀ ਧੁੱਪ ਸੇਕਣ ਲੱਗ ਜਾਣਾ ਫਿਰ ਕਹਿਣਾ, ਮੈਂ ਕੋਈ ਕਮਲਾ ਆਂ ਜਿਹੜਾ ਆਪਣਾ ਭਾਂਡਾ ਵੇਚਾਂ ਉਹੀ ਗੱਲ ਸਾਡੀਆਂ ਆਉਣ-ਜਾਣ ਵਾਲੀਆਂ ਸਰਕਾਰਾਂ ਦੀ ਹੈ ਜਦੋਂ ਕੋਈ ਆਫ਼ਤ ਆ ਗਈ। Punjab Floods
ਫਿਰ ਵੱਡੇ-ਵੱਡੇ ਵਾਅਦੇ ਜਦੋਂ ਮੀਂਹ ਪੈਣੋਂ ਹੱਟ ਗਏ ਧੁੱਪਾਂ ਲੱਗਣ ਲੱਗ ਪਈਆਂ ਫਿਰ ਉਹੀ ਕੰਮ ਸ਼ੁਰੂ ਹੋ ਜਾਣੇ ਨੇ ਤੁਸੀਂ ਅੱਜ ਹੀ ਵੇਖ ਲਓ ਕਿ ਇੱਕ ਪਾਸੇ ਰਾਵੀ, ਬਿਆਸ ਤੇ ਸਤਲੁਜ ਦਾ ਪਾਣੀ ਠਾਠਾਂ ਮਾਰਦਾ ਹੋਇਆ ਤਬਾਹੀ ਕਰਦਾ ਜਾ ਰਿਹਾ ਹੈ ਲੋਕਾਂ ਦੀ ਜਾਨ ਮੁੱਠੀ ਵਿੱਚ ਆਈ ਪਈ ਹੈ ਹਰ ਇੱਕ ਬੰਦਾ ਪਰਮਾਤਮਾ ਅੱਗੇ ਅਰਦਾਸਾਂ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਦੂਜੇ ਪਾਸੇ ਇਹੋ-ਜਿਹੇ ਭਿਆਨਕ ਸਮੇਂ ਵਿੱਚ ਸਿਆਸੀ ਬੰਦੇ ਆਪਣੀ ਸਿਆਸਤ ਭਖਾਉਣ ਵਿੱਚ ਲੱਗੇ ਹੋਏ ਹਨ ਰੈਲੀਆਂ, ਇਕੱਠ ਤੇ ਬੈਠਕਾਂ ਦੇ ਦੌਰ ਲਗਾਤਾਰ ਚੱਲ ਰਹੇ ਹਨ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਡਰਾਮੇ ਬਾਜ਼ੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। Punjab Floods
ਮੈਂ ਕੋਈ ਕਿਸੇ ਇੱਕ ਪਾਰਟੀ ਜਾਂ ਕਿਸੇ ਵਿਸ਼ੇਸ ਬੰਦੇ ਦਾ ਨਾਂਅ ਲੈ ਕੇ ਨਹੀਂ ਦੱਸਣਾ ਚਾਹੁੰਦਾ ਚਾਹੁੰਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਖਬਰ ਸਾਹਮਣੇ ਆ ਜਾਂਦੀ ਹੈ ਇਹ ਸਭ ਕੁੱਝ ਤੁਸੀਂ ਵੀ ਵੇਖ ਰਹੇ ਹੋ ਬੱਸ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਆਪਾਂ ਲੋਕਾਂ ਦੀਆਂ ਜਾਨਾਂ ਬਚਾਅ ਲਈਏ ਲੋਕਾਂ ਨੂੰ ਭੁੱਖੇ ਮਰਨੋਂ ਬਚਾਈਏ ਮਾਲ ਡੰਗਰਾਂ ਦਾ ਕੋਈ ਹੱਲ ਕਰੀਏ ਜੇ ਇਹ ਬੱਚ ਗਏ ਫਿਰ ਆਪਾਂ ਇਨ੍ਹਾਂ ਨਾਲ ਸਿਆਸਤ ਦੀ ਗੱਲ ਵੀ ਕਰ ਲਵਾਂਗੇ ਆਉ ਸਾਰੇ ਰਲ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਦਾ ਭਲਾ ਕਰੀਏ ਕੁੱਝ ਦਿਨਾਂ ਲਈ ਸਿਆਸਤ ਨੂੰ ਇੱਕ ਪਾਸੇ ਕਰਕੇ ਸੇਵਾ ਦੀ ਗੱਲ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਾਰੇ ਲੋਕ ਸੁੱਖੀ-ਸਾਂਦੀ ਆਪਣੇ ਘਰਾਂ ਵਿੱਚ ਵੱਸਣ ਤੇ ਹੱਸਣ ਹੜ੍ਹਾਂ ਦੇ ਜ਼ੋਰ ਲਾਗੇ ਸਿਆਸਤ ਦਾ ਸ਼ੋਰ ਘੱਟ ਕਰੀਏ।
ਮਮਦੋਟ, ਮੋ. 75891-55501
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ