Central Jail Ludhiana: ਕੇਂਦਰੀ ਜੇਲ੍ਹ ’ਚੋਂ ਪਾਬੰਦੀਸ਼ੁਦਾ ਸਮੱਗਰੀ ਬਰਾਮਦ, ਸੱਤ ਮਹੀਨਿਆਂ ਬਾਅਦ ਪਰਚਾ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

Central Jail Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਜੇਲ੍ਹ ਲੁਧਿਆਣਾ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਾਮਲੂਮ ਵਿਅਕਤੀਆਂ ਖਿਲਾਫ਼ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲਾ ਜੇਲ੍ਹ ’ਚੋਂ ਸੱਤ ਮਹੀਨੇ ਪਹਿਲਾਂ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਹੋਣ ਦੇ ਅਧਾਰ ’ਤੇ ਦਰਜ਼ ਕੀਤਾ ਗਿਆ ਹੈ।

Read Also : Punjab News: ਨਵੇਂ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਤਿਆਰੀਆਂ ਮੁਕੰਮਲ, ਇਸ ਤਰ੍ਹਾਂ ਹੋਵੇਗਾ ਪ੍ਰੋਗਰਾਮ

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਨੇ ਦੱਸਿਆ ਕਿ 22 ਅਪਰੈਲ 2024 ਨੂੰ ਅਧਿਕਾਰੀਆਂ ਵੱਲੋਂ ਅਚਾਨਕ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜੇਲ੍ਹ ਦੀ ਹਦੂਦ ਵਿੱਚੋਂ ਚੈਕਿੰਗਕਰਤਾ ਅਧਿਕਾਰੀਆਂ ਨੂੰ ਲਵਾਰਸ ਹਾਲਤ ਵਿੱਚ ਵੱਖ-ਵੱਖ ਕੰਪਨੀਆਂ ਦੇ 9 ਮੋਬਾਇਲ ਫੋਨ ਤੇ 25 ਤੰਬਾਕੂ ਦੇ ਪੈਕੇਟ ਬਰਾਮਦ ਹੋਏ ਜੋ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਨਾਮਲੂਮ ਵਿਅਕਤੀਆਂ ਖਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇ। Central Jail Ludhiana

ਥਾਣਾ ਡਵੀਜਨ ਨੰਬਰ 7 ਦੇ ਅਧਿਕਾਰੀ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਮੌਸੂਲ ਦੇ ਅਧਾਰ ’ਤੇ ਥਾਣਾ ਡਵੀਜਨ ਨੰਬਰ 7 ਵਿਖੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਸੱਤ ਮਹੀਨੇ ਪਹਿਲਾਂ ਜੇਲ੍ਹ ਅੰਦਰੋਂ ਪਾਬੰਦੀਸ਼ੁਦਾ ਮੋਬਾਇਲ ਤੇ ਨਸ਼ੀਲੇ ਪਦਾਰਥਾਂ ਦੀ ਹੋਈ ਬਰਾਮਦਗੀ ਦੇ ਅਧਾਰ ’ਤੇ ਰਜਿਸਟਰ ਕੀਤਾ ਗਿਆ ਹੈ, ਜਿਸ ’ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।