ਸਰਸਾ ਜਿਲ੍ਹੇ ਦਾ ਮਾਣ ਵਧਾਉਣ ਵਾਲੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਇੰਸਾਂ ਤੇ ਗੁਰਦੀਪ ਇੰਸਾਂ ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

Farmer Success Story
Farmer Success Story: ਅਗਾਂਹਵਧੂ ਕਿਸਾਨ ਗੁਰਪ੍ਰੀਤ ਇੰਸਾਂ ਤੇ ਗੁਰਦੀਪ ਇੰਸਾਂ ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

Farmer Success Story: ਵੱਖਰੇ ਤਰੀਕੇ ਨਾਲ ਖੇਤੀ ਕਰਨ ਨਾਲ ਹੋਰ ਕਿਸਾਨਾਂ ਲਈ ਪ੍ਰੇਰਨਾਸਰੋਤ ਬਣ ਰਹੇ ਹਨ ਦੋਵੇਂ ਕਿਸਾਨ

Farmer Success Story: ਔਢਾਂ (ਸੱਚ ਕਹੂੰ ਨਿਊਜ਼)। ਖੇਤੀ ’ਚ ਵਧੀਆ ਪ੍ਰਦਰਸ਼ਨ ਕਰਨ ’ਤੇ ਜ਼ਿਲ੍ਹਾ ਸਰਸਾ ਦੇ ਪਿੰਡ ਮੱਤੜ ਵਾਸੀ ਗੁਰਪ੍ਰੀਤ ਇੰਸਾਂ ਤੇ ਪਿੰਡ ਨਾਗੋਕੀ ਵਾਸੀ ਕਿਸਾਨ ਗੁਰਦੀਪ ਸਿੰਘ ਇੰਸਾਂ ਸਨਮਾਨਿਤ ਹੋਏ ਹਨ।

ਹਿਸਾਰ ਦੇ ਚੌ. ਚਰਨ ਸਿੰਘ ਖੇਤੀ ਯੂਨੀਵਰਸਿਟੀ ’ਚ ਹੋਏ 2 ਦਿਨਾਂ ਕਿਸਾਨ ਮੇਲੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੋ ਕਿਸਾਨਾਂ ਨੂੰ ਸਨਮਾਨਿਤ ਕੀਤਾ। ਦੋਨੋਂ ਕਿਸਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੁਝ ਨਵਾਂ ਕੀਤਾ ਜਾਵੇ ਤਾਂ ਖੇਤੀ ਘਾਟੇ ਦਾ ਨਹੀਂ, ਸਗੋਂ ਮੁਨਾਫੇ ਦਾ ਸੌਦਾ ਬਣ ਸਕਦੀ ਹੈ। ਇਹ ਦੋਵੇਂ ਕਿਸਾਨ ਖੇਤਰ ਦੇ ਕਿਸਾਨਾਂ ਲਈ ਪੇ੍ਰਰਨਾ ਸਰੋਤ ਬਣ ਰਹੇ ਹਨ।

ਮੁੱਖ ਮੰਤਰੀ ਤੋਂ ਸਨਮਾਨਿਤ ਹੋਣ ਵਾਲੇ ਇਨ੍ਹਾਂ ਦੋਵੇਂ ਕਿਸਾਨਾਂ ਨਾਲ ਸੱਚ ਕਹੂੰ ਪੱਤਰਕਾਰਾਂ ਨੇ ਵਿਸ਼ੇਸ਼ ਗੱਲਬਾਤ ਕੀਤੀ। ਪਿੰਡ ਮੱਤੜ ਵਾਸੀ ਕਿਸਾਨ ਗੁਰਪ੍ਰੀਤ ਇੰਸਾਂ ਨੇ ਗੱਲਬਾਤ ’ਚ ਦੱਸਿਆ ਕਿ ਉਹ ਪਿਛਲੇ ਕਰੀਬ 30 ਸਾਲਾਂ ਤੋਂ ਫਲ-ਸਬਜ਼ੀਆਂ ਦੀ ਆਧੁਨਿਕ ਢੰਗ ਨਾਲ ਖੇਤੀ ਕਰ ਰਿਹਾ ਹੈ। ਉਸਦੇ ਦਾਦਾ ਬਚਨ ਸਿੰਘ ਨੇ ਸ਼ੁਰੂਆਤ ’ਚ ਥੋੜ੍ਹੀ ਜਿਹੀ ਜਗ੍ਹਾ ’ਚ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਸਦੇ ਪਿਤਾ ਗੁਰਚਰਨ ਇੰਸਾਂ ਨੇ ਇਸਨੂੰ ਅੱਗੇ ਵਧਾਇਆ। ਫਿਰ ਉਸਨੇ ਇਸ ’ਚ ਕੁਝ ਨਵਾਂ ਕਰਦਿਆਂ ਦਾਇਰਾ ਵਧਾਇਆ। ਉਸਨੇ ਇਸ ਖੇਤੀ ’ਚ ਆਧੁਨਿਕ ਤਕਨੀਕਾਂ ਤੇ ਖੇਤੀ ਯੰਤਰਾਂ ਦੀ ਵਰਤੋਂ ਕੀਤੀ।

Farmer Success Story

ਇਸਦੇ ਨਾਲ-ਨਾਲ ਉਸਨੇ ਇਸ ’ਚ ਮਲਚਿੰਗ, ਮਚਾਨ ਤੇ ਨੇਟ ਵਿਧੀ ਨੂੰ ਵੀ ਸ਼ਾਮਲ ਕੀਤਾ। ਕਿਸਾਨ ਗੁਰਪ੍ਰੀਤ ਇੰਸਾਂ ਵੱਲੋਂ 5 ਏਕੜ ’ਚ ਸਬਜ਼ੀ ਦੀਆਂ ਕਰੀਬ 42 ਵੈਰਾਇਟੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ’ਚੋਂ ਕੁਝ ਵਰਾਇਟੀਆਂ ਅਜਿਹੀਆਂ ਹਨ ਜੋ ਖੇਤਰ ’ਚ ਕਾਫੀ ਘੱਟ ਪਾਈਆਂ ਜਾਂਦੀਆਂ ਹਨ। ਕਿਸਾਨ ਗੁਰਪ੍ਰੀਤ ਇੰਸਾਂ ਇਸ ਵਾਰ ਤਰਬੂਜ ਤੇ ਲੌਕੀ ਦੀ ਇੱਕ ਨਵੀਂ ਵਰਾਇਟੀ ਸ਼ਾਮਲ ਕਰਨ ਦੀ ਸੋਚ ਰਿਹਾ ਹੈ।

ਆਰਗੈਨਿਕ ਹਲਦੀ ਨਾਲ ਵੱਡਾ ਮੁਨਾਫਾ ਕਮਾ ਰਿਹੈ ਕਿਸਾਨ ਗੁਰਦੀਪ ਇੰਸਾਂ

ਦੂਜੇ ਪਾਸੇ ਪਿੰਡ ਨਾਗੋਕੀ ਵਾਸੀ ਕਿਸਾਨ ਗੁਰਦੀਪ ਇੰਸਾਂ ਪਿਛਲੇ ਕਰੀਬ 6 ਸਾਲ ਤੋਂ ਆਰਗੈਨਿਕ ਹਲਦੀ ਦਾ ਉਤਪਦਾਨ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਕਿਸਾਨ ਨੇ ਪਹਿਲੇ ਸਾਲ ਕੁਝ ਜਗ੍ਹਾ ’ਚ ਟਰਾਇਲ ਦੇ ਤੌਰ ’ਤੇ ਆਰਗੈਨਿਕ ਹਲਦੀ ਬੀਜੀ ਸੀ, ਜਿਸ ’ਤੇ ਕਰੀਬ 70 ਹਜ਼ਾਰ ਰੁਪਏ ਦਾ ਖਰਚ ਆਇਆ।

Read Also : Old Age Home: ਉਮਰ ਭਰ ਹੱਡ ਭੰਨ੍ਹਵੀਂ ਕਮਾਈ ਕਰਨ ਵਾਲੇ ਬਜ਼ੁਰਗ ਨਵੀਂ ਪੀੜ੍ਹੀ ਤੋਂ ਕੀ ਕਰਦੇ ਨੇ ਮੰਗ

ਜਿਸ ’ਚ ਉਸਨੂੰ 40 ਕੁਇੰਟਲ ਉਤਪਾਦਨ ਪ੍ਰਾਪਤ ਹੋਇਆ। ਦੂਜੀ ਵਾਰ ਉਸਨੇ ਦਾਇਰਾ ਵਧਾਉਂਦੇ ਹੋਏ 4 ਏਕੜ ’ਚ ਹਲਦੀ ਦੀ ਫਸਲ ਬੀਜੀ, ਜਿਸ ’ਚ ਕਰੀਬ ਸਵਾ 100 ਕੁਇੰਟਲ ਦਾ ਉਤਪਾਦਨ ਹੋਇਆ। ਗੁਰਦੀਪ ਇੰਸਾਂ ਨੇ ਆਪਣਾ ਖੁਦ ਦਾ ਬੀਜ ਤਿਆਰ ਕਰਦਿਆਂ ਕਰੀਬ 20 ਕੁਇੰਟਲ ਹਲਦੀ ਦਾ ਭੰਡਾਰਨ ਕਰ ਰੱਖਿਆ ਹੈ। ਗੁਰਦੀਪ ਇੰਸਾਂ ਨੇ ਦੱਸਿਆ ਕਿ ਹੋਰ ਫਸਲਾਂ ਦੇ ਮੁਕਾਬਲੇ ਹਲਦੀ ਦੇ ਉਤਪਾਦਨ ’ਚ ਮਿਹਨਤ ਜ਼ਿਆਦਾ ਹੈ ਤੇ ਬੀਜ ਵੀ ਕਾਫੀ ਮਹਿੰਗਾ ਹੈ, ਪਰ ਆਮਦਨ ਵੀ ਕਾਫੀ ਚੰਗੀ ਹੈ। ਕਿਉਂਕਿ ਸਾਬਤ ਹਲਦੀ ਦੇ ਭਾਅ ਕਰੀਬ 200 ਰੁਪਏ ਪ੍ਰਤੀ ਕਿਲੋਗ੍ਰਾਮ ਚੱਲ ਰਹੇ ਹਨ। ਹਲਦੀ ਦੀ ਫਸਲ ’ਚ ਫੰਗਸ ਦੀ ਸ਼ਿਕਾਇਤ ਕੁਝ ਜ਼ਿਆਦਾ ਰਹਿੰਦੀ ਹੈ।

ਇਸ ਲਈ ਉਸਨੇ ਘਰ ’ਤੇ ਹੀ ਦੇਸੀ ਤਕਨੀਕ ਨਾਲ ਗਊ ਮੂਤਰ, ਨਿੰਮ ਦੇ ਪੱਤੇ ਤੇ ਕੁਝ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਦਵਾਈ ਤਿਆਰ ਕੀਤੀ ਹੈ। ਗੁਰਦੀਪ ਇੰਸਾਂ ਨੇ ਦੱਸਿਆ ਕਿ ਹਲਦੀ ਦੀ ਬਿਜਾਈ ਅਪਰੈਲ ਮਹੀਨੇ ’ਚ ਹੁੰਦੀ ਹੈ ਅਤੇ ਜਨਵਰੀ ਮਹੀਨੇ ’ਚ ਤਿਆਰ ਹੋ ਜਾਂਦੀ ਹੈ। ਆਸਪਾਸ ਦੇ ਲੋਕ ਤੇ ਦੁਕਾਨਦਾਰ ਵੀ ਉਸਦੇ ਕੋਲੋਂ ਹਲਦੀ ਖਰੀਦ ਕੇ ਲੈ ਜਾਂਦੇ ਹਨ। ਕਿਉਂਕਿ ਇਹ ਸ਼ੁੱਧ ਤੇ ਆਰਗੈਨਿਕ ਹੈ। 21 ਸਤੰਬਰ ਨੂੰ ਹਿਸਾਰ ’ਚ ਹੋਏ ਕਿਸਾਨ ਮੇਲੇ ’ਚ ਗੁਰਦੀਪ ਸਿੰਘ ਦੀ ਆਰਗੈਨਿਕ ਹਲਦੀ ਤੇ ਪੀਲੀ ਸਰ੍ਹੋਂ ਦੇ ਸ਼ੁੱਧ ਤੇਲ ਤੇ ਗਾਂ ਦੇ ਦੇਸੀ ਘਿਓ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।