ਫਸਲੀ ਵਿਭਿੰਨਤਾ ਦਾ ਖਾਖਾ ਤਿਆਰ ਕਰਨ ਲਈ ਪੰਜਾਬ ਦੇ ਵਿੱਤ ਕਮਿਸ਼ਨਰ ਵੱਲੋਂ ਸੱਦੀ ਮੀਟਿੰਗ ਸਵਾਗਤਯੋਗ : ਬਹਿਰੂ
(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਵਿੱਚ ਤੇਜ਼ੀ ਨਾਲ ਡਿੱਗ ਰਹੇ ਵਾਟਰ ਲੇਬਲ ਦੀ ਚਿੰਤਾ ਨੂੰ ਲੈਕੇ ਫਸਲੀ ਵਿਭਿੰਨਤਾ ਸੰਬੰਧੀ ਪੰਜਾਬ ਸਰਕਾਰ ਦੇ ਵਿੱਤ ਕਮਿਸ਼ਨਰ ਖੇਤੀਬਾੜੀ ਦੀ ਪ੍ਰਧਾਨਗੀ ਹੇਠ 1 ਮਾਰਚ ਨੂੰ ਪੰਜਾਬ ਮੰਡੀ ਬੋਰਡ ਮੋਹਾਲੀ ਵਿਖੇ ਇੱਕ ਹੰਗਾਮੀ ਮੀਟਿੰਗ ਹੋ ਰਹੀ ਹੈ। ਇਸ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਲਿਖਤੀ ਸੱਦਾ ਪੱਤਰ ਭੇਜੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਇੰਡੀਅਨ ਫਰਾਮਰਜ ਐਸੋਸੀਏਸਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ (Satnam Singh Behru) ਨੇ ਦੱਸਿਆ ਕਿ ਇਸ ਹੋ ਰਹੀ ਮੀਟਿੰਗ ਵਿੱਚ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀ ਅਤੇ ਯੂਨੀਵਰਸਿਟੀ ਦੇ ਮਾਹਿਰ ਸਾਮਿਲ ਹੋ ਰਹੇ ਹਨ। ਉਥੇ ਪੰਜਾਬ ਨਾਲ ਸਬੰਧਤ ਸਾਰੀਆਂ ਕਿਸਾਨ ਜੱਥੇਬੰਦੀਆਂ ਦੇ ਮੁਖੀ ਸ਼ਾਮਲ ਹੋ ਕੇ ਡਿੱਗ ਰਹੇ ਵਾਟਰ ਲੇਬਲ ਦੀ ਚਿੰਤਾ ਦੀ ਰੋਕਥਾਮ ਲਈ ਆਪੋਂ ਆਪਣੇ ਵਿਚਾਰ ਦੇਣਗੇ।
ਸ੍ਰ ਬਹਿਰੂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਅਤੇ ਰਾਜ ਸਰਕਾਰ ਫਸਲੀ ਵਿਭਿੰਨਤਾ ਵਾਸਤੇ ਜੋ ਵੱਖ ਵੱਖ ਸਕੀਮਾਂ ਲਈ ਸਰਕਾਰਾਂ ਸੰਬੰਧਿਤ ਮਹਿਕਮਿਆਂ ਨੂੰ ਫੰਡ ਜਾਰੀ ਕਰਦੀਆਂ ਹਨ ਉਸ ਨੂੰ ਵੀ ਕਿਸਾਨਾਂ ਦੀ ਬਾਜਏ ਮਹਿਕਮਿਆਂ ਵਿਚ ਬਹਿਠੀਆ ਕਾਲੀਆਂ ਭੇਡਾਂ ਚੱਟ ਜਾਂਦੀਆਂ ਹਨ। ਉਨ੍ਹਾਂ ਵਿੱਤ ਕਮਿਸਨਰ ਪੰਜਾਬ ਵੱਲੋਂ ਡਿੱਗ ਰਹੇ ਵਾਟਰ ਲੇਬਲ ਦੀ ਰੋਕਥਾਮ ਅਤੇ ਫਸਲੀ ਵਿਭਿੰਨਤਾ ਦਾ ਠੋਸ ਫਸਲੀ ਖਾਖਾਂ ਤਿਆਰ ਕਰਨ ਲਈ ਸਮੇਂ ਸਿਰ ਬੁਲਾਈ ਮੀਟਿੰਗ ਦੀ ਪ੍ਰਸਿੰਸਾ ਕਰਨੀ ਬਣਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ