School Sports News: ਸਿੱਖਿਆ ਵਿਭਾਗ ਦੀਆਂ 69ਵੀਂ ਸਕੂਲ ਪੱਧਰੀ ਖੇਡਾਂ ਅਮਿੱਟ ਯਾਦਾਂ ਛੱਡ ਹੋਈਆਂ ਸੰਪੰਨ

School Sports News
ਫਰੀਦਕੋਟ: ਜ਼ਿਲ੍ਹਾ ਪੱਧਰੀ ਸਕੂਲ ਪੱਧਰੀ ਖੇਡਾਂ ਦੀ ਸਮਾਮਤੀ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਬੀਬਾ ਬੇਅੰਤ ਕੌਰ ਸੇਖੋਂ, ਡੀ.ਈ.ਓ.ਨੀਲਮ ਰਾਣੀ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਖੇਡ ਕੋਆਰਡੀਨੇਟਰ ਕੇਵਲ ਕੌਰ, ਸਕੱਤਰ ਟੂਰਨਾਮੈਂਟ ਕਮੇਟੀ ਨਵਪ੍ਰੀਤ ਸਿੰਘ, ਪ੍ਰਿੰਸ. ਰਾਜਵਿੰਦਰ ਕੌਰ ਅਤੇ ਹੋਰ। 

School Sports News: ਫਰੀਦਕੋਟ, (ਗੁਰਪ੍ਰੀਤ ਪੱਕਾ)। ਸਿੱਖਿਆ ਵਿਭਾਗ ਦੀਆਂ ਜ਼ਿਲ੍ਹਾ ਪੱਧਰੀ 69ਵੀਂਆਂ ਸਕੂਲ ਖੇਡਾਂ ਅਮਿੱਟ ਯਾਦਾਂ ਛੱਡ ਕੇ ਸੰਪੰਨ ਹੋਈਆਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦੀ ਸਮਾਪਤੀ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ (ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ) ਵਿਖੇ ਇੱਕ ਸਾਦੇ ਸਮਾਗਮਾਂ ਦੌਰਾਨ ਵੱਖ-ਵੱਖ ਪੜਾਵਾਂ ’ਚ ਕੀਤੀ ਗਈ। ਇਸ ਮੌਕੇ ਹੜ੍ਹ ਪੀੜਤਾਂ ਦੀ ਬੇਹਤਰੀ ਵਾਸਤੇ ਸਭ ਨੇ ਮਿਲ ਕੇ ਪ੍ਰਥਾਨਾ ਕੀਤੀ।

ਜੇਤੂ ਲੜਕੀਆਂ ਨੂੰ ਸਨਮਾਨਿਤ ਕਰਨ ਵਾਸਤੇ ਕੀਤੇ ਗਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਬੀਬਾ ਬੇਅੰਤ ਕੌਰ ਸੇਖੋਂ ਸੁਪਤਨੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਪ੍ਰਿੰਸੀਪਲ ਰਾਜਵਿੰਦਰ ਕੌਰ, ਸਮਾਜ ਸੇਵਿਕਾ ਬੀਬੀ ਜੀਤ ਕੌਰ, ਸਮਾਜ ਸੇਵੀ ਕੁਲਵੰਤ ਸਿੰਘ ਚਾਨੀ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਬੀਬਾ ਬੇਅੰਤ ਕੌਰ ਨੇ ਸਮੂਹ ਸਕੂਲੀ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਤਰ ਕੋਈ ਵੀ ਜਿੱਤ ਦਾ ਤਾਜ ਉਨ੍ਹਾਂ ਦੇ ਸਿਰ ਸਜਦਾ ਹੈ ਜੋ ਯੋਜਨਾਬੱਧ ਢੰਗ ਨਾਲ ਨਿਰੰਤਰ ਮਿਹਨਤ ਕਰਦੇ ਹਨ।

ਬੀਬਾ ਬੇਅੰਤ ਕੌਰ ਸੇਖੋਂ, ਚੇਅਰਮੈਨ ਅਮਨਦੀਪ ਸਿੰਘ ਬਾਬਾ ਤੇ ਰਮਨਦੀਪ ਸਿੰਘ ਮੁਮਾਰਾ ਨੇ ਵੱਖ-ਵੱਖ ਪੜਾਵਾਂ ’ਚ ਕੀਤੇ ਜੇਤੂ ਸਨਮਾਨਿਤ

ਇਸ ਤੋਂ ਪਹਿਲਾਂ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਜ਼ੋਨਾਂ ਦੇ ਜੇਤੂ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਲੈਕਚਰਾਰ ਕੁਲਦੀਪ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਲੜਕੀਆਂ ਦੇ ਦੂਜੇ ਪੜਾਅ ’ਚ ਲੜਕਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਨਵਪ੍ਰੀਤ ਸਿੰਘ ਸਭ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦੁਆਇਆ ਕਿ ਇਹ ਟੂਰਨਾਮੈਂਟ ਕਮੇਟੀ ਭਵਿੱਖ ’ਚ ਰਾਜ ਪੱਧਰੀ ਮੁਕਾਬਲੇ ਸਫ਼ਲਤਾ ਨਾਲ ਕਰਾਉਣ ਵਾਸਤੇ ਪੂਰੀ ਤਨਦੇਹੀ ਨਾਲ ਯਤਨ ਕਰੇਗੀ।

ਖਿਡਾਰੀਆਂ ਨਸ਼ਿਆਂ ਤੋਂ ਦੂਰ ਰਹਿਣ ਤੇ ਲਗਾਤਾਰ ਮਿਹਨਤ ਕਰਨ

ਦੂਜੇ ਪੜਾਅ ’ਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਵਾਸਤੇ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਮਿਹਨਤੀ ਲੋਕ ਹਮੇਸ਼ਾ ਮਨਾਚਾਹੀਆਂ ਮੰਜ਼ਿਲਾਂ ’ਤੇ ਪਹੁੰਚਦੇ ਹਨ। ਇਸ ਮੌਕੇ ਉਨ੍ਹਾਂ ਨਾਲ ਰਵਜੀਤ ਸਿੰਘ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹਾ ਟੂਰਨਾਮੈਂਟ ਦੇ ਤੀਜੇ ਪੜਾਅ ’ਚ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਸ਼ਾਮਲ ਹੋਏ। ਉਨ੍ਹਾਂ ਬਤੌਰ ਅਧਿਆਪਕ ਵਿਦਿਆਰਥੀਆਂ ਨੂੰ ਖੇਡ ਖੇਤਰ ਨਾਲ ਜੋੜਨ ਵਾਸਤੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਪੰਜਾਬ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਹਰ ਵਰਗ ਦੇ ਖਿਡਾਰੀਆਂ ਨੂੰ ਖੇਡ ਮੈਦਾਨ ’ਚ ਪਹੁੰਚ ਕੇ ਮਿਹਨਤ ਕਰਨ ਵਸਤੇ ਮੌਕਾ ਦਿੱਤਾ ਹੈ। School Sports News

School Sports News
ਫਰੀਦਕੋਟ: ਜ਼ਿਲ੍ਹਾ ਪੱਧਰੀ ਸਕੂਲ ਪੱਧਰੀ ਖੇਡਾਂ ਦੀ ਸਮਾਮਤੀ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਬੀਬਾ ਬੇਅੰਤ ਕੌਰ ਸੇਖੋਂ, ਡੀ.ਈ.ਓ.ਨੀਲਮ ਰਾਣੀ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਖੇਡ ਕੋਆਰਡੀਨੇਟਰ ਕੇਵਲ ਕੌਰ, ਸਕੱਤਰ ਟੂਰਨਾਮੈਂਟ ਕਮੇਟੀ ਨਵਪ੍ਰੀਤ ਸਿੰਘ, ਪ੍ਰਿੰਸ. ਰਾਜਵਿੰਦਰ ਕੌਰ ਅਤੇ ਹੋਰ।

ਉਨ੍ਹਾਂ ਖਿਡਾਰੀਆਂ ਨੂੰ ਪੜ੍ਹਾਈ, ਖੇਡਾਂ, ਸੱਭਿਆਚਾਰਕ ਮੁਕਾਬਲਿਆਂ ਅਤੇ ਮੁਕਾਬਲੇਬਾਜ਼ੀ ਦੇ ਦੌਰ ’ਚ ਸੁੰਤਲਿਨ ਬਣਾਉਣ ਲਈ ਸੁਝਾਅ ਦਿੱਤੇ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਬੀਬਾ ਬੇਅੰਤ ਕੌਰ ਸੇਖੋਂ, ਚੇਅਰਮੈਨ ਰਮਨਦੀਪ ਸਿੰਘ ਮੁਮਾਰਾ, ਚੇਅਰਮੈਨ ਅਮਨਦੀਪ ਸਿੰਘ ਬਾਬਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਰਿਸ਼ੀ ਦੇਸ ਰਾਜ ਸ਼ਰਮਾ ਨੇ ਨਿਭਾਈ। ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸਫ਼ਲਤਾ ਵਾਸਤੇ ਲੈਕਚਰਾਰ ਨਰੇਸ਼ ਕੁਮਾਰ, ਲੈਕਚਰਾਰ ਇਕਬਾਲ ਸਿੰਘ, ਮਨਪ੍ਰੀਤ ਸਿੰਘ, ਲਵਕਰਨ ਸਿੰਘ, ਮਨਜਿੰਦਰ ਸਿੰਘ, ਚਰਨਜੀਤ ਕੌਰ, ਰਣਜੋਧ ਸਿੰਘ, ਗਗਨਦੀਪ ਸਿੰਘ, ਵਿਕਾਸ ਅਰੋੜਾ ਪੱਕਾ, ਭਾਰਤ ਭੂਸ਼ਨ ਜਿੰਦਲ, ਨਵਦੀਪ ਸਿੰਘ, ਚੰਦਨ ਸਿੰਘ, ਕੁਲਦੀਪ ਸਿੰਘ, ਗੁਰਬਿੰਦਰ ਕੌਰ, ਗਗਨਦੀਪ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ, ਸਲਵਿੰਦਰ ਸਿੰਘ ਸਟੈਨੋ, ਬਹਾਦਰ ਸਿੰਘ ਦੋਹੇਂ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਅਹਿਮ ਭੂਮਿਕਾ ਅਦਾ ਕੀਤੀ।

ਇਹ ਵੀ ਪੜ੍ਹੋ: Ludhiana News: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੰਜੀਵ ਅਰੋੜਾ ਸਮੇਤ 14 ਉਮੀਦਵਾਰਾਂ ਨੂੰ ਨੋਟਿਸ ਜਾਰੀ

ਇਨ੍ਹਾਂ ਮੁਕਾਬਲਿਆਂ ਦੌਰਾਨ ਮੁੱਖ ਅਧਿਆਪਕ ਜਗਮੋਹਨ ਸਿੰਘ ਸਰਕਾਰੀ ਹਾਈ ਸਕੂਲ ਔਲਖ, ਮੁੱਖ ਅਧਿਆਪਕ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਢਿਲਵਾਂ ਕਲਾ, ਮੁੱਖ ਅਧਿਆਪਕ ਵਿਕਾਸ ਕੁਮਾਰ ਸਰਕਾਰੀ ਹਾਈ ਸਕੂਲ ਕਾਉਣੀ, ਰਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਢੀਮਾਂਵਾਲੀ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਮੈਂਬਰ ਗੁਰਜੰਟ ਸਿੰਘ ਚੀਮਾ ਵੀ ਉਚੇਚੇ ਤੌਰ ’ਤੇ ਸ਼ਾਮਲ ਸਨ। ਇਨ੍ਹਾਂ ਖੇਡਾਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਹੈਂਡਬਾਲ ਲੜਕੇ-14 ਜੈਤੋ ਜੋਨ ਨੇ ਪਹਿਲਾ, ਮਚਾਕੀ ਮੱਲ ਸਿੰਘ ਜੋਨ ਨੇ ਦੂਜਾ ਅਤੇ ਫ਼ਰੀਦਕੋਟ ਜ਼ੋਨ ਨੇ ਤੀਜਾ ਸਥਾਨ, ਹੈਂਡਬਾਲ ਅੰਡਰ-19 ਜੈਤੋ ਜ਼ੋਨ ਨੇ ਪਹਿਲਾ, ਮਚਾਕੀ ਮੱਲ ਸਿੰਘ ਜ਼ੋਨ ਨੇ ਦੂਜਾ ਅਤੇ ਫ਼ਰੀਦਕੋਟ ਜ਼ੋਨ ਨੇ ਤੀਜਾ, ਰੱਸਾਕਸ਼ੀ ਅੰਡਰ-14 ਲੜਕੇ ’ਚ ਹਰੀ ਨੌ ਜ਼ੋਨ ਨੇ ਪਹਿਲਾ, ਗੋਲੇਵਾਲਾ ਜ਼ੋਨ ਨੇ ਦੂਜਾ, ਸਾਦਿਕ ਜੋਨ ਨੇ ਤੀਜਾ।

ਅੰਡਰ-17 ’ਚ ਹਰੀ ਨੌ ਜੋਨ ਨੇ ਪਹਿਲਾ, ਗੋਲੇਵਾਲਾ ਜ਼ੋਨ ਨੇ ਦੂਜਾ, ਜੈਤੋ ਜ਼ੋਨ ਨੇ ਤੀਜਾ, ਅੰਡਰ-19 ’ਚ ਹਰੀ ਨੌ ਜੋਨ ਨੇ ਪਹਿਲਾ, ਕੋਟਕਪੂਰਾ ਜ਼ੋਨ ਨੇ ਦੂਜਾ, ਜੈਤੋ ਜ਼ੋਨ ਨੇ ਤੀਜਾ, ਖੋ-ਖੋ ਅੰਡਰ-14 ਮਚਾਕੀ ਮੱਲ ਸਿੰਘ ਜ਼ੋਨ ਨੇ ਪਹਿਲਾ, ਜੈਤੋ ਜ਼ੋਨ ਨੇ ਦੂਜਾ, ਅੰਡਰ-19 ਫ਼ਰੀਦਕੋਟ ਜ਼ੋਨ ਨੇ ਪਹਿਲਾ, ਜੈਤੋ ਜ਼ੋਨ ਨੇ ਦੂਜਾ, ਮਚਾਕੀ ਮੱਲ ਸਿੰਘ ਜ਼ੋਨ ਨੇ ਤੀਜਾ, ਵਾਲੀਵਾਲ ਅੰਡਰ-14 ਮਚਾਕੀ ਮੱਲ ਸਿੰਘ ਜ਼ੋਨ ਨੇ ਪਹਿਲਾ, ਹਰੀ ਨੌ ਜੋਨ ਨੇ ਦੂਜਾ,

ਟੂਰਨਾਮੈਂਟ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦਾ ਸਨਮਾਨ ਕੀਤਾ

ਅੰਡਰ-19 ਮਚਾਕੀ ਮੱਲ ਸਿੰਘ ਜ਼ੋਨ ਨੇ ਪਹਿਲਾ, ਸਾਦਿਕ ਜ਼ੋਨ ਨੇ ਦੂਜਾ, ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ ’ਚ ਬਾਜਾਖਾਨਾ ਜ਼ੋਨ ਨੇ ਪਹਿਲਾ, ਜੈਤੋ ਨੇ ਦੂਜਾ,ਹੈਂਡਬਾਲ ਅੰਡਰ-14 ਲੜਕੇ ’ਚ ਜੈਤੋ ਜ਼ੋਨ ਨੇ ਪਹਿਲਾ, ਮਚਾਕੀ ਮੱਲ ਸਿੰਘ ਜ਼ੋਨ ਨੇ ਦੂਜਾ, ਫ਼ਰੀਦਕੋਟ ਜ਼ੋਨ ਨੇ ਤੀਜਾ, ਹਾਕੀ ਅੰਡਰ-14 ਲੜਕੇ ਟਹਿਣਾ ਜ਼ੋਨ ਨੇ ਪਹਿਲਾ, ਗੋਲੇਵਾਲਾ ਜ਼ੋਨ ਨੇ ਦੂਜਾ, ਕੋਟਕਪੂਰਾ ਜ਼ੋਨ ਨੇ ਤੀਜਾ, ਅੰਡਰ-17 ਕੋਟਕਪੂਰਾ ਜ਼ੋਨ ਨੇ ਪਹਿਲਾ, ਟਹਿਣਾ ਜ਼ੋਨ ਨੇ ਦੂਜਾ, ਜੈਤੋ ਜ਼ੋਨ ਨੇ ਤੀਜਾ, ਅੰਡਰ-19 ਟਹਿਣਾ ਜ਼ੋਨ ਨੇ ਪਹਿਲਾ, ਗੋਲੇਵਾਲਾ ਨੇ ਦੂਜਾ ਅਤੇ ਫ਼ਰੀਦਕੋਟ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਟੂਰਨਾਮੈਂਟ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ। School Sports News