Haryana News: ਪਲਵਲ (ਬਿਊਰੋ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਨਵਾਂ ਇਤਿਹਾਸ ਸਿਰਜਣ ਵਾਲੀ ਹੈ। ਇਹ ਚੋਣ ਹਰਿਆਣਾ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਦੇਣ ਲਈ ਹੈ। ਤੁਸੀਂ ਇੱਥੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਦੇ ਤੇਜ਼ ਵਿਕਾਸ ਦੀ ਗਾਰੰਟੀ, ਇਹ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿੱਚ ਲੱਖਪਤੀ ਦੀਦੀਆਂ ਪਰਿਵਾਰ ਦਾ ਸਹਾਰਾ ਬਣ ਰਹੀਆਂ ਹਨ। ਮੈਟਰੋ ਬੱਲਭਗੜ੍ਹ ਪਹੁੰਚ ਗਈ ਹੈ। ਹੁਣ ਪਲਵਲ ਨੂੰ ਵੀ ਮੈਟਰੋ ਨਾਲ ਜੋੜਿਆ ਜਾ ਰਿਹਾ ਹੈ। ਪਲਵਲ ਦੇਸ਼ ਦਾ ਹਾਈਵੇਅ ਹੱਬ ਵੀ ਬਣਦਾ ਜਾ ਰਿਹਾ ਹੈ।
Read Also : Punjab Panchayat Election: ਕਰੋੜਾਂ ’ਚ ਪੁੱਜੀ ਸਰਪੰਚੀ ਦੀ ਬੋਲੀ, ਚੋਣ ਅਧਿਕਾਰੀ ਸਖ਼ਤ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਧੋਖਾ ਦੇਣ ਦੀ ਆਦਤ ਪੈ ਗਈ ਹੈ। ਉਸ ਦੇ ਰਾਜ ਦੌਰਾਨ ਦਲਾਲ ਅਤੇ ਜਵਾਈ ਮਾਲਾਮਾਲ ਹੋ ਗਏ। ਕਾਂਗਰਸ ਨੇ ਹਿਮਾਚਲ ਵਿੱਚ ਝੂਠ ਬੋਲਿਆ, ਹੁਣ ਹਰਿਆਣਾ ਵਿੱਚ ਝੂਠੇ ਵਾਅਦੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਲਿਤ ਵਿਰੋਧੀ ਹੈ। ਕਾਂਗਰਸ ਨੇ ਡਾ. ਅੰਬੇਦਕਰ ਨੂੰ ਦੋ ਵਾਰ ਚੋਣਾਂ ਵਿੱਚ ਹਰਾਇਆ। ਉਨ੍ਹਾਂ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਉਨ੍ਹਾਂ ਦੀ ਫੋਟੋ ਵੀ ਨਹੀਂ ਲੱਗਣ ਦਿੱਤੀ। ਉਹ ਮੰਗਲਵਾਰ ਨੂੰ ਹਰਿਆਣਾ ਦੇ ਪਲਵਲ ’ਚ ਨੈਸ਼ਨਲ ਹਾਈਵੇ-19 ’ਤੇ ਗਦਪੁਰੀ ਟੋਲ ਪਲਾਜ਼ਾ ਨੇੜੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। Haryana News