ਪੂਜਨੀਕ ਗੁਰੂ ਜੀ ਦੀ ਛੁੱਟੀ ਦਾ ਸਮਾਂ ਸ਼ਾਂਤੀਪੂਰਨ ਰਿਹਾ : ਪੁਲਿਸ ਬੁਲਾਰਾ

Today-is-the-splendent-day-1

ਪੂਜਨੀਕ ਗੁਰੂ ਜੀ ਦੀ ਛੁੱਟੀ ਦਾ ਸਮਾਂ ਸ਼ਾਂਤੀਪੂਰਨ ਰਿਹਾ: ਪੁਲਿਸ ਬੁਲਾਰਾ

ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। 21 ਦਿਨਾਂ ਦੀ ਛੁੱਟੀ ਦੀ ਮਿਆਦ ਪੂਰੀ ਹੋਣ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਵਾਪਸ ਸੁਨਾਰੀਆ ਚਲੇ ਗਏ। ਗੁਰੂਗ੍ਰਾਮ ਨਾਮ ਚਰਚਾ ਘਰ ਤੋਂ 10:30 ਵਜੇ ਰਵਾਨਾ ਹੋ ਕੇ ਪੂਜਨੀਕ ਗੁਰੂ ਜੀ ਲਗਭਗ 11:20 ‘ਤੇ ਸੁਨਾਰੀਆ ਪਹੁੰਚੇ। ਪੂਜਨੀਕ ਗੁਰੂ ਜੀ ਦੀ ਸੁਰੱਖਿਆ ’ਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰੂ ਜੀ ਨੇ ਫਰਲੋ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਆਪਣੇ ਪਰਿਵਾਰ ਨਾਲ 21 ਦਿਨ ਬਿਤਾਏ ਅਤੇ ਨਿਰਧਾਰਿਤ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਸੁਨਾਰੀਆ ਵਾਪਸ ਚਲੇ ਗਏ।

ਓਧਰ, ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੁਭਾਸ਼ ਬਾਕਣ ਨੇ ਵੀ ਸੱਚ ਕਹੂੰ ਨੂੰ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਗੁਰੂਗ੍ਰਾਮ ’ਚ ਰਹਿਣ ਦੌਰਾਨ ਸ਼ਹਿਰ ਵਿੱਚ ਪੂਰੀ ਸ਼ਾਂਤੀ ਰਹੀ ਅਤੇ ਡੇਰਾ ਸ਼ਰਧਾਲੂਆਂ ਨੇ ਵੀ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਵਿੱਚ ਕੋਈ ਵਿਘਨ ਨਹੀਂ ਪਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ