ਪੈਟਰੋਲ ‘ਚ 49 ਪੈਸੇ ਤੇ ਡੀਜ਼ਲ ‘ਚ 59 ਪੈਸੇ ਦਾ ਵਾਧਾ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਐਤਵਾਰ ਨੂੰ ਘਰੇਲੂ ਬਜ਼ਾਰ ‘ਚ ਪੈਟਰੋਲ ਡੀਜ਼ਲ (Petrol Diesel) ਦੀਆਂ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਵਾਧਾ ਹੋਇਆ। ਰਾਸ਼ਟਰੀ ਰਾਜਧਾਨੀ ‘ਚ ਐਤਵਾਰ ਨੂੰ ਪੈਟਰੋਲ ਦੀਆਂ ਕੀਮਤਾਂ ‘ਚ 49 ਪੈਸੇ ਅਤੇ ਡੀਜ਼ਲ ‘ਚ 59 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ। ਪਿਛਲੇ ਚਾਰ ਦਿਨਾਂ ‘ਚ ਇਹਨਾਂ ਦੋਵਾਂ ਈਂਧਣਾਂ ਦੀਆਂ ਕੀਮਤਾਂ ‘ਚ ਲੜੀਵਾਰ 1.25 ਅਤੇ 1.45 ਰੁਪਏ ਦਾ ਵਾਧਾ ਹੋ ਚੁੱਕਾ ਹੈ।
ਇਹਨਾਂ ਸ਼ਹਿਰਾਂ ਵਿੱਚ ਹੋਇਆ ਕਿੰਨਾ ਵਾਧਾ
ਦਿੱਲੀ ‘ਚ ਐਤਵਾਰ ਨੂੰ ਪੈਟਰੋਲ ਦੀ ਕੀਮਤ 69.75 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਅਤੇ ਡੀਜ਼ਲ ਦੀ ਕੀਮਤ 63.69 ਰੁਪਏ ਪ੍ਰਤੀ ਲੀਟਰ ਹੋ ਗਈ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ 75.39 ਰੁਪਏ ਅਤੇ ਡੀਜ਼ਲ 66.66 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ‘ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਲੜੀਵਾਰ 71.87 ਅਤੇ 65.46 ਰੁਪਏ ਅਤੇ ਚੇਨੱਈ ‘ਚ ਕੀਮਤਾਂ ਲੜੀਵਾਰ 72.40 ਅਤੇ 67.26 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ