ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

Result

ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬਾਰ੍ਹਵੀਂ ਵਿੱਚੋਂ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦਾ ਪਾਸ ਫ਼ੀਸਦ 90.86 ਰਿਹਾ। ਇਸ ਵਾਰ ਬਾਰ੍ਹਵੀਂ ‘ਚੋਂ 86 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਹਾਲਾਂਕਿ ਪਿਛਲੇ ਸਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 65 ਫੀਸਦੀ ਹੀ ਸੀ। ਪਾਸ ਹੋਣ ਵਾਲੇ ਵਿਦਿਆਰਥੀਆਂ 82 ਫੀਸਦੀ ਲੜਕੇ ਸ਼ਾਮਲ ਹਨ।

ਅਕੈਡੇਮਿਕਸ ਦੀ ਗੱਲ ਕੀਤੀ ਜਾਏ ਤਾਂ ਕਮਰਸ ਵਿੱਚੋਂ ਸਰਵਜੋਤ ਸਿੰਘ ਬਾਂਸਲ ਨੇ 98.89 ਫੀਸਦੀ ਅੰਕ ਹਾਸਲ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਆਰਟਸ ਵਿੱਚੋਂ ਅਮਨ ਨੇ 98.89 ਫੀਸਦੀ ਅੰਕ ਤੇ ਸਾਇੰਸ ਗਰੁੱਪ ਵਿੱਚੋਂ ਮੁਸਕਾਨ ਸੋਨੀ ਨੇ 98.89 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਪੋਰਟਸ ਕੈਟੇਗਰੀ ਵਿੱਚ ਹਿਊਮੈਨੀਟੀਜ਼ ‘ਚੋਂ ਤਿੰਨ ਵਿਦਿਆਰਥੀ ਪਹਿਲੇ ਸਥਾਨ ‘ਤੇ ਰਹੇ। ਮੁਕਤਸਰ ਦੀ ਨਵਦੀਪ ਕੌਰ, ਫਾਜ਼ਿਲਕਾ ਦੀ ਖ਼ੁਸ਼ਦੀਪ ਕੌਰ ਤੇ ਲੁਧਿਆਣਾ ਦੀ ਰਵਜੀਤ ਕੌਰ ਨੇ 100 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।

ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2.32 ਲੱਖ ਹੈ ਜਦਕਿ ਕੁੱਲ 2.69 ਲੱਖ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। ਜ਼ਿਲ੍ਹਿਆਂ ਵਿੱਚ ਮੁਕਤਸਰ ਸਾਹਿਬ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ। ਮੁਕਤਸਰ ਵਿੱਚ 93.28 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਮਾਨਸਾ ਦੂਸਰੇ ਨੰਬਰ ‘ਤੇ ਰਿਹਾ ਜਿੱਥੇ 92.27 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

ਬਾਰਡਰ ਦੇ ਇਲਾਕੇ ਤਰਨਤਾਰਨ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਭਰ ਵਿੱਚ ਸਭ ਤੋਂ ਘੱਟ ਰਹੀ। ਇੱਥੇ 14,777 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 10,486 ਪਾਸ ਹੋਏ ਹਨ। ਪਾਸ ਹੋਣ ਵਾਲਿਆਂ ਦੀ 70 ਫੀਸਦੀ ਹੀ ਰਹੀ। ਮੈਡੀਕਲ ਸਟ੍ਰੀਮ ਵਿੱਚੋਂ 82.25 ਫੀਸਦੀ ਜਦਕਿ ਨਾਨ ਮੈਡੀਕਲ ਸਟ੍ਰੀਮ ਵਿੱਚੋਂ 83.98 ਫੀਸਦੀ ਵਿਦਿਆਰਥੀ ਪਾਸ ਹੋਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here