ਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਟਰਾਂਸਪੋਰਟਰਜ਼ ਨਾਲ ਸ਼ਰੇਆਮ ਧੱਕਾ ਕਰ ਰਹੇ : ਸੰਦੀਪ ਸਿੰਘ ਢਿੱਲੋਂ
ਗਿੱਦੜਬਾਹਾ, (ਰਾਜਵਿੰਦਰ ਬਰਾੜ)। ਗਿੱਦੜਬਾਹਾ ਦੇ ਬੱਸ ਸਟੈਂਡ ਵਿਖੇ ਅੱਜ ਪੀ.ਆਰ.ਟੀ.ਸੀ. ਅਤੇ ਨਿਊ ਦੀਪ ਬੱਸ ਸਰਵਿਸ ਦੇ ਆਪ੍ਰੇਟਰਾਂ ਦਰਮਿਆਨ ਬੱਸਾਂ ਦੇ ਟਾਇਮ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਪੀ.ਆਰ.ਟੀ.ਸੀ. ਵੱਲੋਂ ਆਪਣੀਆਂ ਬੱਸਾਂ ਨੂੰ ਬੱਸ ਅੱਡੇ ਦੇ ਇੱਕ ਪਾਸੇ ਖੜ੍ਹਾ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਸੰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਟਰਾਂਸਪੋਰਟਰਜ਼ (Private Bus Operators) ਨਾਲ ਸ਼ਰੇਆਮ ਧੱਕਾ ਕਰ ਰਹੇ ਹਨ। (Private Bus Operators)
ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਦੀ ਬੱਸ ਦਾ ਸਵੇਰੇ 11:50 ਵਜੇ ਗਿੱਦੜਬਾਹਾ ਬੱਸ ਸਟੈਂਡ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਚੱਲਣ ਦਾ ਸਮਾਂ ਸੀ ਪਰੰਤੂ ਪ੍ਰਾਈਵੇਟ ਟਰਾਂਸਪੋਰਟਰਜ਼ ਨਾਲ ਧੱਕਾ ਕਰਦੇ ਹੋਏ ਪੀ.ਆਰ.ਟੀ.ਸੀ. ਦੀ ਬੱਸ ਨੂੰ 12:05 ਤੱਕ ਕਾਊਂਟਰ ਤੇ ਲਗਾਈ ਰੱਖਿਆ, ਜਿਸ ਕਾਰਨ ਉਨ੍ਹਾਂ ਦੀ ਪੀ.ਆਰ.ਟੀ.ਸੀ. ਬੱਸ ਚਾਲਕਾਂ ਅਤੇ ਇੰਚਾਰਜ ਨਾਲ ਤਕਰਾਰ ਹੋਈ ਹੈ। ਉੱਧਰ ਇਸ ਸੰਬੰਧੀ ਪੀ.ਆਰ.ਟੀ.ਸੀ. ਦੇ ਅੱਡਾ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਆਰ.ਟੀ. ਓ. ਸਾਹਿਬ ਵੱਲੋਂ ਕਰੀਬ 2 ਮਹੀਨੇ ਪਹਿਲਾਂ ਬੱਸਾਂ ਦਾ ਟਾਇਮ ਟੇਬਲ ਸੈਟ ਕੀਤੇ ਗਏ ਹਨ, ਜਿਸ ਨੂੰ ਪ੍ਰਾਈਵੇਟ ਟਰਾਂਸਪੋਰਟਜ਼ ਸਵੀਕਾਰ ਨਹੀਂ ਕਰ ਰਹੇ ਸਨ ਅਤੇ ਇਸ ਸੰਬੰਧੀ ਬੀਤੇ ਦਿਨ ਬਠਿੰਡਾ ਵਿਖੇ ਮੀਟਿੰਗ ਹੋਈ ਸੀ, ਜਿਸ ਵਿਚ ਪਰਮਿਟਾਂ ਅਨੁਸਾਰ ਟਾਇਮ ਮੁੜ ਸੈਟ ਕੀਤੇ ਗਏ ਸਨ।
ਇਸ ਮੀਟਿੰਗ ਵਿਚ ਹੀ ਪੀ.ਆਰ.ਟੀ.ਸੀ. ਨੇ 2 ਨਵੇਂ ਟਾਇਮ ਸੈਟ ਕੀਤੇ ਸਨ ਅਤੇ ਨਿਊ ਦੀਪ ਬੱਸ ਸਰਵਿਸ ਵੱਲੋਂ ਸਵੇਰੇ 4:30 ਵਜੇ ਬਠਿੰਡਾ ਤੋਂ ਚੰਡੀਗੜ੍ਹ ਬੱਸ ਚਲਾਉਣ ਬਾਰੇ ਕਿਹਾ ਜਿਸ ਨੂੰ ਉਹ 5:30 ਵਜੇ ਚਲਾਉਣ ਦੀ ਗੱਲ ਕੀਤੀ ਸੀ ਜੋ ਨਿਊ ਦੀਪ ਨੂੰ ਮਨਜੂਰ ਨਹੀਂ ਸਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ 8 ਟਾਈਮ ਪੂਰੇ ਕਰਨਾ ਚਾਹੁੰਦੇ ਸੀ ਪਰੰਤੂ ਇੰਨਾਂ ਆਪਣੀ ਬੱਸ ਸਾਡੀ ਬੱਸ ਦੇ ਅੱਗੇ ਲਗਾ ਲਈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਫਿਲਹਾਲ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਬੱਸ ਸਟੈਂਡ ਵਿਖੇ ਅਗਲੇ ਹੁਕਮਾਂ ਤੱਕ ਖੜ੍ਹਾ ਕਰ ਦਿੱਤਾ ਗਿਆ ਹੈ।