ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਘਟਨਾ ਤੋਂ ਕੁਝ ਦਿਨ ਬਾਅਦ ਹੋਈਆਂ ਵੀਡੀਓ ਜਾਰੀ Petrol
ਹਿਰਾਨ (ਏਜੰਸੀ)। ਈਰਾਨ ‘ਚ ਪੈਟਰੋਲ Petrol ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਦੇ ਵਿਰੋਧ ‘ਚ ਵੱਡੇ ਪ੍ਰਦਰਸ਼ਨ ਹੋਏ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਫੌਜਾਂ ਦੀ ਕਾਰਵਾਈ ‘ਚ ਘੱਟ ਤੋਂ ਘੱਟ 208 ਲੋਕਾਂ ਦੀ ਮੌਤ ਹੋ ਗਈ।
ਇਸ ਗੱਲ ਦਾ ਖੁਲਾਸਾ ਮਨੁੱਖੀ ਅਧਿਕਾਰਾਂ ‘ਤੇ ਕੰਮ ਕਰਨ ਵਾਲੀ ਕੌਮਾਂਤਰੀ ਸਵੈਸੇਵੀ ਸੰਸਥਾ ਅਮਨੈਸਟੀ ਇੰਟਰਨੈਸ਼ਨਲ ਨੇ ਕੀਤਾ ਹੈ। 15 ਨਵੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਪ੍ਰਦਰਸ਼ਨਾਂ ‘ਚ ਹੁਣ ਤੱਕ ਰਾਸ਼ਟਰ ਵਿਆਪੀ ਅੰਕੜੇ ਜਾਰੀ ਨਹੀਂ ਕੀਤੇ ਗਏ। ਈਰਾਨ ਨੇ ਪ੍ਰਦਰਸ਼ਨਾਂ ਵਿਚਕਾਰ ਇੰਟਰਨੈੱਟ ਬੰਦ ਕਰ ਦਿੱਤਾ ਜਿਸ ਕਾਰਨ ਲੋਕ ਵੀਡੀਓ ਅਤੇ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
ਹਫਤੇ ਦੇ ਅੰਦਰ ਹੀ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ
ਇਸ ਦੇ ਨਾਲ ਹੀ ਬਾਹਰ ਦੀ ਦੁਨੀਆ ਨਾਲ ਵੀ ਇਨ੍ਹਾਂ ਪ੍ਰਦਰਸ਼ਨਾਂ ਅਤੇ ਹਿੰਸਾ ਬਾਰੇ ਜਾਣਨ ਤੋਂ ਰੋਕ ਦਿੱਤਾ। ਹਾਲ ਦੇ ਦਿਨਾਂ ‘ਚ ਇੰਟਰਨੈੱਟ ਬਹਾਲ ਕੀਤੇ ਜਾਣ ਦੇ ਬਾਅਦ ਪ੍ਰਦਰਸ਼ਨਾਂ ਦੀ ਵੀਡੀਓ ਸਾਹਮਣੇ ਆਈ ਹੈ। ਅਮਨੈਸਟੀ ‘ਚ ਈਰਾਨ ਦੇ ਸੋਧਾਰਥੀ ਮੰਸੂਰੇਹ ਮਿਲਸ ਨੇ ਕਿਹਾ,”ਅਸੀਂ ਦੇਖਿਆ ਕਿ ਇੱਕ ਹਫਤੇ ਦੇ ਅੰਦਰ ਹੀ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਇਹ ਇਸਲਾਮਕ ਗਣਤੰਤਰ ‘ਚ ਮਨੁੱਖੀ ਅਧਿਕਾਰ ਉਲੰਘਣ ਦੇ ਇਤਿਹਾਸ ‘ਚ ਖਾਸ ਘਟਨਾ ਵਰਗਾ ਹੈ’।
ਹਾਲਾਂਕਿ ਇਸ ਵਾਰ ਦੇ ਪ੍ਰਦਰਸ਼ਨਾਂ ‘ਚ ਇੰਨੇ ਲੋਕ ਸੜਕਾਂ ‘ਤੇ ਨਹੀਂ ਉੱਤਰੇ ਜਿੰਨੇ ਕਿ 2009 ਦੀਆਂ ਵਿਵਾਦਤ ਰਾਸ਼ਟਰਪਤੀ ਚੋਣਾਂ ‘ਚ ਆਏ ਸਨ ਪਰ ਫਿਰ ਵੀ ਪੈਟਰੋਲ ਦੇ ਰੇਟ ਨੂੰ ਲੈ ਕੇ ਇਹ ਪ੍ਰਦਰਸ਼ਨ ਜਲਦੀ ਹੀ ਹਿੰਸਕ ਹੋ ਗਿਆ। ਅਮਨੈਸਟੀ ਨੇ ਸੋਮਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਤਹਿਰਾਨ ਦੇ ਉਪਨਗਰ ਸ਼ਹਿਰਯਾਰ ‘ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਇਹ ਉਨ੍ਹਾਂ ਇਲਾਕਿਆਂ ‘ਚੋਂ ਇੱਕ ਹੈ ਜਿੱਥੇ ਪ੍ਰਦਰਸ਼ਨਾਂ ‘ਚ ਸਭ ਤੋਂ ਵਧ ਲੋਕ ਮਾਰੇ ਗਏ। ਸ਼ਹਿਰਯਾਰ ‘ਚ ਵੱਡੇ ਪੈਮਾਨੇ ‘ਤੇ ਪ੍ਰਦਰਸ਼ਨ ਹੋਏ।
- ਨਿਊਯਾਰਕ ‘ਚ ਸੰਯੁਕਤ ਰਾਸ਼ਟਰ ‘ਚ ਈਰਾਨ ਦੇ ਮਿਸ਼ਨ ਐਮਨੈਸਟੀ ਦੇ ਅੰਕੜਿਆਂ ਨੂੰ ਅਪ੍ਰਮਾਣਿਤ ਦੱਸਿਆ ਹੈ।
- ਸਰਕਾਰ ਨੇ ਪੈਟਰੋਲ ਦੇ ਘੱਟ ਤੋਂ ਘੱਟ ਰੇਟ 50 ਫੀਸਦੀ ਤੱਕ ਵਧਾ ਕੇ 15,000 ਰਿਆਲ ਪ੍ਰਤੀ ਲੀਟਰ ਕਰ ਦਿੱਤੇ।
- ਹਫਤੇ ਦੇ ਅੰਦਰ ਹੀ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।