ਪ੍ਰੋ. ਗਿੱਲ ਦਾ ਗ਼ਜ਼ਲਾਂ ਸੰਗ੍ਰਹਿ ‘ਇਤਫ਼ਾਕ’ ਵਾਈਸ ਚਾਂਸਲਰ ਡਾ. ਗੋਸਲ ਵੱਲੋਂ ਲੋਕ ਅਰਪਣ

Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਯੂਨੀਵਰਸਿਟੀ ਦੇ ਸੰਚਾਰ ਕੇਂਦਰ ’ਚੋਂ ਸੇਵਾ ਮੁਕਤ ਅਧਿਆਪਕ ਤੇ ਚੰਗੀ ਖੇਤੀ ਮਾਸਿਕ ਪੱਤਰ ਦੇ ਸੀਨੀਅਰ ਸੰਪਾਦਕ ਪ੍ਰੋ. ਗੁਰਭਜਨ ਸਿੰਘ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ‘ਇਤਫ਼ਾਕ’ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਆਦਿ ਹੁਰਾਂ ਵੱਲੋਂ ਲੋਕ ਅਰਪਣ ਕੀਤਾ ਗਿਆ। (Ludhiana News)

ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਇਸ ਧਰਤੀ ਤੇ ਇਕੱਲਾ ਵਿਗਿਆਨ ਹੀ ਨਹੀਂ ਸਗੋਂ ਸਾਹਿੱਤ ਵੀ ਵਿਕਸਤ ਹੋਇਆ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵੀ ਹੋਰਨਾਂ ਵਾਂਗ ਯੂਨੀਵਰਸਿਟੀ ਦੀ ਸਾਹਿੱਤਕ ਪਛਾਣ ਅੱਗੇ ਵਧਾਉਣ ਵਿੱਚ ਉੱਘਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪ੍ਰੋ. ਗਿੱਲ ਹੁਰਾਂ ਦੇ ਇਸ ਗ਼ਜ਼ਲ ਸੰਗ੍ਰਿਹ ਨਾਲ ਨਵੀਂ ਪੀੜ੍ਹੀ ਆਪਣੇ ਵੱਡਿਆਂ ਦੇ ਸਿਰਜੇ ਸਾਹਿੱਤ ਤੋਂ ਜਾਣੂੰ ਹੋ ਸਕੇਗੀ। ਗੁਰਭਜਨ ਗਿੱਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਸੇਵਾ ਦੌਰਾਨ ਲਗਪਗ ਨੌਂ ਵਾਈਸ ਚਾਂਸਲਰ ਸਾਹਿਬਾਨ, ਸਾਥੀ ਅਧਿਆਪਕਾਂ ਕੇ ਵਿਦਿਆਰਥੀਆਂ ਵੱਲੋਂ ਮਿਲੇ ਮਾਣ ਦਾ ਹੀ ਪ੍ਰਤਾਪ ਹੈ ਕਿ ਇਥੇ ਬਾਰ ਬਾਰ ਆਉਣ ਨੂੰ ਹੁਣ ਵੀ ਦਿਲ ਤਾਂਘਦਾ ਹੈ। (Ludhiana News)

Also Read : ਪ੍ਰਨੀਤ ਕੌਰ ਨੇ ਕਿਸਾਨਾਂ ਦੇ ਸਵਾਲਾਂ ਦਾ ਨਾ ਦਿੱਤਾ ਜਵਾਬ, ਪ੍ਰੋਗਰਾਮ ’ਚ ਦਿੰਦੇ ਰਹੇ ਭਾਸ਼ਣ

ਉਨ੍ਹਾਂ ਪਸਾਰ ਸਿੱਖਿਆ ਡਾਇਰੈਕਟਰ ਡਾ. ਮੱਖਣ ਸਿੰਘ ਭੁੱਲਰ ਤੇ ਡਾ. ਅਨਿਲ ਸ਼ਰਮਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਨਾਟਕ ਪੇਸ਼ਕਾਰੀ ਬਹਾਨੇ ਏਨੀ ਚੰਗੀ ਸੰਗਤ ਦੇ ਰੂ ਬਰੂ ਹੋਣ ਦਾ ਮੌਕਾ ਦਿੱਤਾ ਹੈ। ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਹੁਣ ਤੀਕ ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ, ਅਗਨ ਕਥਾ, ਮਨ ਦੇ ਬੂਹੇ ਬਾਰੀਆਂ, ਧਰਤੀ ਨਾਦ, ਖ਼ੈਰ ਪੰਜਾਂ ਪਾਣੀਆਂ ਦੀ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰਪੰਖ, ਮਨ ਤੰਦੂਰ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ, ਗੁਲਨਾਰ, ਮਿਰਗਾਵਲੀ, ਰਾਵੀ, ਸੁਰਤਾਲ, ਚਰਖ਼ੜੀ, ਪਿੱਪਲ ਪੱਤੀਆਂ (ਗੀਤ ਸੰਗ੍ਰਹਿ ),

ਜਲ ਕਣ ਪੱਤੇ ਪੱਤੇ ਲਿਖੀ ਇਬਾਰਤ (ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਵਾਲੀ ਕੌਫੀ ਟੇਬਲ ਕਿਤਾਬ) ਤੇ ਪਿਛਲੇ ਪੰਜਾਹ ਸਾਲ ਦੌਰਾਨ ਲਿਖੀਆਂ ਗ਼ਜ਼ਲਾਂ ਦਾ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ‘ਅੱਖਰ ਅੱਖਰ’ ਵੀ ਛਪ ਚੁਕੀ ਹੈ। ‘ਇਤਫ਼ਾਕ”’ ਗੱਲ ਵੱਲੋਂ ਲਿਖੀਆਂ 900 ਗ਼ਜ਼ਲਾਂ ਵਿੱਚੋਂ ਚੋਣਵੀਆਂ 106 ਗ਼ਜ਼ਲਾਂ ਦੀ ਸੱਜਰੀ ਕਿਤਾਬ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੋਜੀ ਵਿਦਵਾਨ ਡਾ. ਸਤਿੰਦਰਜੀਤ ਸਿੰਘ ਸਨੀ ਪੱਖੋ ਕੇ ਅਤੇ ਬੀ ਬੀ ਕੇ ਡੀਏ ਵੀ ਕਾਲਿਜ ਅੰਮ੍ਰਿਤਸਰ ਦੇ ਅਧਿਆਪਕ ਪ੍ਰੋ. ਜਗਮੀਤ ਸਿੰਘ ਨੇ ਸੰਪਾਦਿਤ ਕੀਤੀ ਹੈ।