ਪੰਜਾਬ ਵਿਧਾਨ ਸਭਾ ਚੋਣਾਂ: 2017 ਵਿੱਚ ਹੋਈ ਸੀ 75 ਫੀਸਦੀ ਵੋਟਿੰਗ

Jalandhar bypolls

83 ਫੀਸਦੀ ਨਾਲ ਸੰਗਰੂਰ ਰਿਹਾ ਸੀ ਪਹਿਲੇ ਨੰਬਰ ਉਤੇ (Punjab Assembly Elections)

ਸਰਸਾ, ਸੱਚ ਕਹੂੰ ਨਿਊਜ਼। ਪੰਜਾਬ ਵਿੱਚ ਇਸ ਵਾਰ 16ਵੀਂਆਂ ਪੰਜਾਬ ਵਿਧਾਨ ਸਭਾ (Punjab Assembly Elections) ਦੀਆਂ ਚੋਣਾਂ ਹੋ ਰਹੀਆਂ ਹਨ। ਲੋਕਾਂ ਵੱਲੋਂ ਕਾਫੀ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ 75 ਫੀਸਦੀ ਵੋਟਿੰਗ ਹੋਈ ਉੱਥੇ ਇਸ ਵਾਰ ਇਹ ਵੋਟਿੰਗ ਫੀਸਦੀ ਵਧਣ ਦੇ ਆਸਾਰ ਹਨ। 2017 ਵਿੱਚ ਵੋਟ ਫੀਸਦੀ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚੋਂ ਸੰਗਰੂਰ 83 ਫੀਸਦੀ ਨਾਲ ਸਭ ਤੋਂ ਮੋਹਰੀ ਰਿਹਾ ਸੀ ਤੇ ਬਠਿੰਡਾ 82 ਫੀਸਦੀ ਨਾਲ ਦੂਜੇ ਨੰਬਰ ਉਤੇ ਰਿਹਾ ਸੀ।

ਇਸ ਵਾਰ 16 ਲੱਖ ਤੋਂ ਜਿ਼ਆਦਾ ਵੋਟਰ ਕਰਨਗੇ ਮਤਦਾਨ

ਇਸ ਵਾਰ ਪਿਛਲੀਆਂ 2017 ਦੀਆ ਵਿਧਾਨ ਸਭਾ ਚੋਣਾਂ ਨਾਲੋਂ 16 ਲੱਖ 20 ਹਜ਼ਾਰ 735 ਦੇ ਕਰੀਬ ਜਿ਼ਆਦਾ ਵੋਟਰ ਆਪਣਾ ਮਤਦਾਨ ਕਰਨਗੇ। ਪਿਛਲੀ ਵਾਰ 1 ਕਰੋੜ 98 ਲੱਖ 79 ਹਜ਼ਾਰ 69 ਵੋਟਰਾਂ ਨੇ ਵੋਟਾਂ ਪਾਈਆਂ ਸਨ ਜਦਕਿ ਇਸ ਵਾਰ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਆਪਣਾ ਮਤਦਾਨ ਕਰਨਗੇ ਜਿਸ ਕਰਕੇ ਇਸ ਵਾਰ ਵੋਟ ਫੀਸਦੀ ਵਿੱਚ ਵਾਧਾ ਹੋ ਸਕਦਾ ਹੈ।

ਚੋਣ ਉਮੀਦਵਾਰਾਂ ਵਿੱਚ ਵੀ ਹੋਇਆ ਵਾਧਾ

ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੇ ਨਾਲ ਚੋਣ ਲੜ ਰਹੇ ਉਮੀਦਵਾਰਾਂ ਵਿੱਚ ਵੀ ਵਾਧਾ ਹੋਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 1145 ਉਮੀਦਵਾਰਾਂ ਨੇ ਕਿਸਮਤ ਅਜਮਾਈ ਸੀ ਜਦਕਿ ਇਸ ਵਾਰ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ Punjab Assembly Elections

2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।

ਕਾਂਗਰਸ :                     77
ਆਮ ਆਦਮੀ ਪਾਰਟੀ :        20
ਭਾਜਪਾ :                       3
ਸ਼੍ਰੋਮਣੀ ਅਕਾਲੀ ਦਲ :          15
ਹੋਰ :                           2

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ