ਵਿਅਕਤੀਗਤ ਅਜ਼ਾਦੀ ਦੇ ਮੋਰਚੇ ’ਤੇ ਲੰਮਾ ਹੁੰਦਾ ਸੰਘਰਸ਼
ਇਰਾਨ ਵਿਚ 22 ਸਾਲਾ ਔਰਤ ਮਾਹਸਾ ਅਮੀਨੀ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਭੜਕਿਆ ਹਿਜਾਬ ਵਿਵਾਦ ਲਗਾਤਾਰ ਹਿੰਸਕ ਹੁੰਦਾ ਜਾ ਰਿਹਾ ਹੈ ਰਾਜਧਾਨੀ ਤੇਹਰਾਨ ਸਮੇਤ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿਚ ਔਰਤਾਂ ਅਤੇ ਕੁੜੀਆਂ ਸੜਕਾਂ ’ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੀਆਂ ਹਨ ਹਿੰਸਕ ਵਿਰੋਧ ਪ੍ਰਦਰਸ਼ਨ ਵਿਚ ਹੁਣ ਤੱਕ 80 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦੋਂਕਿ ਗੈਰ-ਸਰਕਾਰੀ ਸੰਗਠਨ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਦੱਸ ਰਹੇ ਹਨ ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਵੱਡੀ ਗਿਣਤੀ ਵਿਚ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ
ਔਰਤਾਂ ਖਿਲਾਫ਼ ਹਿੰਸਾ ਅਤੇ ਦੁਰਵਿਹਾਰ ਦੇ ਦੋਸ਼ ਲਾਉਂਦੇ ਹੋਏ ਅਮਰੀਕਾ ਨੇ ਇਰਾਨ ਦੀ ਮੌਰੈਲਟੀ ਪੁਲਿਸ ਅਤੇ ਇਰਾਨ ਦੇ ਖੂਫ਼ੀਆ ਮੰਤਰੀ ’ਤੇ ਪਾਬੰਦੀ ਲਾ ਦਿੱਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਮੌਰੈਲਟੀ ਪੁਲਿਸ ’ਤੇ ਪਾਬੰਦੀ ਲਾਉਣ ਦੀ ਗੱਲ ਕਹੀ ਹੈ ਜਰਮਨੀ ਨੇ ਇਰਾਨੀ ਰਾਜਦੂਤ ਨੂੰ ਤਲਬ ਕੀਤਾ ਹੈ ਯੂਐਨ ਮਨੁੱਖੀ ਅਧਿਕਾਰ ਕੌਂਸਲ ਨੇ ਵੀ ਇਰਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੀ ਆਲੋਚਨਾ ਕੀਤੀ ਹੈ ਕੌਂਸਲ ਦਾ ਦੋਸ਼ ਹੈ ਕਿ ਇਰਾਨ ਸਰਕਾਰ ਅਮੀਨੀ ਦੀ ਮੌਤ ਦੇ ਹਾਲਾਤਾਂ ਦੀ ਸਮੁੱਚੀ ਜਾਂਚ ਕਰਵਾਉਣ ਵਿਚ ਨਾਕਾਮ ਰਹੀ ਹੈ ਦੇਸ਼ ਵਿਚ ਤਖ਼ਤਾਪਲਟ ਦੀ ਸੰਭਾਵਨਾ ਤੇਜ਼ ਹੋ ਗਈ ਹੈ
ਤਖ਼ਤਾਪਲਟ ਦੀ ਗੱਲ ਇਸ ਲਈ ਕਹੀ ਜਾ ਰਹੀ ਹੈ ਕਿਉਂਕਿ ਇਰਾਨੀ ਫੌਜ (ਰੈਵੋਲਿਊਸ਼ਨਰੀ ਗਾਰਡਸ) ਦੇ ਟੌਪ ਕਮਾਂਡਰਾਂ ਨੇ ਆਪਣੇ ਪਰਿਵਾਰਾਂ ਨੂੰ ਕੈਂਟ ਦੇ ਇਲਾਕੇ ਤੋਂ ਸੇਫ਼ ਹਾਊਸ ਭੇਜਣਾ ਸ਼ੁਰੂ ਕਰ ਦਿੱਤਾ ਹੈ ਕੁੱਲ ਮਿਲਾ ਕੇ ਕਹੀਏ ਤਾਂ ਇਰਾਨ ਵਿਚ ਹਾਲਾਤ ਦਿਨ-ਪ੍ਰਤੀਦਿਨ ਖਰਾਬ ਹੁੰਦੇ ਜਾ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਹਿਜਾਬ ਨੂੰ ਲੈ ਕੇ ਜਾਰੀ ਅੰਦੋਲਨ ਸਾਲ 2019 ਵਿਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹੋਏ ਅੰਦੋਲਨ ਤੋਂ ਬਾਦ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਹੈ 2019 ਦੇ ਅੰਦੋਲਨ ਵਿਚ 1500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ
ਅਜਿਹੇ ਵਿਚ ਸਵਾਲ ਇਹ ਉੱਠਦਾ ਹੈ ਕਿ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਕੌਮਾਂਤਰੀ ਭਾਈਚਾਰੇ ਦੇ ਵਿਰੋਧ ਅਤੇ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾ ਅੰਦੋਲਨ ਨੂੰ ਜ਼ੋਰ ਨਾਲ ਦਬਾਉਣ ਦੀ ਨੀਤੀ ’ਤੇ ਕਿਉਂ ਚੱਲ ਰਹੇ ਹਨ? ਇਰਾਨ ਵਿਚ ਹਿਜਾਬ ਨੂੰ ਲੈ ਕੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਇੱਕ ਦਹਾਕੇ ਤੋਂ ਇਰਾਨ ਵਿਚ ਹਿਜਾਬ ਦੇ ਵਿਰੋਧ ਦੀਆਂ ਇੱਕਾ-ਦੁੱਕਾ ਖ਼ਬਰਾਂ ਆਉਂਦੀਆਂ ਰਹੀਆਂ ਹਨ ਪਰ ਇਸ ਵਾਰ ਪੁਲਿਸ ਹਿਰਾਸਤ ਵਿਚ ਅਮੀਨੀ ਦੀ ਮੌਤ ਨੇ ਐਂਟੀ ਹਿਜਾਬ ਮੂਵਮੈਂਟ ਨੂੰ ਕਿਤੇ ਜ਼ਿਆਦਾ ਭੜਕਾ ਦਿੱਤਾ ਹੈ
ਹਿਰਾਸਤ ਵਿਚ ਅਮੀਨੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਗੁੱਸੇ ਵਿਚ ਆਈਆਂ ਔਰਤਾਂ ਦੁਆਰਾ ਆਪਣੇ ਵਾਲ ਕੱਟਣ ਅਤੇ ਹਿਜਾਬ ਸਾੜਨ ਦੀਆਂ ਖ਼ਬਰਾਂ ਦੁਨੀਆਂ ਭਰ ਵਿਚ ਵਾਇਰਲ ਹੋ ਰਹੀਆਂ ਹਨ ਕਹਿਣਾ ਗਲਤ ਨਹੀਂ ਹੋਵੇਗਾ ਕਿ ਔਰਤਾਂ ਇਸ ਵਾਰ ਆਰ-ਪਾਰ ਦੀ ਲੜਾਈ ਦੇ ਮੂਡ ਵਿਚ ਨਜ਼ਰ ਆ ਰਹੀਆਂ ਹਨ ਸੋਸ਼ਲ ਮੀਡੀਆ ’ਤੇ ਸੁਰੱਖਿਆ ਕਰਮੀਆਂ ਦੁਆਰਾ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਜਾਣ ਵਾਲੀ ਸਖ਼ਤਾਈ ਦੀਆਂ ਵੀਡੀਓ ਲਗਾਤਾਰ ਆ ਰਹੀਆਂ ਹਨ ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ ਇਰਾਨੀ ਨੌਜਵਾਨ ਜਾਵੇਦ ਹੈਦਰੀ ਦੀ ਕਬਰ ’ਤੇ ਉਸ ਦੀ ਭੈਣ ਦੁਆਰਾ ਵਾਲ ਕੱਟ ਕੇ ਚੜ੍ਹਾਉਣ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ
ਅੱਜ ਤੋਂ ਚਾਰ ਦਹਾਕੇ ਪਹਿਲਾਂ ਤੱਕ ਇਰਾਨ ਅਜਿਹਾ ਨਹੀਂ ਸੀ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਪਹਿਲਾਂ ਸ਼ਾਹ ਮੁਹੰਮਦ ਰੇਜਾ ਪਹਿਲਵੀ ਦੇ ਸ਼ਾਸਨ ਵਿਚ ਪੱਛਮੀ ਦੇਸ਼ਾਂ ਵਾਂਗ ਇਰਾਨ ਵਿਚ ਵੀ ਖੁੱਲ੍ਹੇਪਣ ਦੀ ਹਵਾ ਵਗ ਰਹੀ ਸੀ ਇਰਾਨ ਵਿਚ ਔਰਤਾਂ ਨੂੰ ਲੋੜੀਂਦੀ ਅਜ਼ਾਦੀ ਸੀ ਪਹਿਰਾਵੇ ਨੂੰ ਲੈ ਕੇ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ-ਟੋਕ ਨਹੀਂ ਸੀ ਉਹ ਆਪਣੀ ਪਸੰਦ ਦੇ ਕੱਪੜੇ ਪਹਿਨ ਸਕਦੀਆਂ ਸਨ ਅਤੇ ਕਿਤੇ ਵੀ ਆ-ਜਾ ਸਕਦੀਆਂ ਸਨ ਸੰਖੇਪ ਵਿਚ ਕਿਹਾ ਜਾਵੇ ਤਾਂ ਪਹਿਲਵੀ ਦੇ ਸ਼ਾਸਨਕਾਲ ਵਿਚ ਔਰਤਾਂ ਦੇ ਕੱਪੜਿਆਂ ਦੇ ਮਾਮਲੇ ਵਿਚ ਇਰਾਨ ਕਾਫ਼ੀ ਜ਼ਿਆਦਾ ਅਜ਼ਾਦ-ਖਿਆਲੀ ਸੀ
ਪਰ ਇਸਲਾਮਿਕ ਕ੍ਰਾਂਤੀ ਨੇ ਇਰਾਨ ਦੇ ਸਮਾਜਿਕ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਕ੍ਰਾਂਤੀ ਤੋਂ ਬਾਦ ਇਰਾਨ ਦੀ ਸੱਤਾ ਧਾਰਮਿਕ ਆਗੂ ਅਯਾਤੁੱਲ੍ਹਾ ਖੋਮੈਨੀ ਦੇ ਹੱਥਾਂ ਵਿਚ ਆ ਗਈ ਖੌਮੈਨੀ ਨੇ ਪੂਰੇ ਦੇਸ਼ ਵਿਚ ਸ਼ਰੀਆ ਕਾਨੂੰਨ ਲਾਗੂ ਕਰ ਦਿੱਤਾ ਅਤੇ ਇਰਾਨ ਦੁਨੀਆਂ ਵਿਚ ਸ਼ਿਆ ਇਸਲਾਮ ਦਾ ਗੜ੍ਹ ਬਣ ਗਿਆ ਮਾਰਚ 1979 ਵਿਚ ਜਨਮਤ ਸੰਗ੍ਰਹਿ ਹੋਇਆ ਇਸ ਵਿਚ 98 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਇਰਾਨ ਨੂੰ ਇਸਲਾਮਿਕ ਰਿਪਬਲਿਕ ਬਣਾਉਣ ਦੇ ਪੱਖ ਵਿਚ ਵੋਟ ਦਿੱਤੀ ਇਸ ਤੋਂ ਬਾਅਦ ਇਰਾਨ ਦਾ ਨਾਂਅ ਇਸਲਾਮਿਕ ਰਿਪਬਲਿਕ ਆਫ਼ ਇਰਾਨ ਕਰ ਦਿੱਤਾ ਗਿਆ
ਖੌਮੈਨੀ ਦੇ ਹੱਥਾਂ ਵਿਚ ਸੱਤਾ ਆਉਂਦਿਆਂ ਹੀ ਨਵੇਂ ਸੰਵਿਧਾਨ ਦਾ ਕੰਮ ਸ਼ੁਰੂ ਹੋ ਗਿਆ ਇਸਲਾਮ ਅਤੇ ਸ਼ਰੀਆ ’ਤੇ ਅਧਾਰਿਤ ਨਵੇਂ ਸੰਵਿਧਾਨ ਵਿਚ ਦੇਸ਼ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਔਰਤਾਂ ਦੇ ਅਧਿਕਾਰਾਂ ਨੂੰ ਕਾਫ਼ੀ ਘੱਟ ਕਰ ਦਿੱਤਾ ਗਿਆ 1981 ਦੇ ਕਾਨੂੰਨ ਅਨੁਸਾਰ ਮੁਸਲਿਮ ਔਰਤਾਂ ਲਈ ਹਿਜਾਬ, ਹੈੱਡਸਕਾਰਫ਼ ਅਤੇ ਢਿੱਲੇ ਕੱਪੜੇ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਕਾਨੂੰਨ ਦੀ ਯਕੀਨੀ ਅਤੇ ਨਿਰਧਾਰਿਤ ਡਰੈੱਸ ਕੋਡ ਦੀ ਪਾਲਣਾ ਦਾ ਜਿੰਮਾ ਮੌਰਲ ਪੁਲਿਸ (ਗਸ਼ਤ-ਏ-ਇਰਸ਼ਾਦ) ਨੂੰ ਦਿੱਤਾ ਗਿਆ ਪੁਲਿਸ ਨਿਰਧਾਰਿਤ ਡਰੈੱਸ ਕੋਡ ਦੀ ਜਾਂਚ ਲਈ ਔਰਤਾਂ ਨੂੰ ਰੋਕ ਕੇ ਪੁੱਛਗਿੱਛ ਕਰ ਸਕਦੀ ਹੈ ਨਿਰਧਾਰਿਤ ਤਰੀਕੇ ਨਾਲ ਚਿਹਰਾ ਅਤੇ ਸਿਰ ਨਾ ਢੱਕਿਆ ਹੋਣ ’ਤੇ ਇਸਲਾਮਿਕ ਡਰੈੱਸ ਕੋਡ ਦੇ ਉਲੰਘਣ ਦੇ ਦੋਸ਼ ਵਿਚ ਸਬੰਧਿਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ
ਸਾਲ 1995 ਵਿਚ ਕਾਨੂੰਨ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਸੋਧੇ ਕਾਨੂੰਨ ਅਨੁਸਾਰ ਔਰਤਾਂ ਨੂੰ ਬਿਨਾ ਹਿਜਾਬ ਦੇ ਘਰੋਂ ਨਿੱਕਲਣ ’ਤੇ ਜੇਲ੍ਹ ਵਿਚ ਡੱਕਣ ਦੀ ਤਜਵੀਜ਼ ਕੀਤੀ ਗਈ ਹੈ ਇੰਨਾ ਹੀ ਨਹੀਂ ਹਿਜਾਬ ਨਾ ਪਹਿਨਣ ’ਤੇ 74 ਕੋੜੇ ਮਾਰਨ ਤੋਂ ਲੈ ਕੇ 16 ਸਾਲ ਦੀ ਜੇਲ੍ਹ ਤੱਕ ਦੀ ਸਜ਼ਾ ਹੋ ਸਕਦੀ ਹੈ ਅਪਰੈਲ 2018 ਵਿਚ ਵੀ ਤੇਹਰਾਨ ਵਿਚ ਇੱਕ ਔਰਤ ਦੁਆਰਾ ਠੀਕ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਮੌਰੈਲਿਟੀ ਪੁਲਿਸ ਅਫ਼ਸਰ ਦੁਆਰਾ ਸ਼ਰੇਆਮ ਕੁੱਟਣ ਦੀ ਵੀਡੀਓ ਵਾਇਰਲ ਹੋਈ ਸੀ ਮੁਸਲਿਮ ਬਹੁਤਾਤ ਵਾਲੇ ਦੇਸ਼ਾਂ ਵਿਚ ਸ਼ਿਆ ਬਹੁਤਾਤ ਵਾਲੇ ਇਰਾਨ ਅਤੇ ਤਾਲੀਬਾਨ ਸ਼ਾਸਿਤ ਅਫ਼ਗਾਨਿਸਤਾਨ ਹੀ ਦੋ ਅਜਿਹੇ ਮੁਲਕ ਹਨ ਜਿੱਥੇ ਔਰਤਾਂ ਨੂੰ ਘਰੋਂ ਬਾਹਰ ਨਿੱਕਲਣ ਸਮੇਂ ਹਿਜਾਬ ਪਹਿਨਣਾ ਲਾਜ਼ਮੀ ਹੈ
22 ਸਾਲ ਦੀ ਅਮੀਨੀ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ ਉਸ ਦੇ ਵਾਲ ਹਿਜਾਬ ਤੋਂ ਬਾਹਰ ਆ ਗਏ ਸਨ 13 ਸਤੰਬਰ ਨੂੰ ਪੁਲਿਸ ਨੇ ਸਿਰ ਨਾ ਢੱਕਣ ਅਤੇ ਠੀਕ ਢੰਗ ਨਾਲ ਹਿਜਾਬ ਨਾ ਪਹਿਨਣ ਦੇ ਦੋਸ਼ ਵਿਚ ਪੁਲਿਸ ਨੇ ਅਮੀਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਇਰਾਨ ਦੀ ਮੀਡੀਆ ਮੁਤਾਬਿਕ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਦ ਹੀ ਅਮੀਨੀ ਕੋਮਾ ਵਿਚ ਚਲੀ ਗਈ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਿੰਨ ਦਿਨ ਬਾਅਦ ਭਾਵ 16 ਸਤੰਬਰ ਨੂੰ ਉਸ ਦੀ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਪੁਲਿਸ ਹਿਰਾਸਤ ਵਿਚ ਅਮੀਨੀ ਨੂੰ ਖੌਫ਼ਨਾਕ ਤਰੀਕੇ ਨਾਲ ਟਾਰਚਰ ਕੀਤਾ ਗਿਆ ਪੁਲਿਸ ਦੀ ਕੁੱਟ ਦੌਰਾਨ ਉਸ ਦੇ ਸਿਰ ’ਚ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਤ ਹੋ ਗਈ ਅਮੀਨੀ ਦੇ ਪਰਿਵਾਰ ਵਾਲਿਆਂ ਤੇ ਮੀਡੀਆ ਰਿਪੋਰਟਾਂ ਅਨੁਸਾਰ ਗ੍ਰਿਫ਼ਤਾਰੀ ਤੋਂ ਪਹਿਲਾਂ ਅਮੀਨੀ ਪੂਰੀ ਤਰ੍ਹਾਂ ਸਿਹਤਮੰਦ ਸੀ
ਅਮੀਨੀ ਦੀ ਮੌਤ ਤੋਂ ਬਾਅਦ ਇਰਾਨ ਹੀ ਨਹੀਂ ਦੁਨੀਆ ਭਰ ਵਿਚ ਇਰਾਨ ਦੇ ਧਾਰਮਿਕ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ ਜਿੱਥੇ ਇੱਕ ਪਾਸੇ ਔਰਤਾਂ ਵਿਰੋਧ ਜਤਾਉਂਦੇ ਹੋਏ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਹਿਜਾਬ ਸਾੜ ਰਹੀਆਂ ਹਨ, ਉੱਥੇ ਦੂਜੇ ਪਾਸੇ ਔਰਤਾਂ ਲਾਜ਼ਮੀ ਹਿਜਾਬ ਕਾਨੂੰਨ ਨੂੰ ਗਲਤ ਦੱਸ ਕੇ ਬਿਨਾ ਹਿਜਾਬ ਦੇ ਸੜਕਾਂ ’ਤੇ ਉੱਤਰ ਕੇ ਸਰਕਾਰ ਅਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਹਨ ਔਰਤਾਂ ਦੁਆਰਾ ਜਿਸ ਤਰ੍ਹਾਂ ਤਾਨਾਸ਼ਾਹ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਸਰਵਉੱਚ ਆਗੂ ਦੇ ਪੋਸਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ
ਉਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਰਾਨ ਦੀਆਂ ਔਰਤਾਂ ਇਸ ਵਾਰ ਹਿਜਾਬ ਨੂੰ ਲੈ ਕੇ ਫੈਸਲਾਕੁੰਨ ਲੜਾਈ ਦੇ ਮੂਡ ਵਿਚ ਹਨ ਦੂਜੇ ਪਾਸੇ ਇਰਾਨ ਰੈਵੋਲਿਊਸ਼ਨਰੀ ਗਾਰਡ ਨੇ ਅਫ਼ਵਾਹ ਫੈਲਾਉਣ ਵਾਲਿਆਂ ਖਿਲਾਫ਼ ਚਿਤਾਵਨੀ ਜਾਰੀ ਕਰਦੇ ਹੋਏ ਨਿਆਂਪਾਲਿਕਾ ਨੂੰ ਅਜਿਹੇ ਲੋਕਾਂ ਖਿਲਾਫ਼ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ ਰਿਵੋਲਿਊਸ਼ਨਰੀ ਗਾਰਡਸ ਦੇ ਇਸ ਰੁਖ਼ ਨਾਲ ਸਪੱਸ਼ਟ ਹੈ ਕਿ ਉਹ ਪ੍ਰਦਰਸ਼ਨਾਂ ਦੇ ਖਿਲਾਫ਼ ਕਾਰਵਾਈ ਤੇਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਜਿਹੇ ਵਿਚ ਲੱਗਦਾ ਹੈ ਕਿ ਵਿਅਕਤੀਗਤ ਅਜ਼ਾਦੀ ਦੇ ਮੋਰਚੇ ’ਤੇ ਇਰਾਨੀ ਔਰਤਾਂ ਦਾ ਸੰਘਰਸ਼ ਹਾਲੇ ਲੰਮਾ ਚੱਲਣ ਵਾਲਾ ਹੈ
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ