ਪੋਲੋਂ ਗਰਾਊੁਂਡ ’ਚ ਸਜ਼ ਰਿਹੈ ਪੰਡਾਲ | Prime Minister
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਟਿਆਲਾ ਸ਼ਹਿਰ ਵਿੱਚ ਬਣਿਆ ਪੋਲੋਂ ਗਰਾਉੂਂਡ ਅੰਦਰ ਵੱਡਾ ਪੰਡਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਫੇਰੀ ਤੋਂ ਦੋ ਦਿਨ ਪਹਿਲਾਂ ਹੀ ਸੁਰੱਖਿਆ ਫੋਰਸਾਂ ਵੱਲੋਂ ਚੌਕਸੀ ਸ਼ੁਰੂ ਕਰ ਦਿੱਤੀ ਹੈ। ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਟਿਆਲਾ ਪੁੱਜੇ ਅਤੇ ਉਨ੍ਹਾਂ ਵੱਲੋਂ ਰੈਲੀ ਵਾਲੇ ਸਥਾਨ ਸਮੇਤ ਹੋਰ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਵਾਚਿਆ ਗਿਆ। (Prime Minister)
ਪੋਲੋਂ ਗਰਾਉੂਂਡ ਦੇ ਆਲੇ-ਦੁਆਲੇ ਵਧਾਈ ਸਖ਼ਤਾਈ, ਡੀਜੀਪੀ ਸਰੁੱਖਿਆ ਪ੍ਰਬੰਧਾਂ ਲਈ ਪੁੱਜੇ | Prime Minister
ਜਾਣਕਾਰੀ ਅਨੁਸਾਰ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੰੁਚ ਰਹੇ ਹਨ। ਪੋਲੋ ਗਰਾਉੂਂਡ ਨੂੰ ਜਾਂਦੇ ਰਸਤਿਆਂ ’ਤੇ ਪੁਲਿਸ ਵੱਲੋਂ ਸਖਤਾਈ ਕਰ ਦਿੱਤੀ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਇਜ਼ਾ ਲਿਆ ਗਿਆ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। 6 ਹਜਾਰ ਤੋਂ ਵੱਧ ਕੇਂਦਰੀ ਅਤੇ ਪੰਜਾਬ ਪੁਲਿਸ ਦੇ ਸਰੁੱਖਿਆ ਮੁਲਾਜ਼ਮਾਂ ਵੱਲੋਂ ਚੱਪੇ-ਚੱਪੇ ’ਤੇ ਪਹਿਰਾ ਦਿੱਤਾ ਜਾਵੇਗਾ। (Prime Minister)
ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਕਰਨ ਦੇ ਕੀਤੇ ਐਲਾਨ ਕਾਰਨ ਸੁਰੱਖਿਆ ਦਸਤੇ ਪਹਿਲਾਂ ਹੀ ਚੌਕਸ ਹਨ ਅਤੇ ਪ੍ਰਧਾਨ ਮੰਤਰੀ ਦੀ ਸਰੁੱਖਿਆ ਚਾਰ ਪਰਤਾਂ ਵਿੱਚ ਹੈ। ਪ੍ਰਧਾਨ ਮੰਤਰੀ ਦੀ ਆਮਦ ਸਬੰਧੀ ਡੀਜੀਪੀ ਤੋਂ ਲੈ ਕੇ ਏਡੀਜੀਪੀ, ਡੀਆਈਜੀ, ਐਸਐੱਸਪੀਜ਼, ਡੀਅੱੈਸਪੀਜ਼, ਇੰਸਪੈਕਟਰ ਆਦਿ ਸੁਰੱਖਿਆ ਪ੍ਰਬੰਧਾਂ ’ਤੇ ਡਟੇ ਹੋਏ ਹਨ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਡਰੋਨ ਉਡਾਨ ਐਨਮੈਨਡ ਏਰੀਅਲ ਵਹੀਕਲ, ਰਿਪੋਟ ਕੰਟਰੋਲਡ, ਮਾਈਕਰੋਂ ਲਾਈਟ ਏਅਰ ਕਰਾਫ਼ਟ ਆਦਿ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦਿਆਂ 23 ਮਈ ਨੂੰ ਟਰੈਫ਼ਿਕ ਨੂੰ ਵੀ ਬਦਲਵੇਂ ਰਸਿਤਆਂ ਵਿੱਚ ਦੀ ਲੰਘਾਇਆ ਜਾਵੇਗਾ। ਪੋਲੋ ਗਰਾਊੁਂਡ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
Also Read : ਵੱਧਦੇ ਤਾਪਮਾਨ ਦੇ ਹੱਲ ਲਈ ਸੁਚੇਤ ਹੋਣ ਦੀ ਲੋੜ