8 ਕਰੋੜ ਦੀ ਲੁੱਟ ਦਾ ਮਾਮਲਾ | Crime
ਲੁਧਿਆਣਾ ’ਚ 8 ਕਰੋੜ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਤੀਜੇ ਸੁਲਝਾ ਲਿਆ ਹੈ। ਪੁਲਿਸ ਮੁਤਾਬਿਕ ਏਟੀਐਮਾਂ ਨੂੰ ਨਗਦੀ ਸਪਲਾਈ ਕਰਨ ਵਾਲੀ ਕੰਪਨੀ ਦੀ ਗੱਡੀ ਦੇ ਡਰਾਇਵਰ ਦਾ ਹੱਥ ਸੀ ਅਤੇ ਇੱਕ ਔਰਤ ਇਸ ਦੀ ਸਾਜਿਸ਼ਘਾੜੀ (Crime) ਹੈ। ਪੁਲਿਸ ਨੇ ਨਗਦੀ ਵੀ ਬਰਾਮਦ ਕਰ ਲਈ ਹੈ। ਪੁਲਿਸ ਪਹਿਲਾਂ ਵੀ ਅਜਿਹੇ ਕਈ ਮਾਮਲਿਆਂ ਨੂੰ ਸੁਲਝਾ ਚੁੱਕੀ ਹੈ। ਇਹਨਾਂ ਮਾਮਲਿਆਂ ’ਚ ਪੁਲਿਸ ਇੱਕ ਥਿਊਰੀ ’ਤੇ ਹੀ ਕੰਮ ਕਰ ਰਹੀ ਹੈ ਕਿ ਜਿਸ ਕੰਪਨੀ ’ਚ ਲੁੱਟ ਹੋਈ ਹੈ ਉਸ ਕੰਪਨੀ ਅੰਦਰਲਾ ਮੁਲਾਜ਼ਮ ਹੀ ਸਾਜਿਸ਼ਘਾੜਾ ਹੋ ਸਕਦਾ, ਇਸ ਤੋਂ ਪਹਿਲਾਂ ਵੀ ਨਗਦੀ ਲੁੱਟਣ ਦੀਆਂ ਘਟਨਾਵਾਂ ’ਚ ਕੋਈ ਨਾ ਕੋਈ ਮੁਲਾਜ਼ਮ ਹੀ ਸ਼ਾਮਲ ਹੁੰਦਾ ਸੀ। ਪੰਜਾਬ ’ਚ ਇਹ ਵੀ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਲੁੱਟ ’ਚ ਔਰਤ ਵੀ ਸ਼ਾਮਲ ਹੋਈ ਹੈ। ਇਹ ਸਮਾਜਿਕ ਤੌਰ ’ਤੇ ਚਿੰਤਾ ਵਾਲਾ ਮਾਮਲਾ ਹੈ।
ਤੁਰਤ-ਫੁਰਤ ਕਾਰਵਾਈ | Crime
ਆਮ ਤੌਰ ’ਤੇ ਔਰਤਾਂ ਨੂੰ ਕਾਨੂੰਨ ਪਸੰਦ ਮੰਨਿਆ ਜਾਂਦਾ ਹੈ ਜੋ ਖਾਸ ਕਰਕੇ ਅਪਰਾਧਾਂ ਤੋਂ ਦੂਰ ਰਹਿੰਦੀਆਂ ਹਨ। ਇੱਥੇ ਪੁਲਿਸ ਦੀ ਤਾਰੀਫ ਕਰਨੀ ਬਣਦੀ ਹੈ ਜਿਸ ਨੇ ਤੁਰਤ-ਫੁਰਤ ਕਾਰਵਾਈ ਕਰਦਿਆਂ ਮਾਮਲੇ ਦੀ ਤਹਿ ਤੱਕ ਪਹੁੰਚ ਬਣਾ ਲਈ। ਅਜਿਹੀ ਕਾਰਵਾਈ ਹੀ ਆਮ ਜਨਤਾ ਨੂੰ ਭਰੋਸਾ ਬਨ੍ਹਾ ਸਕਦੀ ਹੈ ਕਿ ਪੁਲਿਸ ਪ੍ਰਬੰਧ ਕਾਨੂੰਨ ਨੂੰ ਲਾਗੂ ਕਰਨ ਦੇ ਸਮਰੱਥ ਹੈ ਪਰ ਜੇਕਰ ਸਮੁੱਚੀਆਂ ਅਪਰਾਧਿਕ ਘਟਨਾਵਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਅੱਜ ਬਹੁਤ ਸੁਧਾਰਾਂ ਦੀ ਲੋੜ ਹੈ। ਰੋਜ਼ਾਨਾ ਹੀ ਝਪਟਮਾਰ ਰਾਹ ਜਾਂਦੀਆਂ ਔਰਤਾਂ ਦੇ ਗਲੋਂ-ਕੰਨੋਂ ਗਹਿਣੇ ਲਾਹ ਕੇ ਫਰਾਰ ਹੋ ਜਾਂਦੇ ਹਨ। ਇਹਨਾਂ ਘਟਨਾਵਾਂ ’ਚ ਔਰਤਾਂ ਜ਼ਖ਼ਮੀ ਹੋਈਆਂ ਹਨ। ਖਾਸ ਕਰ ਬਜ਼ੁਰਗ ਔਰਤਾਂ ਗੰਭੀਰ ਰੂਪ ’ਚ ਜਖਮੀ ਹੋਈਆਂ ਹਨ। ਕਈ ਘਟਨਾਵਾਂ ’ਚ ਜਾਨੀ ਨੁਕਸਾਨ ਵੀ ਹੋਇਆ ਹੈ। ਬਹੁਤੀਆਂ ਘਟਨਾਵਾਂ ਸਥਾਨਕ ਚਰਚਾ ਤੱਕ ਸੀਮਿਤ ਰਹਿ ਜਾਂਦੀਆਂ ਹਨ। (Crime)
ਇਹ ਵੀ ਪੜ੍ਹੋ : ਅਜਿਹਾ ਮਹਾਂ ਤੂਫ਼ਾਨ ਜਿਸ ਬਾਰੇ ਸੋਚ ਕੇ ਕੰਬ ਉੱਠਦੀ ਐ ਰੂਹ, ਸਾਵਧਾਨੀ ਲਈ ਅਗਾਊ ਤਿਆਰੀਆਂ
ਮੀਡੀਆ ’ਚ ਆਈਆਂ ਵੱਡੀਆਂ ਘਟਨਾਵਾਂ ਦੀ ਚਰਚਾ ਸਿਆਸੀ ਪੱਧਰ ’ਤੇ ਪਹੰੁਚ ਜਾਂਦੀ ਹੈ ਜਿੱਥੇ ਸਰਕਾਰ ਤੇ ਪੁਲਿਸ ਦੇ ਵੱਕਾਰ ਦਾ ਮਸਲਾ ਹੁੰਦਾ ਹੈ। ਜ਼ਰੂਰੀ ਹੈ ਕਿ ਪੁਲਿਸ ਪ੍ਰਬੰਧ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕੀਤਾ ਜਾਵੇ। ਸਥਾਨਕ ਪੁਲਿਸ ਦੀ ਕਾਰਵਾਈ ਵੀ ਤੁਰਤ-ਫੁਰਤ ਹੋਣੀ ਚਾਹੀਦੀ ਹੈ ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਸਥਾਨਕ ਪੁਲਿਸ ਦੇ ਕੰਮ ਕਰਨ ਦੇ ਢੰਗ ਦੀ ਨਜ਼ਰਸਾਨੀ ਹੋਵੇਗੀ। ਅਸਲ ’ਚ ਸਥਾਨਕ ਲੋਕ ਨੁਮਾਇੰਦਿਆਂ, ਕੌਂਸਲਰਾਂ/ ਵਿਧਾਇਕਾਂ/ਸਾਂਸਦਾਂ ਨੂੰ ਸਾਰਾ ਕੁਝ ਪੁਲਿਸ ਢਾਂਚੇ ’ਤੇ ਛੱਡਣ ਦੀ ਬਜਾਇ ਲੋਕ ਹਿੱਤ ’ਚ ਸਰਗਰਮੀ ਵਿਖਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ ; ‘ਸਰਕਾਰ ਤੁਹਾਡੇ ਦੁਆਰ’ ’ਚ ਹੁਣ ਅਧਿਕਾਰੀ ਹੋਣਗੇ ਜ਼ਿੰਮੇਵਾਰ, ਮੰਤਰੀਆਂ ਕੋਲ ਆ ਰਹੇ ਹਨ ਛੋਟੇ-ਮੋਟੇ ਕੰਮ, ਸਰਕਾਰ ਹੋਈ ਨਰਾਜ਼
ਪੀੜਤ ਪੁਲਿਸ ਕਾਰਵਾਈ ਲਈ ਧਰਨਾ ਦਿੰਦੇ ਹਨ, ਅਧਿਕਾਰੀ ਭਰੋਸਾ ਦੇ ਦਿੰਦੇ ਹਨ ਪਰ ਕੁਝ ਦਿਨਾਂ ਮਗਰੋਂ ਗੱਲ ਆਈ-ਗਈ ਹੋ ਜਾਂਦੀ ਹੈ। ਲਗਭਗ ਹਰ ਸ਼ਹਿਰ ਅੰਦਰ ਹੀ ਰੋਜ਼ਾਨਾ ਚੋਰੀਆਂ ਹੁੰਦੀਆਂ ਹਨ ਸੂਬਿਆਂ ’ਚ ਚੋਰੀਆਂ ਦੇ ਤੇ ਲੁੱਟਾਂ-ਖੋਹਾਂ ਦੇ ਲੱਖਾਂ ਮਸਲੇ ਅਧੂਰੇ ਪਏ ਹਨ ਜਿਨ੍ਹਾਂ ਦੀ ਜਾਂਚ ਵੀ ਸਿਰੇ ਨਹੀਂ ਲੱਗਦੀ। ਆਮ ਆਦਮੀ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਸਰਕਾਰ ਨੂੰ ਹੋਰ ਠੋਸ ਉਪਰਾਲੇ ਕਰਨ ਦੀ ਜ਼ਰੂਰਤ ਹੈ।