ਅਸਟਰੇਲੀਆ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਬਿਨਾ ਵਿਕਟ ਗਵਾਏ 8 ਦੌੜਾਂ ਬਣਾਈਆਂ
ਮੈਲਬਰਨ | ਅਸਟਰੇਲਿਆਈ ਟੀਮ ਨੇ ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਮੈਲਬਰਨ ਪਿੱਚ ਦੇ ‘ਸਰਪ੍ਰਾਈਜ’ ਕਰਨ ਦੀ ਭਵਿੱਖਬਾਣੀ ਕੀਤੀ ਸੀ ਜਿਸ ਨੂੰ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ‘ਚ ਸੱਤ ਵਿਕਟਾਂ ‘ਤੇ 443 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਸਹੀ ਸਾਬਤ ਕਰ ਦਿੱਤਾ ਮੈਲਬਰਨ ਕ੍ਰਿਕਟ ਗਰਾਊਂਡ (ਐਮਸੀਸੀਜੀ) ਦੀ ਪਿੱਚ ‘ਤੇ ਭਾਰਤੀ ਬੱਲੇਬਾਜ਼ਾਂ ਨੇ ਜੰਮ ਕੇ ਦੌੜਾਂ ਬਣਾਈਆਂ ਅਤੇ ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ 169.4 ਓਵਰਾਂ ‘ਚ 7 ਵਿਕਟਾਂ ‘ਤੇ 443 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ
ਦਿਨ ਦੀ ਖੇਡ ਸਮਾਪਤੀ ਤੱਕ ਅਸਟਰੇਲਿਆਈ ਟੀਮ ਵੀ ਆਪਣੀ ਪਹਿਲੀ ਪਾਰੀ ਲਈ ਉੱਤਰੀ ਅਤੇ ਉਸ ਨੇ ਛੇ ਓਵਰਾਂ ‘ਚ ਬਿਨਾ ਕਿਸੇ ਨੁਕਸਾਨ ਦੇ 8 ਅੱਠ ਦੌੜਾਂ ਬਣਾ ਲਈਆਂ ਹਨ ਮੇਜ਼ਬਾਨ ਟੀਮ ਨੂੰ ਹਾਲੇ 443 ਦੌੜਾਂ ਹੋਰ ਬਣਾਉਣੀਆਂ ਹਨ ਬੱਲੇਬਾਜ਼ ਮਾਰਕਸ ਹੈਰਿਸ (ਨਾਬਾਦ 5) ਅਤੇ ਆਰੋਨ ਫਿੰਚ (3) ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੀਆਂ ਦੋ ਵਿਕਟਾਂ ‘ਤੇ 215 ਦੌੜਾਂ ਤੋਂ ਅੱਗੇ ਵਧਾਉਂਦਿਆਂ ਕੀਤੀ ਸੀ
ਉਸ ਸਮੇਂ ਬੱਲੇਬਾਜ਼ ਪੁਜਾਰਾ (68) ਅਤੇ ਕਪਤਾਨ ਵਿਰਾਟ ਕੋਹਲੀ (47) ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਦੋਵਾਂ ਬੱਲੇਬਾਜ਼ਾਂ ਨੇ ਬਖੂਬੀ ਆਪਣੀ ਪਾਰੀ ਨੂੰ ਅੱਗੇ ਵਧਾਇਆ ਅਤੇ ਤੀਜੀ ਵਿਕਟ ਲਈ 170 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਨਿਭਾਈ ਭਾਰਤੀ ਕਪਤਾਨ ਆਪਣੇ ਸੈਂਕੜੇ ਤੋਂ 18 ਦੌੜਾਂ ਹੀ ਦੂਰ ਸਨ ਕਿ ਅਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਕ ਨੇ ਉਨ੍ਹਾਂ ਨੂੰ ਆਰੋਨ ਫਿੰਚ ਹੱਥੋਂ ਕੈਚ ਕਰਵਾ ਕੇ ਤੀਜੇ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਅਤੇ ਮੇਜ਼ਬਾਨ ਟੀਮ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ ਵਿਰਾਟ ਲੰਚ ਤੋਂ ਬਾਅਦ ਆਊਟ ਹੋਏ ਪੁਜਾਰਾ ਵੀ ਇਸ ਤੋਂ ਬਾਅਦ ਦੇਰ ਤੱਕ ਟਿਕੇ ਨਹੀਂ ਰਹਿ ਸਕੇ ਅਤੇ ਛੇ ਦੌੜਾਂ ਬਾਅਦ ਹੀ ਪੈਟ ਕਮਿੰਸ ਨੇ ਉਨ੍ਹਾਂ ਨੂੰ ਬੋਲਡ ਕਰਕੇ ਭਾਰਤ ਨੂੰ ਚੌਥਾ ਝਟਕਾ ਦੇ ਦਿੱਤਾ ਅਤੇ ਇਸ ਸਾਂਝੇਦਾਰੀ ਨੂੰ ਵੀ ਤੋੜਿਆ ਓਪਨਿੰਗ ਬੱਲੇਬਾਜ਼ਾਂ ਦੇ ਸਨਮਾਨਜਨਕ ਪ੍ਰਦਰਸ਼ਨ ਤੋਂ ਬਾਅਦ ਮੱਧ ਕ੍ਰਮ ‘ਚ ਉਪ ਕਪਤਾਨ ਰਹਾਣੇ ਅਤੇ ਰੋਹਿਤ ਨੇ ਦੌੜਾਂ ਦੀ ਰਫ਼ਤਾਰ ਨੂੰ ਅੱਗੇ ਵਧਾਇਆ ਅਤੇ ਪੰਜਵੀਂ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਦਾ ਯੋਗਦਾਨ ਦਿੱਤਾ ਰਹਾਣੇ ਨੂੰ ਲਿਓਨ ਨੇ ਟੀ-ਬ੍ਰੇਕ ਤੋਂ ਬਾਅਦ ਲੱਤ ਅੜਿੱਕਾ ਆਊਟ ਕਰਕੇ ਭਾਰਤ ਨੂੰ ਪੰਜਵਾਂ ਝਟਕਾ ਦਿੱਤਾ ਸੱਟ ਕਾਰਨ ਪਰਥ ਟੈਸਟ ‘ਚੋਂ ਬਾਹਰ ਰਹੇ ਰੋਹਿਤ ਨੇ ਰਿਸ਼ਭ ਪੰਤ ਨਾਲ ਪਾਰੀ ਨੂੰ ਅੱਗੇ ਵਧਾਉਂਦਿਆਂ ਛੇਵੀਂ ਵਿਕਟ ਲਈ ਫਿਰ 76 ਦੌੜਾਂ ਦੀ ਇੱਕ ਹੋਰ ਸਾਂਝੇਦਾਰੀ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।