ਪੀਆਰਟੀਸੀ-ਪਨਬਸ ਕੰਟਰੈਕਟ ਵਰਕਰਾਂ ਨੇ ਕੀਤੀ ਦੋ ਘੰਟੇ ਹੜਤਾਲ

ਪੀਆਰਟੀਸੀ-ਪਨਬਸ ਕੰਟਰੈਕਟ ਵਰਕਰਾਂ ਨੇ ਕੀਤੀ ਦੋ ਘੰਟੇ ਹੜਤਾਲ

ਬਠਿੰਡਾ (ਸੁਖਜੀਤ ਮਾਨ)। ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਲਈ ਸੰਘਰਸ਼ ਕਰ ਰਹੇ ਪੀਆਰਟੀਸੀ-ਪਨਬੱਸ ਕੰਟਰੈਕਟ ਵਰਕਰਾਂ ਨੂੰ ਭਾਵੇਂ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ’ਚ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਕਰਨ ਦੀ ਸਹਿਮਤੀ ਹੋ ਗਈ ਸੀ ਪਰ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਵਰਕਰਾਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ ਲਈ ਵਰਕਰਾਂ ਵੱਲੋਂ ਅੱਜ ਦੋ ਘੰਟਿਆਂ (ਸਵੇਰ 10 ਤੋਂ 12 ਵਜੇ ਤੱਕ) ਤੱਕ ਹੜਤਾਲ ਆਰੰਭ ਦਿੱਤੀ ਹੈ। ਪੰਜਾਬ ਦੇ ਸਾਰੇ ਹੀ ਪੀਆਰਟੀਸੀ ਤੇ ਪਨਬੱਸ ਡਿੱਪੂਆਂ ’ਚ ਇਹ ਦੋ ਘੰਟੇ ਦੀ ਹੜਤਾਲ ਹੋਣ ਕਾਰਨ ਹਜ਼ਾਰਾਂ ਬੱਸਾਂ ਦਾ ਚੱਕਾ ਜਾਮ ਹੋ ਗਿਆ। ਬਠਿੰਡਾ ਬੱਸ ਅੱਡੇ ਦੇ ਗੇਟ ’ਤੇ ਧਰਨਾ ਲਗਾ ਕੇ ਬੈਠੇ ਵਰਕਰਾਂ ’ਚੋਂ ਪੀਆਰਟੀਸੀ ਪਨਬਸ ਕੰਟਰੈਕਟਰ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਡਿੱਪੂ ਅਤੇ ਹਰਤਾਰ ਸ਼ਰਮਾ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ’ਚ ਤਨਖਾਹਾਂ ’ਚ 30 ਫੀਸਦੀ ਵਾਧਾ ਕਰਨ ਅਤੇ ਹਰ ਸਾਲ 5 ਫੀਸਦੀ ਤਨਖਾਹ ਵਧਾਉਣ ਦੀ ਸਹਿਮਤੀ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਕਿ ਜੁਬਾਨੀ-ਕਲਾਮੀ ਤਾਂ ਇਹ ਸਹਿਮਤੀ ਹੋ ਗਈ ਪਰ ਇਸਨੂੰ ਲਾਗੂ ਕਰਨ ਲਈ ਹਾਲੇ ਕੋਈ ਨੋਟੀਫਿਕੇਸਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਬੰਧੀ ਛੇਤੀ ਨੋਟੀਫਿਕੇਸ਼ਨ ਜਾਰੀ ਕਰੇ ਨਹੀਂ ਤਾਂ ਭਵਿੱਖ ’ਚ ਉਹ ਹੋਰ ਵੀ ਤਕੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ