ਨੀਨਾ ਮਿੱਤਲ ਦੀ ਅਗਵਾਈ ’ਚ ਮਹਿਲਾ ਵਿੰਗ ਵਲੋਂ ਰੋਸ ਪ੍ਰਦਰਸਨ

Protest by Women's Wing Sachkahoon

ਗੰਦੇ ਪਾਣੀ ਨੂੰ ਲੈ ਕੇ ਸਰਕਾਰ ਤੇ ਪ੍ਰਸਾਸਨ ਖਿਲਾਫ ਚੁੱਕੀ ਆਵਾਜ

ਐਸਡੀਐਮ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

(ਜਤਿੰਦਰ ਲੱਕੀ) ਰਾਜਪੁਰਾ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾਈ ਖਜਾਨਚੀ ਤੇ ਰਾਜਪੁਰਾ ਤੋਂ ਹਲਕਾ ਇੰਚਾਰਜ ਨੀਨਾ ਮਿੱਤਲ ਦੀ ਅਗਵਾਈ ਵਿੱਚ ਅੱਜ ਮਹਿਲਾ ਵਿੰਗ (ਆਪ) ਵੱਲੋਂ ਗੰਦੇ ਪਾਣੀ ਨੂੰ ਲੈ ਕੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਜਿਸ ਦਰਮਿਆਨ ਉਨਾਂ ਨੇ ਐਸਡੀਐਮ ਰਾਜਪੁਰਾ ਦੇ ਨਾਮ ਮੰਗ ਪੱਤਰ ਵੀ ਸੌਂਪਿਆ, ਜਿਸ ਨੂੰ ਲੈਣ ਲਈ ਤਹਿਸੀਲਦਾਰ ਨਵਪ੍ਰੀਤ ਸਿੰਘ ਖੁਦ ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਪਹੁੰਚੇ। ਮੰਗ ਪੱਤਰ ਵਿੱਚ ਉਨ੍ਹਾਂ ਨੇ ਇਕ ਹਫਤੇ ਅੰਦਰ ਗੰਦੇ ਪਾਣੀ ਦਾ ਹੱਲ ਕਰਨ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਅਤੇ ਈਓ ਤੇ ਪ੍ਰਧਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।

ਪ੍ਰਦਰਸਨ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਨੀਨਾ ਮਿੱਤਲ ਵਲੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪ੍ਰਸਾਸਨ ਦੇ ਫੋਕੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੰਦੇ ਪਾਣੀ ਨਾਲ ਜਿੱਥੇ ਪੰਜ ਮੌਤਾਂ ਹੋ ਗਈਆਂ ਉਥੇ ਹੀ ਡਾਇਰੀਆ ਤੇ ਟਾਈਫਾਈਡ ਵਰਗੀਆਂ ਭਿਆਨਕ ਬਿਮਾਰੀਆਂ ਦਾ ਲੋਕ ਸਿਕਾਰ ਹੋ ਰਹੇ ਹਨ। ਪਿੱਛਲੇ ਸਮੇਂ ਤੋਂ ਇਨ੍ਹਾਂ ਜਾਨਲੇਵਾ ਬਿਮਾਰੀਆਂ ਨੇ ਸਹਿਰ ਵਿੱਚ ਕਾਫੀ ਪੈਰ ਪਸਾਰ ਲਏ ਹਨ ਪਰ ਸਰਕਾਰ ਤੇ ਪ੍ਰਸਾਸਨ ਸੁੱਤੀ ਨੀਂਦ ਚੋਂ ਉੱਠ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸਾਸਨ ਖਿਲਾਫ ਜੋ ਵਿਅਕਤੀ ਆਵਾਜ ਉਠਾਉਂਦਾ ਹੈ ਉਸ ’ਤੇ ਸਰਕਾਰ ਝੂਠੇ ਪਰਚਿਆਂ ਦਾ ਡਰਾਵਾ ਦਿੰਦੀ ਹੈ ਜਿਸ ਨਾਲ ਉਹ ਲੋਕਾਂ ’ਤੇ ਆਪਣੀ ਤਾਨਾਸਾਹੀ ਦਿਖਾ ਰਹੇ ਹਨ। ਪਰ ਆਮ ਆਦਮੀ ਪਾਰਟੀ ਦੇ ਚਾਹੇ ਵਰਕਰ ਹੋਣ ਜਾਂ ਫਿਰ ਵਲੰਟੀਅਰ ਕੋਈ ਵੀ ਸਰਕਾਰ ਤੇ ਪ੍ਰਸਾਸ਼ਨ ਦੀਆਂ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਡਰਨ ਵਾਲਾ ਨਹੀਂ ਹੈ। ਸਾਡੀ ਪਾਰਟੀ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਹੈ ਕੇ ਅੱਗੇ ਕਰਦੇ ਵੀ ਰਹਾਂਗੇ।

ਨੀਨਾ ਮਿੱਤਲ ਵਲੋਂ ਵਿਧਾਇਕ ਹਰਦਿਆਲ ਕੰਬੋਜ ਦੇ ਇਕ ਹਜਾਰ ਕਰੋੜ ਦੇ ਵਿਕਾਸ ਦੇ ਦਾਅਵਿਆਂ ’ਤੇ ਵੀ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ‘ਆਪ’ ਦੀ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਇਕ ਹਜਾਰ ਕਰੋੜ ਦੇ ਵਿਕਾਸ ਦਾ ਹੀ ਹਿਸਾਬ ਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਵਿਸਵਾਸ ਦਿਵਾਇਆ ਕਿ ਸਰਕਾਰ ਬਣਨ ’ਤੇ ਅਪ੍ਰੈਲ ਮਹੀਨੇ ਤੋਂ ਇਸ ਗੰਦੇ ਪਾਣੀ ਦਾ ਹੱਲ ਕੱਢ ਕੇ ਨਰਕ ਵਿਚ ਜਿਊਂ ਰਹੇ ਲੋਕਾਂ ਨੂੰ ਇਸ ਭੈੜੇ ਨਰਕ ਚੋਂ ਬਾਹਰ ਕੱਢਿਆ ਜਾਵੇਗਾ। ਹੁਣ ਲੋਕ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝ ਚੁੱਕੇ ਹਨ, ਜਿਸ ਦਾ ਨਤੀਜਾ 2022 ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਦਿਨੇਸ਼ ਮੇਹਤਾ ,ਗੁਰਪ੍ਰੀਤ ਧਮੋਲੀ ਮਹਿਲਾ ਵਿੰਗ ਪ੍ਰਧਾਨ ਸ਼ਸ਼ੀ ਬਾਲ, ਭੁਪਿੰਦਰ ਕੌਰ, ਅਨਿਤਾ ਰਾਣੀ, ਨੀਤੂ ਬਾਂਸਲ, ਮਨੀਸਾ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਅਮਰਿੰਦਰ ਮੀਰੀ, ਸਤਨਾਮ ਸਿੰਘ, ਰਤਨੇਸ ਜਿੰਦਲ, ਐਡਵੋਕੇਟ ਸੰਦੀਪ ਬਾਵਾ, ਅਮਨ ਸੈਣੀ, ਜਸਤਾਜ ਸਿੰਘ, ਗੁਰਵੀਰ ਸਰਾਓਂ, ਚੰਨਣ ਸਿੰਘ, ਕਰਨੈਲ ਹਰਪ੍ਰੀਤ ਧਮੌਲੀ, ਮਾਸਟਰ ਸਲਿੰਦਰ ਸਿੰਘ, ਲੱਕੀ ਸੰਧੂ, ਕਰਨ ਗੜੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ