ਟਰੈਕਟਰ ਪਰੇਡ ’ਚ ਜਾਣ ਲਈ ਕੱਢਿਆ ਰੋਸ ਮਾਰਚ
ਰਾਜਪੁਰਾ, (ਜਤਿੰਦਰ ਲੱਕੀ)। 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਪਰੇਡ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਨੌਜਵਾਨ ਤੇ ਆਮ ਲੋਕਾਂ ਨੂੰ ਦਿੱਲੀ ਚੱਲਣ ਲਈ ਪ੍ਰੇਰਿਤ ਕਰਦਿਆ ਪੂਰੇ ਜਨੂੰਨ ਤੇ ਉਤਸ਼ਾਹ ਨਾਲ ਇਹ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਬਰਜਿੰਦਰ ਸਿੰਘ (ਪਰਵਾਨਾ) ਦੀ ਅਗਵਾਈ ਹੇਠ ਨੌਜਵਾਨਾਂ ਤੇ ਹੋਰ ਲੋਕਾਂ ਨੂੰ ਟਰੈਕਟਰ ਪਰੇਡ ਲਈ ਪ੍ਰੇਰਿਤ ਕਰਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਰੈਲੀ ਕੱਢੀ ਗਈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਸਕੂਟਰ ਮੋਟਰਸਾਈਕਲ ਤੇ ਕਾਰਾਂ ਸ਼ਾਮਿਲ ਸਨ।
ਇਹ ਰੋਸ ਰੈਲੀ ਰਾਜਪੁਰਾ ਦੇ ਗਗਨ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕੇ ਜਿਵੇਂ ਫੁਹਾਰਾ ਚੌਕ, ਮੇਨ ਬਾਜ਼ਾਰ, ਭੋਗਲਾ ਰੋਡ ਸਿੰਘ ਸਭਾ ਰੋਡ, ਐਮ ਐਲ ਏ ਰੋਡ ਤੇ ਰੋਸ ਪ੍ਰਦਰਸ਼ਨ ਕਰਦੇ ਰਹੇ ਤੇ ਆਮ ਲੋਕਾਂ ਤੇ ਨਾਲ ਨਾਲ ਨੌਜਵਾਨਾਂ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਨੂੰ ਸਫਲ ਬਨਾਉਣ ਲਈ ਨਾਅਰੇਬਾਜੀ ਵੀ ਜਾਰੀ ਰੱਖੀ। ਇਸ ਮੌਕੇ ਭੁਪਿੰਦਰ ਸਿੰਘ ਸੇਖੂਪੁਰ ਜਸਬੀਰ ਜੱਸੀ ਜੁਝਾਰ ਸਿੰਘ ,ਦਵਿੰਦਰ ਸਿੰਘ ਟਹਿਲਪੁਰਾ ,ਦਪਿੰਦਰ ਸਿੰਘ ਜਗਤਾਰ ਸਿੰਘ ਮੋਹੀ ,ਹਰਮਨ ਘੁੰਮਣ ਪਿਲਖਣੀ ਤੇ ਡਾ ਸਰਬਜੀਤ ਸਿੰਘ ਤੇ ਹੋਰ ਕਿਸਾਨ ਆਗੂ ਤੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰ ਤੇ ਨੌਜਵਾਨ ਸ਼ਾਮਿਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.