ਸਾਡੇ ਨਾਲ ਸ਼ਾਮਲ

Follow us

20.5 C
Chandigarh
Friday, February 27, 2026
More
    Home Breaking News Prachand: ‘ਪ੍...

    Prachand: ‘ਪ੍ਰਚੰਡ’ ਨਾਲ ਰਾਸ਼ਟਰਪਤੀ ਮੁਰਮੂ ਨੇ ਭਰੀ ਇਤਿਹਾਸਕ ਉਡਾਣ

    Prachand
    Prachand: ‘ਪ੍ਰਚੰਡ’ ਨਾਲ ਰਾਸ਼ਟਰਪਤੀ ਮੁਰਮੂ ਨੇ ਭਰੀ ਇਤਿਹਾਸਕ ਉਡਾਣ

    Prachand: ਜੈਸਲਮੇਰ (ਏਜੰਸੀ)। ਰਾਜਸਥਾਨ ’ਚ ਜੈਸਲਮੇਰ ਦੀ ਥਾਰ ਸਰਹੱਦ ’ਤੇ ਸ਼ੁੱਕਰਵਾਰ ਦਾ ਦਿਨ ਭਾਰਤੀ ਫੌਜੀ ਇਤਿਹਾਸ ’ਚ ਸੁਨਹਿਰੇ ਅੱਖਰਾਂ ’ਚ ਦਰਜ ਹੋ ਗਿਆ, ਜਦੋਂ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਵਦੇਸ਼ੀ ਹਲਕੇ ਜੰਗੀ ਹੈਲੀਕਾਪਟਰ (ਐੱਲਸੀਐੱਚ) ’ਪ੍ਰਚੰਡ’ ’ਚ ਇਤਿਹਾਸਕ ਉਡਾਣ ਭਰੀ। ਰਾਸ਼ਟਰਪਤੀ ਨੇ ਜੰਗੀ ਹੈਲੀਕਾਪਟਰ ‘ਪ੍ਰਚੰਡ’ ’ਚ ਸਹਿ-ਪਾਇਲਟ ਬਣ ਕੇ 25 ਮਿੰਟ ਦੀ ਉਡਾਣ ਦੌਰਾਨ ਹਵਾ ਸ਼ਕਤੀ ਯੁੱਧ ਅਭਿਆਸ ਖੇਤਰ ਤੇ ਸਭ ਤੋਂ ਵੱਡੀ ਫੀਲਡ ਫਾਇਰਿੰਗ ਰੇਂਜ ਤੇ ਪਰਮਾਣੂ ਸਥਲ ਦਾ ਹਵਾਈ ਮੁਆਇਨਾ ਵੀ ਕੀਤਾ।

    Read Also : ਹਲਕਾ ਘਨੌਰ ’ਚ ਨਜ਼ਾਇਜ਼ ਮਾਈਨਿੰਗ ਦਾ ਮਾਮਲਾ ਮੁੜ ਭਖਿਆ

    ਉਨ੍ਹਾਂ ਨੇ ਹੈਲੀਕਾਪਟਰ ਤੋਂ ਰੇਡੀਓ ਰਾਹੀਂ ਦੇਸ਼ਵਾਸੀਆਂ ਨੂੰ ਸੰਦੇਸ਼ ਵੀ ਦਿੱਤਾ। ਉਹ ਦੇਸ਼ ਦੇ ਪਹਿਲੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਕਿਸੇ ਜੰਗੀ ਹੈਲੀਕਾਪਟਰ ’ਚ ਸਹਿ- ਪਾਇਲਟ ਵਜੋਂ ਉਡਾਣ ਭਰੀ ਹੈ। ਦੋ ਪ੍ਰਚੰਡ ਐੱਲਸੀਐੱਚ ਹੈਲੀਕਾਪਟਰਾਂ ਦੀ ਉਡਾਣ ਦੌਰਾਨ ਉਨ੍ਹਾਂ ਨਾਲ ਦੂਜੇ ਐੱਲਸੀਐੱਚ ’ਚ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਵੀ ਉਡਾਣ ਭਰੀ।