ਧਰਨਾ-ਪ੍ਰਦਰਸ਼ਨ: ਕਿਸਾਨ ਆਪਣੀਆਂ ਮੰਗਾਂ ਸਬੰਧੀ ਅੜਿੱਗ, ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ, ਜਾਂਚ ਤੋਂ ਬਾਅਦ ਹੀ ਤੈਅ ਹੋਣਗੇ ਦੋਸ਼ੀ

Congress

ਕਰਨਾਲ ’ਚ ਤੀਜੇ ਦਿਨ ਡਟੇ ਕਿਸਾਨ

  • ਨਿਰਪੱਖ ਜਾਂਚ ਕਰਵਾਉਣ ਲਈ ਤਿਆਰ: ਵਿੱਜ

ਸੱਚ ਕਹੂੰ ਨਿਊਜ਼ ਕਰਨਾਲ, 9 ਸਤੰਬਰ। ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ’ਤੇ ਜਿਸ ਤਰ੍ਹਾਂ ਕਿਸਾਨ ਬੈਠੇ ਹੋਏ ਹਨ, ਉਸੇ ਤਰ੍ਹਾਂ ਕਿਸਾਨਾਂ ਨੇ ਹਰਿਆਣਾ ਦੇ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਆਪਣਾ ਡੇਰਾ ਲਾਇਆ ਹੋਇਆ ਹੈ ਤੀਜੇ ਦਿਨ ਵੀ ਕਿਸਾਨ ਐਸਡੀਐਮ ਆਯੂਸ਼ ਸਿਨਹਾ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਹਾਲਾਂਕਿ ਅਧਿਕਾਰੀ ’ਤੇ ਕਾਰਵਾਈ ਦੀ ਮੰਗ ਹੁਣ ਕਿਸਾਨਾਂ ਲਈ ਨੱਕ ਦੀ ਲੜਾਈ ਬਣ ਚੁੱਕੀ ਹੈ ਦਰਅਸਲ ਕਿਸਾਨ ਆਗੂਆਂ ਨੇ ਬੁੱਧਵਾਰ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਕਿ ਕਿਸਾਨ ਧਰਨਾ ਲਗਾਤਾਰ ਜਾਰੀ ਰਹੇਗਾ।

ਕਰਨਾਲ ਦੇ ਸੈਕਟਰ 12 ਮਿੰਨੀ ਸਕੱਤਰੇਤ ਦੇ ਬਾਹਰ ਜਿਸ ਤਰ੍ਹਾਂ ਕਿਸਾਨਾਂ ਨੇ ਆਪਣਾ ਪੱਕਾ ਮੋਰਚਾ ਕਰਨ ਦੀ ਤਿਆਰ ਕਰ ਲਈ ਹੈ ਉਸ ਤੋਂ ਇਹ ਸਾਫ ਹੋ ਚੁੱਕਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਸਬੰਧੀ ਅੜਿੱਗ ਹਨ ਉੱਧਰ ਪ੍ਰਸ਼ਾਸਨ ਨੇ ਵੀ ਕਿਸਾਨਾਂ ’ਤੇ ਨਜ਼ਰ ਰੱਖਣ ਲਈ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਹਨ, ਤਾਂਕਿ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਸਕੇ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਫਸਰਾਂ ਦਰਮਿਆਨ ਸਹਿਮਤੀ ਨਾ ਬਣ ਸਕਣ ਕਾਰਨ ਸਵਾ ਤਿੰਨ ਘੰਟੇ ਚਲੀ ਗੱਲਬਾਤ ਬੇਸਿੱਟਾ ਰਹੀ ਸੀ

ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਕਰਵਾਈ ਕੀਤੀ ਜਾਵੇਗੀ, ਕਿਸੇ ਦੇ ਕਹਿਣ ’ਤੇ ਹੀ ਕਿਸੇ ਨੂੰ ਫਾਂਸੀ ’ਤੇ ਨਹੀਂ ਚੜ੍ਹਾ ਸਕਦੇ ਅਜਿਹਾ ਨਹੀਂ ਹੈ ਕਿ ਦੇਸ਼ ਦਾ ਆਈਪੀਸੀ ਵੱਖ ਹੈ ਅਤੇ ਕਿਸਾਨਾਂ ਦਾ ਆਈਪੀਸੀ ਵੱਖ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਹਮੇਸ਼ਾ ਸਜ਼ਾ ਦੋਸ਼ ਅਨੁਸਾਰ ਹੀ ਦਿੱਤੀ ਜਾਂਦੀ ਹੈ ਅਤੇ ਦੋਸ਼ ਪਤਾ ਕਰਨ ਲਈ ਜਾਂਚ ਕਰਵਾਉਣੀ ਪੈਂਦੀ ਹੈ ਵਿੱਜ ਨੇ ਹਿਕਾ ਕਿ ਅਸੀਂ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ ਜਾਂਚ ਸਿਰਫ ਐਸਡੀਐਮ ਦੀ ਨਹੀਂ ਹੋਵੇਗੀ ਸਗੋਂ ਪੂਰੇ ਕਰਨਾਲ ਮਾਮਲੇ ਦੀ ਹੋਵੇਗੀ ਜੇਕਰ ਉਸ ’ਚ ਕਿਸਾਨ ਜਾਂ ਕਿਸਾਨ ਆਗੂ ਦੋਸ਼ੀ ਹੋਣਗੇ ਤਾਂ ਜੋ ਕਰਵਾਈ ਬਣਦੀ ਹੋਵੇਗੀ, ਅਸੀਂ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਾਂਗੇ।

ਕਿਸਾਨਾਂ ਦਾ ਐਲਾਨ, ਆਵਾਜਾਈ ’ਚ ਦਿੱਕਤ ਨਹੀਂ ਹੋਵੇਗੀ

ਸੈਕਟਰ-12 ਰੋਡ ’ਤੇ ਹੁਣ ਕਿਸਾਨ ਪੱਕਾ ਮੋਰਚਾ ਬਣਾ ਚੁੱਕੇ ਹਨ, ਇਸ ਨਾਲ ਹੁਣ ਸਰਕਾਰੀ ਕੰਮ ਤੋਂ ਇਲਾਵਾ ਗੈਰ ਸਰਕਾਰੀ ਕੰਮ ਵੀ ਪ੍ਰਭਾਵਿਤ ਹੋਵੇਗਾ ਜਾਣਕਾਰੀ ਅਨੁਸਾਰ ਸਕੱਤਰੇਤ ਅੰਦਰ ਲਗਭਗ 40 ਵਿਭਾਗ ਹਨ, ਉੱਥੇ ਸਕੱਤਰੇਤ ਦੇ ਸਥਾਨਕ ਖੇਤਰ ’ਚ ਲਗਭਗ 10 ਬੀਮਾ ਕੰਪਨੀਆਂ, 15 ਤੋਂ ਜ਼ਿਆਦਾ ਬੈਂਕ ਅਤੇ ਲਗਭਗ 40 ਨਿੱਜੀ ਦਫ਼ਤਰ ਮੌਜ਼ੂਦ ਹਨ ਉੱਥੇ ਹਰ ਦਿਨ ਹਜ਼ਾਰਾਂ ਲੋਕਾਂ ਇੱਥੇ ਕੰਮ ਕਰਨ ਆਉਂਦੇ ਹਨ ਹਾਲਾਂਕਿ ਕਿਸਾਨ ਇਹ ਸਾਫ ਕਰ ਚੁੱਕੇ ਹਨ, ਪੱਕਾ ਮੋਰਚਾ ਨੂੰ ਇਸ ਤਰ੍ਹਾਂ ਸੰਚਾਲਿਤ ਕੀਤਾ ਜਾਵੇਗਾ, ਜਿਸ ਨਾਲ ਆਮ ਲੋਕਾਂ ਨੂੰ ਕੰਮ ਕਰਨ ’ਚ ਕੋਈ ਦਿੱਕਤ ਨਾ ਆਵੇ, ਉੱਥੇ ਆਵਾਜਾਈ ’ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਖੜੀ ਨਾ ਹੋਵੇ

ਕੀ ਹੈ ਮਾਮਲਾ:

ਜ਼ਿਕਰਯੋਗ ਹੈ ਕਿ ਬੀਤੀ 28 ਅਗਸਤ ਨੂੰ ਕਰਨਾਲ ’ਚ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ ਇਸ ’ਚ ਇੱਕ ਕਿਸਾਨ ਦੀ ਮੌਤ ਹੋ ਗਈ ਸੀ ਅਤੇ ਕਈ ਕਿਸਾਨ ਜਖ਼ਮੀ ਹੋ ਗਏ ਸਨ ਲਾਠੀਚਾਰਜ ਦੀ ਘਟਨਾ ਤੋਂ ਪਹਿਲਾਂ ਕਰਨਾਲ ਦੇ ਤੱਤਕਾਲੀਨ ਐਸਡੀਐਮ ਆਯੂਸ਼ ਸਿਨਹਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਉਹ ਕਿਸਾਨਾਂ ਦੇ ਸਿਰ ਪਾੜਨ ਦਾ ਆਦੇਸ਼ ਦੇ ਰਹੇ ਸਨ ਆਪਣੇ ਸਾਥੀ ਕਿਸਾਨ ਦੀ ਮੌਤ ਤੋਂ ਭੜਕੇ ਕਿਸਾਨਾਂ ਨੇ ਮੰਗਲਵਾਰ ਨੂੰ ਕਰਨਾਲ ’ਚ ਮਹਾਂ ਪੰਚਾਇਤ ਕੀਤੀ ਸੀ ਅਤੇ ਆਈਏਐਸ ਆਯੂਸ਼ ਸਿਨਹਾ ਨੂੰ ਬਰਖਾਸਤ ਕਰਨ ਅਤੇ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ