ਸਰਸਾ (ਸੱਚ ਕਹੂੰ ਨਿਊਜ਼)। Sirsa News: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ’ਤੇ ਬਰਨਾਵਾ (ਯੂਪੀ) ਆਏ ਹੋਏ ਹਨ। ਪੂਜਨੀਕ ਗੁਰੂ ਜੀ ਨੂੰ ਕਾਨੂੰਨ ਤਹਿਤ ਡਵੀਜ਼ਨਲ ਕਮਿਸ਼ਨ ਰੋਹਤਕ ਵੱਲੋਂ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ। ਪ੍ਰੈੱਸ ਦੇ ਨਾਂਅ ਜਾਰੀ ਬਿਆਨ ’ਚ ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਇੰਸਾਂ ਨੇ ਕਿਹਾ ਕਿ ਪੈਰੋਲ/ਫਰਲੋ ਹਰ ਕੈਦੀ ਨੂੰ ਦਿੱਤੀ ਜਾਂਦੀ ਹੈ, ਅਜਿਹੇ ਹਜ਼ਾਰਾਂ ਕੈਦੀ ਹਰਿਆਣਾ ਵਿੱਚ ਇਸ ਦਾ ਫਾਇਦਾ ਉਠਾ ਰਹੇ ਹਨ।
ਹਰਿਆਣਾ ਗੁਡ ਪ੍ਰਿਜ਼ਨਰ ਐਕਟ ਦੇ ਤਹਿਤ ਹਰ ਕੈਦੀ ਨੂੰ ਇੱਕ ਸਾਲ ਵਿੱਚ 70 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਦਿੱਤੀ ਜਾਂਦੀ ਹੈ। ਇੱਕ ਕੈਦੀ ਦੋ ਵਾਰ ਪੈਰੋਲ ਅਤੇ ਇੱਕ ਵਾਰ ਫਰਲੋ ਲੈ ਸਕਦਾ ਹੈ ਅਤੇ ਇਸ ਲਈ ਕੋਈ ਕਾਰਨ ਦੱਸਣ ਦੀ ਲੋੜ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਮੀਡੀਆ ਅਦਾਰਿਆਂ ਰਾਹੀਂ ਇਹ ਪ੍ਰਚਾਰ ਕਰ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਫਰਲੋ ਦਿੱਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦ ਹੈ ਪੂਜਨੀਕ ਗੁਰੂ ਜੀ ਨੇ ਜੂਨ 2024 ਵਿੱਚ ਫਰਲੋ ਲਈ ਅਰਜ਼ੀ ਦਿੱਤੀ ਸੀ। ਜਿਸ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਹਰਿਆਣਾ ਸੂਬੇ ਨੂੰ ਜਵਾਬ ਦੇਣ ਲਈ ਕਿਹਾ ਸੀ। Sirsa News
Read This : Sirsa News: ਵੱਡੀ ਖ਼ਬਰ, 91 ਸਾਲਾ ਖਿਡਾਰੀ ਨੇ ਪਲਵਲ ’ਚ ਜਿੱਤਿਆ ਸੋਨ ਤਮਗਾ
ਕਿ ਤੁਹਾਡੇ ਵੱਲੋਂ ਅਜਿਹੇ ਕਿੰਨੇ ਕੇਸਾਂ ਦੇ ਕੈਦੀਆਂ ਨੂੰ ਪੈਰੋਲ ਦਿੱਤੀ ਗਈ ਹੈ, ਜਿਸ ਦੇ ਜਵਾਬ ਵਿੱਚ ਹਰਿਆਣਾ ਸਰਕਾਰ ਨੇ ਇੱਕ ਐਫੀਡੈਵਿਟ ਰਾਹੀਂ ਅਦਾਲਤ ਵਿੱਚ ਰਿਪੋਰਟ ਫਾਈਲ ਕਰਦੇ ਦੱਸਿਆ ਕਿ ਅਜਿਹੇ ਕੁੱਲ 89 ਹੋਰ ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਪੈਰੋਲ ਦਿੱਤੀ ਗਈ ਹੈ ਅਤੇ ਸਿਰਫ਼ 2 ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਪੈਰੋਲ/ਫ਼ਰਲੋ ਨਹੀਂ ਦਿੱਤੀ ਗਈ ਹੈ, ਉਸ ਨੂੰ ਵੀ ਕਾਰਨ ਦੇ ਨਾਲ ਦੱਸਿਆ ਗਿਆ। ਜਿਸ ਵਿੱਚ ਇੱਕ ਦੀ ਐਡਰੈੱਸ ਵੈਰੀਫਿਕੇਸ਼ਨ ਦੀ ਸਮੱਸਿਆ ਸੀ ਅਤੇ ਦੂਜੇ ਨੇ ਸਮੇਂ ਸਿਰ ਆਤਮ ਸਮਰਪਣ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਗਈ। Sirsa News
ਸੁਣਵਾਈ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ ਫੈਸਲਾ ਸੁਣਾਇਆ ਕਿ ਇਸ ਫਰਲੋ ਦੀ ਅਰਜ਼ੀ ’ਤੇ ਹਰਿਆਣਾ ਸੂਬੇ ਦੀ ਕਾਂਪੀਟੇਂਟ ਅਥਾਰਟੀ (ਡਿਵੀਜ਼ਨਲ ਕਮਿਸ਼ਨ) ਬਿਨਾਂ ਕਿਸੇ ਪੱਖਪਾਤ ਅਤੇ ਹਰਿਆਣਾ ਕੈਦੀ ਸਮੂਹ ਐਕਟ ਦੀ ਪਾਲਣਾ ਕਰਦੇ ਹੋਏ ਫੈਸਲਾ ਲਵੇ, ਜੇਕਰ ਭਵਿੱਖ ਵਿੱਚ ਵੀ ਅਜਿਹੀ ਕੋਈ ਅਰਜ਼ੀ ਆਉਂਦੀ ਹੈ ਤਾਂ ਉਸ ’ਤੇ ਵੀ ਹਰਿਆਣਾ ਸੂਬੇ ਦੀ ਕਾਂਪੀਟੇਂਟ ਅਥਾਰਟੀ ਫੈਸਲਾ ਲਵੇਗੀ ਸ੍ਰੀ ਖੁਰਾਣਾ ਨੇ ਕਿਹਾ ਕਿ ਇਸ ਲਈ ਇਸ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ। Sirsa News