ਸਰਹੱਦ ਦੀ ਸੁਰੱਖਿਆ ਵਧਾਉਣ ਲਈ ਚੁੱਕੇ ਜਾਣ ਜ਼ਰੂਰੀ ਕਦਮ
ਬੇਰੂਤ (ਏਜੰਸੀ)। ਲੇਬਨਾਨ ‘ਚ ਸੰਯੁਕਤ ਰਾਸ਼ਟਰ ਅੰਤਰਿਮ ਸੈਨਾ ਦੇ ਮੁਖੀ ਸਟੇਫੇਨੋ ਡੇਲ ਕਰਨਲ ਨੇ ਲੈਬਨਾਨ ਤੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਸਰਹੱਦ (ਬਲੂ ਲਾਈਨ) ਦੇ ਨੇੜੇ ਅਚਾਨਕ ਹੋਣ ਵਾਲੀਆਂ ਗਤੀਵਿਧੀਆਂ ਨੂੰ ਰੋਕੋ। ਸਟੇਫੇਨੋ ਡੇਲ ਕਰਨਲ ਨੇ ਵੀਰਵਾਰ ਨੂੰ ਕਿਹਾ ਕਿ ਲੈਬਨਾਨ ‘ਚ ਸੰਯੁਕਤ ਰਾਸ਼ਟਰ ਅੰਤਰਿਮ ਫੌਜ ਨੂੰ ਬਲੂ ਲਾਈਨ ਦੇ ਨੇੜੇ ਹੋਣ ਵਾਲੀ ਹਰੇਕ ਗਤੀਵਿਧੀ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਸੁਰੱਖਿਆ ਪ੍ਰਬੰਧ ਕਰਕੇ ਹਰ ਸੰਭਵ ਘਟਨਾ ਤੇ ਉਲੰਘਣਾ ਤੋਂ ਬਚਿਆ ਜਾ ਸਕੇ। ਉਨ੍ਹਾਂ ਲੈਬਨਾਨ, ਇਜਰਾਇਲ ਸੀਮਾ ‘ਤੇ ਰਾਮ ਅਲ ਨਕੋਰਾ ‘ਚ ਦੋਵਾਂ ਦੇਸ਼ਾਂ ਦੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਰੋਧੀ ਧਿਰ ਦੀ ਬੈਠਕ ਕਰਨ ਤੋਂ ਬਾਅਦ ਇਹ ਟਿੱਪਣੀ ਕੀਤੀ। (Border)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ