ਪ੍ਰਾਈਵੇਟ ਮਿੰਨੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, ਚਾਲਕ ਸਮੇਤ 6 ਲੋਕ ਜਖਮੀ

Bus Collides with Tree Sachkahoon

ਪ੍ਰਾਈਵੇਟ ਮਿੰਨੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, ਚਾਲਕ ਸਮੇਤ 6 ਲੋਕ ਜਖਮੀ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਕਸਬੇ ਤੇ ਜਗ੍ਹਾ ਰਾਮ ਤੀਰਥ ਵਿਚਕਾਰ ਪ੍ਰਾਈਵੇਟ ਮਿੰਨੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਦਰੱਖਤ ਨਾਲ ਜਾ ਟਕਰਾਈ ਜਿਸ ਵਿੱਚ ਚਾਲਕ ਸਮੇਤ 6 ਲੋਕ ਜਖਮੀ ਹੋ ਗਏ ਘਟਨਾ ਦਾ ਪਤਾ ਲੱਗਦਿਆਂ ਤਲਵੰਡੀ ਸਾਬੋ ਦੇ ਥਾਣਾ ਮੁਖੀ ਰਾਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜਾ ਲਿਆ।

ਇਸ ਸਬੰਧੀ ਥਾਣੇਦਾਰ ਚਮਕੌਰ ਸਿੰਘ ਤੇ ਗੁਰਮੇਜ ਸਿੰਘ ਫੌਜੀ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਕਲਾਲਵਾਲਾ ਤੋਂ ਤਲਵੰਡੀ ਸਾਬੋ ਜਾ ਰਹੀ ਸੀ ਕਿ ਬੱਸ ਵਿੱਚ ਅਚਾਨਕ ਆਏ ਤਕਨੀਕੀ ਨੁਕਸ ਕਾਰਨ ਬੱਸ ਘਟਨਾ ਸਥਾਨ ਕੋਲ ਆ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਵਿੱਚ ਚਾਲਕ ਜਗਦੇਵ ਸਿੰਘ ਮੀਆ, ਕੁਲਦੀਪ ਸਿੰਘ, ਨਿਰਮਲ ਸਿੰਘ, ਕੁਲਵੰਤ ਕੌਰ, ਸਿਮਰਜੀਤ ਕੌਰ ਸਮੇਤ 6 ਲੋਕ ਜਖਮੀ ਹੋ ਗਏ ਹਨ ਜਿੰਨ੍ਹਾਂ ਵਿੱਚੋਂ ਚਾਲਕ ਤੇ ਕੁਲਦੀਪ ਸਿੰਘ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਹੈ ਤੇ ਬਾਕੀ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਅਚਾਨਕ ਸਟੇਰਿੰਗ ਵਿੱਚ ਪਏ ਨੁਕਸ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਜਿਆਦਾ ਨੁਕਸਾਨ ਹੋਣੋ ਬਚ ਗਿਆ ਹੈ ।ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here