ਕੰਮ ਦੇ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ‘ਚ ਹੈ ਵਿਭਾਗ
ਚੰਡੀਗੜ੍ਹ। ਸ਼ਹਿਰ ‘ਚ ਸੁਰੱਖਿਆ ਨੂੰ ਕਾਇਮ ਰੱਖਣਾ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ। ਜੇਕਰ ਕਿਧਰੇ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅੜਿੱਕੇ ‘ਚ ਲਿਆ ਜਾਂਦਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕਿਉਂ ਨਹੀਂ ਕੀਤੇ ਸਨ। Chandigarh
ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਹਰਕਤ ‘ਚ ਆਇਆ ਹੈ। ਪ੍ਰਸ਼ਾਸਨ ‘ਤੇ ਕੋਈ ਸਵਾਲ ਨਾ ਚੱਕ ਸਕੇ ਚੰਡੀਗੜ੍ਹ ਦਾ ਪ੍ਰਸ਼ਾਸਨ ਇਸ ਦਾ ਖਿਆਲ ਰੱਖ ਰਿਹਾ ਹੈ। ਸ਼ਹਿਰ ਦੀ ਵਧ ਰਹੀ ਆਬਾਦੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰ ‘ਚ ਹੁਣ 3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ ਹੋ ਰਹੀ ਹੈ।
ਇਸ ਵੇਲੇ ਚੰਡੀਗੜ੍ਹ ਸ਼ਹਿਰ ‘ਚ ਕੁੱਲ 7 ਫਾਇਰ ਸਟੇਸ਼ਨ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਜਿਵੇਂ-ਜਿਵੇਂ ਸ਼ਹਿਰ ਦੀ ਆਬਾਦੀ ਵਧ ਰਹੀ ਹੈ, ਉਂਝ ਹੀ ਸ਼ਹਿਰ ‘ਚ ਬਣਾਏ ਗਏ ਫਾਇਰ ਸਟੇਸ਼ਨਾਂ ‘ਤੇ ਵੀ ਕੰਮ ਦਾ ਦਬਾਅ ਵਧ ਰਿਹਾ ਹੈ, ਅਜਿਹੇ ‘ਚ ਕੰਮ ਦੇ ਦਬਾਅ ਦੇ ਚੱਲਦਿਆਂ ਕਿਤੇ ਸੁਰੱਖਿਆ ‘ਚ ਕਿਸੇ ਤਰ੍ਹਾਂਦੀ ਕਮੀ ਨਾ ਰਹਿ ਜਾਵੇ, ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਸ਼ਹਿਰ ‘ਚ 3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੇਂ ਫਾਇਰ ਸਟੇਸ਼ਨ ਪੰਜਾਬ ਹਰਿਆਣਾ ਸਕੱਤਰੇਤ ਸੈਕਟਰ-53 ਤੇ 34 ‘ਚ ਬਣਾਏ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।