ਸੀਐਮ ਚਿਹਰੇ ਨੂੰ ਲੈ ਕੇ ਪੰਜਾਬ ਕਾਂਗਰਸ ’ਚ ਖਲਬਲੀ, ਚੋਣ ਪ੍ਰਚਾਰ ਛੱਡ ਵੈਸ਼ਣੋ ਦੇਵੀ ਪਹੁੰਚੇ ਸਿੱਧੂ

CM punjab

ਸੀਐਮ ਚਿਹਰੇ ’ਚੇ ਪੰਜਾਬ ਕਾਂਗਰਸ (Punjab Congress) ’ਚ ਖਲਬਲੀ, ਚੋਣ ਪ੍ਰਚਾਰ ਛੱਡ ਵੈਸ਼ਣੋ ਦੇਵੀ ਪਹੁੰਚੇ ਸਿੱਧੂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਚੋਣ ਪ੍ਰਚਾਰ ਸਿਖਰ ’ਤੇ ਹੈ। ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। 4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੈ। (Punjab Congress) ਮੁੱਖ ਮੰਤਰੀ ਦੇ ਚਿਹਰੇ ਦਾ ਅੱਜ ਸ਼ਾਮ ਨੂੰ ਐਲਾਨ ਹੋ ਸਕਦਾ ਹੈ। ਮੁੱਖ ਮੰਤਰੀ ਚਿਹਰੇ ਦੀ ਦੌੜ ’ਚ ਵਰਤਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਨ। ਇਸ ਦਰਮਿਆਨ ਸੁਨੀਲ ਜਾਖੜ ਦੇ ਬਿਆਨ ਨੇ ਇੱਕ ਵਾਰ ਫਿਰ ਕਾਂਗਰਸ ’ਚ ਖਲਬਲੀ ਮਚਾ ਦਿੱਤੀ ਹੈ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਚੱਲੀ ਤਾਂ ਉਨਾਂ ਦੇ (ਸੁਨੀਲ ਜਾਖੜ) ਹੱਕ ’ਚ 42 ਵਿਧਾਇਕ ਸਨ, ਸੁਖਜਿੰਦਰ ਸਿੰਘ ਰੰਧਾਵਾ ਦੇ ਪੱਖ ’ਚ 16, ਪਰਨੀਤ ਕੌਰ ਦੇ ਪੱਖ ’ਚ 12, ਨਵਜੋਤ ਸਿੰਘ ਸਿੱਧੂ ਦੇ ਪੱਖ ’ਚ 6 ਤੇ ਚਰਨਜੀਤ ਸਿੰਘ ਚੰਨੀ ਦੇ ਪੱਖ ’ਚ ਸਿਰਫ 2 ਵਿਧਾਇਕ ਸਨ। ਫਿਰ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਇਆ ਗਿਆ। ਇਸ ਦੌਰਾਨ ਆਪਣਾ ਚੋਣ ਪ੍ਰਚਾਰ ਵਿਚਾਲੇ ਹੀ ਛੱਡ ਕੇ ਨਵਜੋਤ ਸਿੰਘ ਸਿੱਧੂ ਦਾ ਵੈਸ਼ਣੋ ਦੇਵੀ ਪਹੁੰਚ ਜਾਣਾ ਕਾਂਗਰਰ ਦੇ ਅੰਦਰ ਹੀ ਖਲਬਲੀ ਨੂੰ ਦਰਸ਼ਾਉਂਦਾ ਹੈ। ਸੂਤਰਾਂ ਅਨੁਸਾਰ ਅੱਜ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ