DAP Fertilizer: ਖਾਦਾਂ ਦੀ ਜ਼ਰੂਰਤ ਤੇ ਸਮੱਸਿਆਵਾਂ

DAP Fertilizer
DAP Fertilizer: ਖਾਦਾਂ ਦੀ ਜ਼ਰੂਰਤ ਤੇ ਸਮੱਸਿਆਵਾਂ

DAP Fertilizer: ਕਣਕ ਦੀ ਬਿਜਾਈ ਲਈ ਡੀਏਪੀ ਦੀ ਘਾਟ ਦਾ ਮਸਲਾ ਚਰਚਾ ’ਚ ਹੈ ਸੂਬਾ ਸਰਕਾਰਾਂ ਖਾਦ ਲਈ ਕੇਂਦਰ ਤੱਕ ਪਹੁੰਚ ਕਰ ਰਹੀਆਂ ਹਨ ਭਾਵੇਂ ਕਿਸਾਨ ਖੇਤੀ ਵਿਭਾਗ ਦੀਆਂ ਸਿਫਾਰਸਾਂ ਅਨੁਸਾਰ ਖਾਂਦਾ ਦੀ ਵਰਤੋਂ ਕਰਦੇ ਹਨ ਪਰ ਇਸ ਮਸਲੇ ਦਾ ਦੂਜਾ ਪਹਿਲੂ ਵੀ ਚਿੰਤਾਜਨਕ ਹੈ ਕਿ ਅੱਜ ਖੇਤੀ ਖਾਦਾਂ ’ਤੇ ਇੰਨੀ ਜ਼ਿਆਦਾ ਨਿਰਭਰ ਹੋ ਗਈ ਹੈ ਕਿ ਖਾਦਾਂ ਬਿਨਾਂ ਖੇਤੀ ਨੂੰ ਅਸੰਭਵ ਜਿਹਾ ਮੰਨਣ ਦੀ ਧਾਰਨਾ ਬਣ ਗਈ ਹੈ ਜੋ ਧਰਤੀ, ਵਾਤਾਵਰਨ ਤੇ ਮਨੁੱਖੀ ਸਿਹਤ ਲਈ ਬਹੁਤ ਘਾਤਕ ਹੈ ਅਸਲ ’ਚ ਹਰੀ ਕਰਾਂਤੀ ਖਾਦਾਂ ਲੈ ਕੇ ਆਈ ਸੀ ਜਿਸ ਦਾ ਮਕਸਦ ਦੇਸ਼ ਲਈ ਅਨਾਜ ਦੀਆਂ ਜ਼ਰੂਰਤਾਂ ਲਈ ਖਾਂਦਾ ਦੀ ਵਰਤੋਂ ਸੀ।

ਪਰ ਹੌਲੀ-ਹੌਲੀ ਖਾਦ ਕਲਚਰ ਖੇਤੀ ’ਤੇ ਇੰਨੀ ਜ਼ਿਆਦਾ ਹਾਵੀ ਹੋ ਗਈ ਹੈ। ਕਿ ਖਾਂਦਾ ਦੀ ਵਰਤੋਂ ਤੈਅ ਸਿਫਾਰਸ਼ਾਂ ਤੋਂ ਕਈ ਗੁਣਾਂ ਵਧ ਗਈ, ਜਿਸ ਨਾਲ ਨਾ ਸਿਰਫ ਧਰਤੀ ਦੀ ਉਪਜਾਊ ਸ਼ਕਤੀ ’ਤੇ ਮਾੜਾ ਅਸਰ ਪਿਆ ਸਗੋਂ ਖੁਰਾਕ ’ਚ ਖਾਦ ਦਾ ਜਹਿਰੀਲਾ ਅਸਰ ਪਹੁੰਚ ਗਿਆ ਜਿਸ ਨੇ ਬਿਮਾਰੀਆਂ ਦਾ ਹੜ੍ਹ ਲਿਆਂਦਾ ਹੋਇਆ ਹੈ ਅਸਲ ’ਚ ਬਦਲਦੇ ਸਮਾਜਿਕ-ਆਰਥਿਕ ਢਾਂਚੇ ’ਚ ਧਰਤੀ, ਖੇਤੀ ਤੇ ਅਨਾਜ ਦੇ ਅਰਥ ਹੀ ਬਦਲ ਗਏ ਹਨ ਰਵਾਇਤੀ ਖੇਤੀ ਜੈਵਿਕ ਤੇ ਸਸਤੀ ਖੇਤੀ ਸੀ ਕਿਸਾਨ ਤੇ ਦੇਸ਼ ਦੀਆਂ ਜ਼ਰੂਰਤਾਂ ਸੀਮਿਤ ਸਨ ਹੁਣ ਘੱਟ ਝਾੜ (ਉਤਪਾਦਨ) ਕਿਸਾਨ ਤੇ ਦੇਸ਼ ਦੋਵਾਂ ਲਈ ਸੰਕਟ ਹੈ ਪਰ ਸਿਹਤ ਤੇ ਵਾਤਾਵਰਨ ਦੇ ਮੱਦੇਨਜ਼ਰ ਖਾਦਾਂ ਦੀ ਘੱਟ ਵਰਤੋਂ ਜਾਂ ਜੈਵਿਕ (ਆਰਗੈਨਿਕ) ਖੇਤੀ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਹੈ। DAP Fertilizer

Read This : ਡੀਏਪੀ ਖਾਦ ਦੇ ਭਾਅ ਵਧੇ, ਕਿਸਾਨ ’ਚ ਭਾਰੀ ਰੋਹ

ਇਹ ਸੰਕਟ ’ਚੋਂ ਨਿਕਲਣ ਲਈ ਕਿਸਾਨ ਤੇ ਸਰਕਾਰ ਦੋਵਾਂ ਨੂੰ ਰਲਕੇ ਯਤਨ ਕਰਨੇ ਪੈਣਗੇ ਜੇਕਰ ਸਰਕਾਰਾਂ ਆਰਗੈਨਿਕ ਖੇਤੀ ਜਿਣਸਾਂ ਲਈ ਸਹੀ ਮੰਡੀਕਰਨ ਦਾ ਪ੍ਰਬੰਧ ਕਰਨ ਤਾਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਮੋੜਿਆ ਜਾ ਸਕਦਾ ਹੈ ਆਰਗੈਨਿਕ ਅਨਾਜ ਮਹਿੰਗਾ ਹੋਣ ਕਾਰਨ ਕਿਸਾਨ ਲਈ ਵੀ ਫਾਇਦੇਮੰਦ ਹੈ ਜੇਕਰ ਕਿਸਾਨ ਆਪਣੇ ਘਰ ਵਾਸਤੇ ਹੀ ਆਰਗੈਨਿਕ ਸਬਜੀਆਂ ਤੇ ਅਨਾਜ ਪੈਦਾ ਕਰ ਲੈਣ ਘੱਟੋ ਘੱਟ 65 ਫੀਸਦੀ ਅਬਾਦੀ ਖਾਂਦਾ ਤੇ ਕੀਟਨਾਸ਼ਕਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਹੋ ਸਕਦੀ ਹੈ ਇਸੇ ਤਰ੍ਹਾਂ ਸਰਕਾਰਾਂ ਕੈਂਸਰ ਤੇ ਹੋਰ ਬਿਮਾਰੀਆਂ ’ਤੇ ਖਰਚ ਹੋਣ ਵਾਲੇ ਬਜਟ ਦਾ ਕੁਝ ਹਿੱਸਾ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੱਦਦ ਵਜੋਂ ਦੇਣ ਤਾਂ ਬਿਮਾਰੀਆਂ ਦੀ ਜੜ੍ਹ ਹੀ ਖਤਮ ਹੋ ਸਕਦੀ ਹੈ। DAP Fertilizer

LEAVE A REPLY

Please enter your comment!
Please enter your name here