ਨਵੀਂ ਦਿੱਲੀ | ਕਲਾ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਦੇਣ ਲਈ ਅੱਜ ਇੱਥੇ ਦੇਸ਼ ਦੇ ਮਸ਼ਹੂਰ 42 ਕਲਕਾਰਾਂ ਨੂੰ ਸਾਲ 2017 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਇੱਕ ਸ਼ਾਨਦਾਰ ਸਮਾਰੋਹ ‘ਚ ਸੰਗੀਤ, ਨਾਟਕ, ਵਾਦਨ ਤੇ ਗਾਇਕੀ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਲਈ ਇਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਇਨ੍ਹਾਂ ਕਲਾਕਾਰਾਂ ਨੂੰ ਪੁਰਸਕਾਰ ‘ਚ ਇੱਕ ਲੱਖ ਰੁਪਏ ਦਾ ਚੈੱਕ, ਪ੍ਰਸੰਸਾ ਪੱਤਰ ਦਿੱਤਾ ਗਿਆ ਇਸ ਮੌਕੇ ਸੱਭਿਆਚਾਰਕ ਮੰਤਰੀ ਡਾ. ਮਹੇਸ਼ ਸ਼ਰਮਾ ਤੇ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ਼ੰਕਰ ਸੇਨ ਤੇ ਹੋਰ ਪਤਵੰਤੇ ਮਹਿਮਾਨ ਮੌਜ਼ੂਦ ਰਹੇ ਸੰਗੀਤ ਖੇਤਰ ਤੋਂ 11 ਕਲਾਕਾਰ, ਪਰੰਪਰਿਕ ਕਲਾ ਤੋਂ 10 ਕਲਾਕਾਰ, ਨ੍ਰਤ ਤੇ ਰੰਗਮੰਚ ਤੋਂ ਨੌ-ਨੌ ਕਲਾਕਾਰ ਤੇ ਦੋ ਕਲਾਕਾਰਾਂ ਨੂੰ ਸੰਯੁਕਤ ਰੂਪ ਨਾਲ ਪੁਰਸਕਾਰ ਦਿੱਤਾ ਗਿਆ ਇਸ ਤੋਂ ਇਲਾਵਾ ਵਿਜੈ ਵਰਮਾ ਤੇ ਸੰੰਧਿਆ ਪੁਰੇਚਾ ਨੂੰ ਸੰਪੂਰਨ ਯੋਗਦਾਨ ਅਤੇ ਸਕਾਨਰਸ਼ਿਪ ਵਰਗ ‘ਚ ਸਨਮਾਨਿਤ ਕੀਤਾ ਗਿਆ ਪੁਰਸਕਾਰ ਪਾਉਣ ਵਾਲੇ ਮੁੱਖ ਕਲਾਕਾਰਾਂ ‘ਚ ਰਮਾ ਵੈਦਨਾਥਨ (ਨ੍ਰਤ), ਰਮਾਕਾਂਤ ਗੁੰਦੇਚਾ ਅਤੇ ਉਮਾਕਾਂਤ ਗੁੰਦੇਚਾ (ਬਾਂਸੁਰੀ), ਹੇਮਾ ਸਹਾਇ (ਅਦਾਕਾਰੀ), ਬਾਪੀ ਬੋਸ (ਨਿਰਦੇਸ਼ਨ), ਸੁਜਾਤਾ ਮਹਾਪਾਤਰਾ (ਓੜਿਸੀ ਨ੍ਰਤ) ਅਤੇ ਸ਼ੋਭਾ ਕੇਸਰ (ਕਥਕ) ਆਦਿ ਸ਼ਾਮਲ ਹਨ ਲੋਕਕਲਾ, ਪਰੰਪਰਿਕ ਕਲਾ, ਮੁਖੌਟਾ ਨ੍ਰਤ ਅਤੇ ਆਦਿਵਾਸੀ ਸੰਗੀਤ ਆਦਿ ਦੇ ਖੇਤਰ ‘ਚ ਵੀ ਪੁਰਸਕਾਰ ਦਿੱਤੇ ਗਏ ਇਨ੍ਹਾਂ ਕਲਾਕਾਰਾਂ ਦੀ ਚੋਣ ਬੀਤੇ ਸਾਲ ਇੰਫਾਲ ‘ਚ ਅਕਾਦਮੀ ਦੀ ਆਮ ਪ੍ਰੀਸ਼ਦ ਦੀ ਮੀਟਿੰਗ ‘ਚ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।