ਮੰਗਾਂ ਨਾ ਮੰਨਣ ਤੇ 6 ਮਈ ਨੂੰ ਜਲੰਧਰ ਵਿਖੇ ਕੀਤੀ ਜਾਵੇਗੀ ਰੋਸ ਰੈਲੀ : ਐਸੋ: ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਦੀ ਰੈਵਿਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਦੇ ਹੁਕਮ ਅਨੁਸਾਰ ਜਿਲ੍ਹਾ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ। ਮੀਟਿੰਗ ਦੌਰਾਨ ਪੰਜਾਬ ਪੱਧਰ ਦੇ ਕਾਨੂੰਗੋ ਦੀਆਂ ਲਟਕਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਮਤਾ ਪਾਸ ਕੀਤਾ ਗਿਆ ਕਿ ਜੇਕਰ ਉਨ੍ਹਾਂ ਦੀਆਂ ਮਨਿਆਂ ਗਈਆਂ ਮੰਗਾ 5 ਮਈ ਤੱਕ ਅਮਲ ਵਿੱਚ ਨਹੀਂ ਲਿਆਂਦੀਆਂ ਗਈਆਂ ਤਾਂ ਉਹਨਾਂ ਵੱਲੋਂ 6 ਮਈ ਨੂੰ ਜਲੰਧਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ। (Punjab Government)
ਮੀਟਿੰਗ ਤੋਂ ਬਾਅਦ ਜਿਲਾ ਐਸੋਸ਼ੀਏਸ਼ਨ ਵੱਲੋਂ ਜਿਲਾ ਮਾਲ ਅਫਸਰ ਹਰਸਿਮਰਨ ਸਿੰਘ ਨੂੰ ਮੀਟਿੰਗ ਵਿੱਚ ਹੋਏ ਫੈਸਲੇ ਦੀ ਜਾਣਕਾਰੀ ਦਿੱਤੀ ਅਤੇ ਮੰਗ ਪੱਤਰ ਦਿੱਤਾ ਗਿਆ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਤ ਮੰਤਰੀ, ਮਾਲ ਮਤਰੀ ਅਤੇ ਵਿੱਤ ਕਮਿਸ਼ਨਰ ਮਾਲ, ਸੈਕਟਰੀ ਫ਼ਾਏਿਨਸ ਗੁਰਪ੍ਰੀਤ ਕੌਰ ਸਪਰਾ ਆਈ ਏ ਐਸ ਨਾਲ ਕਾਨੂੰਗੋ ਅੇਸੋਸਿਏਸਨ ਪੰਜਾਬ ਦੀ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਵਿੱਤ ਮੰਤਰੀ ਨੇ ਸੈਕਟਰੀ ਫ਼ਾਏਿਨਸ ਨੂੰ ਹੁਕਮ ਦਿਤਾ ਸੀ ਕਿ 1.1.86 ਤੋਂ ਲੈ ਕੇ ਮਿਤੀ 31.12.95 ਤੱਕ ਭਰਤੀ ਹੋਏ ਪਟਵਾਰੀਆਂ ਵਿਚੋਂ 50% ਪਟਵਾਰਿਆਂ ਨੂੰ ਤਨਖਾਹ 950-1800 ਦੇ ਸਕੇਲ ਦੇ ਤਹਿਤ ਤੇ 50% ਪਟਵਾਰੀਆਂ ਨੂੰ 1365-2410 ਸਕੇਲ ਦੇ ਤਹਿਤ ਮਿਲਦੀ ਹੈ ਇਨ੍ਹਾਂ ਸਾਰਿਆਂ ਨੂੰ 1365-2410 ਸਕੇਲ ਮੁਤਾਬਿਕ ਫਿਕਸ ਕਰ ਤਨਖਾਹ ਸਹੀ ਕਰਵਾਈ ਜਾਵੇ ਪਰ ਅੱਜ ਤੱਕ ਸਹੀ ਨਹੀਂ ਹੋਈ ਬਲਕਿ ਉਕਤ ਫਾਈਲ ‘ਚ ਏਿਨਕੁਆਰੀ ਪਾਕੇ ਮਹਿਕਮੇ ਮਾਲ ਪਾਸ ਵਾਪਿਸ ਭੇਜ ਦਿਤੀ ਗਈ।
ਇਹ ਵੀ ਪੜ੍ਹੋ : ਮੋਗਾ ‘ਚ ਸਾਬਕਾ ਸਕੱਤਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਨਾਇਬ ਤਹਿਸੀਲਦਾਰਾ ਦੀਆਂ ਖਾਲੀ ਆਸਾਮੀਆਂ ਤੇ ਸੀਨੀਅਰ ਸਹਾਇਕਾ ਨੂੰ ਬਿਨਾ ਟਰੇਨਿੰਗ ਤੋ 3% ਕੋਟਾ ਹੋਣ ਦੇ ਬਾਵਜੂਦ 6 ਸੀਟਾ ਦੀ ਬਜਾਏ 32 ਸੀਟਾ ਤੇ ਲਗਾਇਆ ਹੋਇਆ ਹੈ ਜਦੋਂ ਕਿ ਕਾਨੂੰਗੋਆ ਦੀ ਪ੍ਰਮੋਸ਼ਨ ਦਾ ਕੋਟਾ 50 ਫੀਸਦੀ ਹੈ ਇਸ ਸਮੇਂ 135 ਕਾਨੂੰਗੋਆ ਨੂੰ ਪੇਪਰ ਪਾਸ ਹੋਣ ਦੇ ਬਾਵਜੂਦ ਡਾਇਰੈਕਟ ਕੋਟੇ ਦੀਆਂ ਖਾਲੀ ਸੀਟਾਂ ਤੇ ਨਹੀਂ ਲਗਾਇਆ ਜਾ ਰਿਹਾ ਯੂਨੀਅਨ ਮੰਗ ਕਰਦੀ ਹੈ ਕਿ ਇਹ ਮੰਗਾਂ ਜਲਦ ਤੋਂ ਜਲਦ ਅਮਲੀ ਰੂਪ ਵਿੱਚ ਲਾਗੂ ਕੀਤੀਆਂ ਜਾਣ। ਇਸ ਮੌਕੇ ਜਿਲਾ ਪ੍ਰਧਾਨ ਗੁਰਜੀਤ ਸਿੰਘ ਤੁੰਗ, ਜਿਲਾ ਜਨਰਲ ਸਕੱਤਰ ਦੇਵਿੰਦਰ ਸਿੰਘ, ਪਿਰਥੀ ਚੰਦ ਕਾਨੁੰਨੀ ਸਕੱਤਰ ਪੰਜਾਬ, ਸਦਰ ਕਾਨੂੰਗੋ ਜਸਵੰਤ ਸਿੰਘ, ਖ਼ਜ਼ਾਨਚੀ ਸ਼ਿੰਦਰਪਾਲ ਸਿੰਘ ਅਤੇ ਕਾਨੰਗੋ ਮਨੋਜ ਕੁਮਾਰ ਆਦੀ ਮੋਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














