11 ਵਜੇ ਹੋਵੇਗਾ ਪ੍ਰੋਗਰਾਮ ਸ਼ੁਰੂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ਵਾਸੀਆਂ ਨਾਲ ‘ਮਨ ਕੀ ਬਾਤ’ ਕਰਨਗੇ। ਪ੍ਰਧਾਨ ਮੰਤਰੀ ਦਾ ਇਹ 34ਵਾਂ ਪ੍ਰੋਗਰਾਮ ਹੈ। ਪੀ.ਐੱਮ. ਆਕਾਸ਼ਵਾਣੀ ਰਾਹੀਂ ਆਪਣੀ ‘ਮਨ ਕੀ ਬਾਤ’ ਲੋਕਾਂ ਤੱਕ ਪਹੁੰਚਾਉਂਦੇ ਹਨ। ਇਸ ਪ੍ਰੋਗਰਾਮ ‘ਚ ਉਹ ਦੇਸ਼ ਨਾਲ ਜੁੜੇ ਮੁੱਦੇ ਅਤੇ ਸਮੱਸਿਆਵਾਂ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਲਈ ਮੋਦੀ ਦੇਸ਼ ਦੀ ਜਨਤਾ ਤੋਂ ਸੁਝਾਅ ਅਤੇ ਆਪਣੇ ਵਿਚਾਰ ਸਾਂਝੇ ਕਰਨ ਨੂੰ ਵੀ ਕਹਿੰਦੇ ਹਨ ਅਤੇ ਜਿਨ੍ਹਾਂ ਦੇ ਸੁਝਾਅ ਜਾਂ ਲੋਕਾਂ ਵੱਲੋਂ ਕੀਤੇ ਕੰਮਾਂ ਦੀ ਚਰਚਾ ਮੋਦੀ ਇਸ ‘ਚ ਕਰਦੇ ਵੀ ਹਨ। ਲੋਕ ਆਪਣੇ ਸੁਝਾਅ ਪੱਤਰਾਂ, ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਭੇਜ ਸਕਦੇ ਹਨ।
ਜਿ਼ਕਰਯੋਗ ਹੈ ਕਿ ‘ਮਨ ਕੀ ਬਾਤ’ ਪ੍ਰੋਗਰਾਮ ਪ੍ਰਧਾਨ ਮੰਤਰੀ ਦਫ਼ਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਡੀ.ਡੀ. ਨਿਊਜ਼ ਦੇ ਯੂ-ਟਿਊਬ ਚੈਨਲਾਂ ‘ਤੇ ਵੀ ਇਹ ਪ੍ਰਸਾਰਿਤ ਹੁੰਦਾ ਹੈ। ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਖੇਤਰੀ ਭਾਸ਼ਾਵਾਂ ‘ਚ ਵੀ ਇਸ ਦਾ ਪ੍ਰਸਾਰਣ ਆਕਾਸ਼ਵਾਣੀ ਨਾਲ ਕੀਤਾ ਜਾਂਦਾ ਹੈ। ਰਾਤ 8 ਵਜੇ ਇਸ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ‘ਚ ਦੁਬਾਰਾ ਸੁਣਿਆ ਜਾ ਸਕਦਾ ਹੈ।