ਪ੍ਰਦੂਸ਼ਣ ਰੋਕਣਾ ਸਭ ਦੀ ਜਿੰਮੇਵਾਰੀ
ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਵਾਰ ਵਾਤਾਵਰਨ ਦੀ ਸ਼ੁੱਧਤਾ ਵੱਡੀ ਚੁਣੌਤੀ ਬਣ ਗਈ ਹੈ 14 ਨਵੰਬਰ ਨੂੰ ਦੀਵਾਲੀ ਦਾ ਪਵਿੱਤਰ ਤਿਉਹਾਰ ਹੈ ਜਿਸ ਦਿਨ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ‘ਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਪੰਜ ਰਾਜਾਂ ‘ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਦਰਜ ਹੋ ਰਹੀਆਂ ਹਨ ਅਜਿਹੀ ਸਥਿਤੀ ‘ਚ ਪ੍ਰਦੂਸ਼ਣ ਮਰੀਜ਼ਾਂ ਖਾਸ ਕਰਕੇ ਖੰਘ, ਜ਼ੁਕਾਮ, ਸਾਹ ਦੇ ਰੋਗੀਆਂ ਤੇ ਕੋਰੋਨਾ ਪੀੜਤ ਰੋਗੀਆਂ ਲਈ ਆਫ਼ਤ ਬਣ ਜਾਵੇਗਾ ਇਹ ਮਸਲਾ ਸਿਆਸੀ ਜਾਂ ਆਰਥਿਕਤਾ ਦਾ ਨਹੀਂ ਸਗੋਂ ਇਹ ਮਾਨਵੀ ਸੰਵੇਦਨਾ ਦਾ ਮੁੱਦਾ ਹੈ
ਮਰੀਜ਼ਾਂ ਦੀ ਸਲਾਮਤੀ ਲਈ ਸਭ ਨੂੰ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਤੇ ਕਿਸਾਨਾਂ ਦਰਮਿਆਨ ਪਰਾਲੀ ਦੇ ਮਾਮਲੇ ‘ਚ ਪਹਿਲਾਂ ਹੀ ਟਰਕਾਅ ਚੱਲ ਰਿਹਾ ਹੈ ਪਰਾਲੀ ਨੂੰ ਅੱਗ ਲਾਉਣ ਦੇ ਮੁਕੱਦਮੇ ਦਰਜ ਹੋ ਰਹੇ ਹਨ ਪਰ ਮਸਲੇ ਦਾ ਹੱਲ ਨਹੀਂ ਨਿੱਕਲ ਰਿਹਾ ਕਿਸਾਨ ਭਰਾਵਾਂ ਨੂੰ ਜਨਤਾ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਪਰਾਲੀ ਨੂੰ ਅੱਗ ਲਾਉਣ ਤੋਂ ਕਿਵੇਂ ਨਾ ਕਿਵੇਂ ਸੰਕੋਚ ਕਰਨ ਦੀ ਜ਼ਰੂਰਤ ਹੈ
ਦੀਵਾਲੀ ਵਾਲੇ ਦਿਨ ਆਤਿਸ਼ਬਾਜੀ ਤੇ ਪਰਾਲੀ ਦਾ ਧੂੰਆਂ ਬਹੁਤ ਵੱਡੀ ਚੁਣੌਤੀ ਹੈ ਤਿਉਹਾਰ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ ਜੋ ਜ਼ਿੰਦਗੀ ਨੂੰ ਮਹੱਤਵ ਦਿੰਦੇ ਹਨ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦਾ ਸੰਦੇਸ਼ ਦਿੰਦੇ ਹਨ ਆਤਿਸ਼ਬਾਜੀ ਤਿਉਹਾਰ ਨਾਲ ਜੁੜੀ ਹੋਈ ਹੈ ਰਾਜਸਥਾਨ ਤੇ ਉੜੀਸਾ ਸਰਕਾਰ ਨੇ ਪਟਾਕਿਆਂ ਦੀ ਖਰੀਦੋ-ਫਰੋਖਤ ‘ਤੇ ਪਾਬੰਦੀ ਲਾ ਦਿੱਤੀ ਹੈ
ਨੈਸ਼ਨਲ ਗਰੀਨ ਟ੍ਰਿਬਿਊਨਲ ‘ਚ ਡੇਢ ਦਰਜਨ ਦੇ ਕਰੀਬ ਰਾਜਾਂ ‘ਚ ਆਤਿਸ਼ਬਾਜ਼ੀ ਦਾ ਮਾਮਲਾ ਵਿਚਾਰ ਅਧੀਨ ਹੈ ਸਰਕਾਰੀ ਫੈਸਲੇ ਕਿਸ ਤਰ੍ਹਾਂ ਦੇ ਵੀ ਹੋਣ ਪਰ ਆਮ ਜਨਤਾ ਨੂੰ ਵੀ ਜਾਗਰੂਕ ਹੋ ਕੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਤਿਉਹਾਰ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਮਨੁੱਖ ਸਿਹਤ ਲਈ ਕੰਮ ਕਰਨਾ ਸਭ ਦਾ ਫ਼ਰਜ਼ ਹੈ ਪ੍ਰਦੂਸ਼ਣ ਕਾਰਨ ਹਾਲਾਤ ਇਹ ਹਨ ਕਿ ਕਈ ਥਾਈਂ ਦਿਨ ਵੇਲੇ ਹੀ ਹਨ੍ਹੇਰਾ ਹੋ ਜਾਂਦਾ ਹੈ ਤੇ ਸਾਰਾ ਦਿਨ ਸੂਰਜ ਨਜ਼ਰ ਨਹੀਂ ਆਉਂਦਾ ਇਸ ਲਈ ਦੀਵਾਲੀ ਮੌਕੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਫ਼ਰਜ਼ ਬਣ ਜਾਂਦਾ ਹੈ ਕਿ ਉਹ ਪ੍ਰਦੂਸ਼ਣ ਦੀ ਰੋਕਥਾਮ ਲਈ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.