ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਪੰਜਾਬ ਮੰਤਰੀ ਮ...

    ਪੰਜਾਬ ਮੰਤਰੀ ਮੰਡਲ ਦੇ ਚਿਹਰੇ ਤੈਅ, ਕੱਲ੍ਹ ਚੁੱਕਣਗੇ ਸਹੁੰ

    ਪੰਜਾਬ ਮੰਤਰੀ ਮੰਡਲ ਦੇ ਚਿਹਰੇ ਤੈਅ, ਕੱਲ੍ਹ ਚੁੱਕਣਗੇ ਸਹੁੰ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੀ ਨਵੀਂ ਕੈਬਨਿਟ ’ਤੇ ਪੇਂਚ ਖਤਮ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਦੇ ਮੰਤਰੀਆਂ ਦੀ ਸੂਚੀ ਦਿੱਲੀ ’ਚ ਬੈਠਕ ਤੋਂ ਬਾਅਦ ਫਾਈਨਲ ਹੋ ਗਈ ਹੈ ਪਗਰਟ ਸਿੰਘ, ਕੁਲਜੀਤ ਸਿੰਘ ਨਾਗਰਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਨਾਂਵਾਂ ’ਤੇ ਸਹਿਮਤੀ ਬਣ ਚੁੱਕੀ ਹੈ ।

    ਕਰੀਬ ਛੇ ਦਿਨ ਦੀ ਮੱਥਾਪੱਚੀ ਤੋਂ ਬਾਅਦ ਆਖਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿੱਚਰਵਾਰ ਨੂੰ ਆਪਣਾ ਮੰਤਰੀ ਮੰਡਲ ਤੈਅ ਕਰ ਲਿਆ ਹੈ ਇਸ ’ਚ ਪਿਛਲੇ ਕੈਬਨਿਟ ’ਚ ਸ਼ਾਮਲ ਰਹੇ ਕੁਝ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ, ਜਦੋਂਕਿ ਕੁਝ ਨਵੇਂ ਚਿਹਰਿਆਂ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਮੰਤਰੀਆਂ ਦੇ ਨਾਂਅ ਤੈਅ ਹੋਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜ ਭਵਨ ਰਾਜਪਾਲ ਬਨਵਾਰੀ ਲਾਲੀ ਪੁਰੋਹਿਤ ਨੂੰ ਮਿਲਣ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਸ਼ਾਮ 4:30 ਵਜੇ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ।

    ਮੁੱਖ ਮੰਤਰੀ ਚੰਨੀ ਨੇ ਕੀਤਾ ਐਲਾਨ

    • ਹਰ ਮੰਗਲਵਾਰ ਨੂੰ ਮੰਤਰੀਆਂ, ਵਿਧਾਇਕਾਂ ਨਾਲ ਕਰਾਂਗੇ ਮੀਟਿੰਗ

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਹਰ ਮੰਗਲਵਾਰ ਸਵੇਰੇ ਸਾਖੇ 11 ਤੋਂ ਢਾਈ ਵਜੇ ਤੱਕ ਮੰਤਰੀਆਂ, ਵਿਧਾਇਕਾਂ ਤੇ ਸਿਆਸੀ ਅਧਿਕਾਰੀਆਂ ਨੂੰ ਆਪਣੇ ਦਫ਼ਤਰ ’ਚ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ ਤਿੰਨ ਵਜੇ ਕੈਬਨਿਟ ਦੀ ਮੀਟਿੰਗ ਹੋਵੇਗੀ

    ਇਹ ਹੋਣਗੇ ਮੰਤਰੀ ਮੰਡਲ ’ਚ ਨਵੇਂ ਚਿਹਰੇ

    • ਬ੍ਰਹਮ ਮਹਿੰਦਰਾ
    • ਭਾਰਤ ਭੂਸ਼ਣ
    • ਮਨਪ੍ਰੀਤ ਬਾਦਲ
    • ਤ੍ਰਿਪਤ ਰਾਜਿੰਦਰ ਬਾਜਵਾ
    • ਕੁਲਜੀਤ ਨਾਗਰਾ
    • ਪਰਗਟ ਸਿੰਘ
    • ਸੁਖਬਿੰਦਰ ਸਰਕਾਰੀਆ
    • ਵਿਜੈ ਇੰਦਰ ਸਿੰਗਲਾ
    • ਰਾਜ ਕੁਮਾਰ ਵੇਰਕਾ
    • ਰਾਣਾ ਗੁਰਜੀਤ ਸਿੰਘ
    • ਸੰਗਤ ਗਿਲਜੀਆ
    • ਅਰੁਣਾ ਚੌਧਰੀ
    • ਰਾਜਾ ਵੜਿੰਗ
    • ਰਜੀਆ ਸੁਲਤਾਨਾ
    • ਗੁਰਕਿਰਤ ਕੋਟਲੀ

    ਇਹ ਬਣਨਗੇ ਮੁੜ ਮੰਤਰੀ

    ਮੰਤਰੀ ਤੋਂ ਇਨ੍ਹਾਂ ਦੀ ਛੁੱਟੀ ਤੈਅ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ