Punjab Railway News: ਰੇਲਵੇ ਦੀ ਪੰਜਾਬ ’ਚ ਹੋਰ ਜ਼ਮੀਨ ਖਰੀਦਣ ਦੀ ਤਿਆਰੀ, ਨਵੀਂ ਰੇਲਵੇ ਲਾਈਨ ਲਈ ਸਰਵੇਖਣ ਹੋਇਆ ਪੂਰਾ

Punjab Railway News
Punjab Railway News: ਰੇਲਵੇ ਦੀ ਪੰਜਾਬ ’ਚ ਹੋਰ ਜ਼ਮੀਨ ਖਰੀਦਣ ਦੀ ਤਿਆਰੀ, ਨਵੀਂ ਰੇਲਵੇ ਲਾਈਨ ਲਈ ਸਰਵੇਖਣ ਹੋਇਆ ਪੂਰਾ

Punjab Railway News: ਨਵੀਂ ਦਿੱਲੀ। ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਅਹਿਮ ਖਬਰ ਆਈ ਹੈ। ਨਵੀਂ ਰੇਲਵੇ ਲਾਈਨ ਵਿਛਾਉਣ ਲਈ ਸਰਵੇਖਣ ਪੂਰਾ ਕਰ ਲਿਆ ਗਿਆ ਹੈ। ਪੰਜਾਬ ਦੀਆਂ ਜ਼ਮੀਨਾਂ ਦੇ ਭਾਅ ਅਸਮਾਨੀ ਜਾਣ ਦੀ ਆਸ ਜਾਗ ਪਈ ਲੱਗਦੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਦਿੱਲੀ ਤੋਂ ਜੰਮੂ ਤੱਕ ਕਰੀਬ 600 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਸਰਵੇ ਪੂਰਾ ਹੋ ਚੁੱਕਾ ਹੈ। ਕੰਪਨੀ ਨੇ ਸਰਵੇਖਣ ਨਾਲ ਸਬੰਧਤ ਐਫਐਸਐਲ ਯਾਨੀ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜ਼ਰ ਨੂੰ ਸੌਂਪ ਦਿੱਤੀ ਹੈ। ਹੁਣ ਵਿਭਾਗੀ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਲਾਈਨ ਕਿਵੇਂ ਵਿਛਾਈ ਜਾਵੇਗੀ ਅਤੇ ਇਸ ’ਤੇ ਰੇਲ ਗੱਡੀਆਂ ਕਿਵੇਂ ਚਲਾਈਆਂ ਜਾਣਗੀਆਂ।

Read Also : Canada News: ਕੈਨੇਡਾ ਤੋਂ ਆ ਗਈ ਵੱਡੀ ਖਬਰ, ਟਰੂਡੋ ਨੇ ਕਰ ਦਿੱਤਾ ਐਲਾਨ

ਇਹ ਨਵੀਂ ਰੇਲਵੇ ਲਾਈਨ ਹਰਿਆਣਾ ਅਤੇ ਪੰਜਾਬ ਵਿੱਚੋਂ ਲੰਘੇਗੀ, ਜਿਸ ਨਾਲ ਕਈ ਰਾਜਾਂ ਨਾਲ ਸੰਪਰਕ ਵਧੇਗਾ। ਇਸ ਪ੍ਰੋਜੈਕਟ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਹੋਵੇਗੀ। ਇਸ ਤੋਂ ਇਲਾਵਾ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾਂ ਵਧ ਜਾਣਗੇ। ਉਂਜ ਕਰੋੜਾਂ ਰੁਪਏ ਦੇ ਇਸ ਪ੍ਰਾਜੈਕਟ ਉਤੇ ਮਨਜ਼ੂਰੀ ਦੀ ਅੰਤਿਮ ਮੋਹਰ ਰੇਲਵੇ ਬੋਰਡ ਹੀ ਲਵੇਗੀ। ਇਸ ਸਬੰਧੀ ਵੀ ਵਿਭਾਗੀ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੰਪਨੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦਾ ਮੁਲਾਂਕਣ ਕਰਨ ਉਪਰੰਤ ਨਵੀਂ ਰੇਲਵੇ ਲਾਈਨ ਸਬੰਧੀ ਪੇਸ਼ਕਾਰੀ ਰੇਲਵੇ ਬੋਰਡ ਅੱਗੇ ਦਿੱਤੀ ਜਾ ਸਕੇ। Punjab Railway News

ਪੁਣੇ ਦੀ ਕੰਪਨੀ ਨੇ ਸਰਵੇਖਣ ਕੀਤਾ ਸੀ | Punjab Railway News

ਰੇਲਵੇ ਨੇ ਇਸ ਪ੍ਰੋਜੈਕਟ ਨੂੰ ਜ਼ਮੀਨ ’ਤੇ ਉਤਾਰਨ ਅਤੇ ਇਸ ਦੀ ਜਾਂਚ ਕਰਵਾਉਣ ਦੀ ਜ਼ਿੰਮੇਵਾਰੀ ਪੁਣੇ ਦੀ ਇੱਕ ਕੰਪਨੀ ਨੂੰ ਦਿੱਤੀ ਸੀ ਜੋ ਇਸ ਕੰਮ ’ਚ ਪੂਰੀ ਤਰ੍ਹਾਂ ਮਾਹਰ ਹੈ। ਰੇਲਵੇ ਤੋਂ ਨਿਰਦੇਸ਼ ਮਿਲਦੇ ਹੀ ਕੰਪਨੀ ਨੇ ਅਪ੍ਰੈਲ 2024 ’ਚ ਨਵੀਂ ਰੇਲਵੇ ਲਾਈਨ ਦਾ ਸਰਵੇ ਸ਼ੁਰੂ ਕਰ ਦਿੱਤਾ ਸੀ। ਇਸ ਲਾਈਨ ਦਾ ਸਰਵੇ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ। ਦਿੱਲੀ ਤੋਂ ਅੰਬਾਲਾ, ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਤੱਕ। ਇਸ ਦੀ ਰਿਪੋਰਟ ਦਿੱਲੀ, ਅੰਬਾਲਾ ਤੇ ਜਲੰਧਰ ਡਿਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਜਿਵੇਂ ਹੀ ਇਹ ਪ੍ਰਾਜੈਕਟ ਪੂਰਾ ਹੋ ਜਾਵੇ, ਹਰ ਡਿਵੀਜ਼ਨ ਆਪਣੇ ਹਿੱਸੇ ਯਾਨੀ 200 ਕਿਲੋਮੀਟਰ ਨਵੀਂ ਰੇਲਵੇ ਲਾਈਨ ਦੀ ਦੇਖ-ਰੇਖ ਕਰ ਸਕੇ।

ਇਕ ਜਾਂ ਦੋ ਲਾਈਨਾਂ ’ਤੇ ਫੈਸਲਾ ਰੇਲਵੇ ਉਤੇ | Punjab Railway News

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਅੰਬਾਲਾ ਤੱਕ ਦੋ ਨਵੀਆਂ ਰੇਲਵੇ ਲਾਈਨਾਂ ਅਤੇ ਅੰਬਾਲਾ ਤੋਂ, ਜਲੰਧਰ, ਜੰਮੂ ਤੱਕ ਇੱਕ ਰੇਲਵੇ ਲਾਈਨ ਵਿਛਾਈ ਜਾਵੇਗੀ ਪਰ ਇਹ ਫੈਸਲਾ ਰੇਲਵੇ ਦੀ ਅੰਤਿਮ ਰਿਪੋਰਟ ’ਤੇ ਨਿਰਭਰ ਕਰੇਗਾ ਕਿ ਦਿੱਲੀ ਤੋਂ ਜੰਮੂ ਤੱਕ ਡਬਲ ਲਾਈਨ ਵਿਛਾਈ ਜਾਵੇਗੀ ਜਾਂ ਨਹੀਂ। ਦਿੱਲੀ ਤੋਂ ਜੰਮੂ ਤੱਕ ਦੋ ਰੇਲਵੇ ਲਾਈਨਾਂ ਹਨ। ਇਸ ਵਿੱਚ ਇੱਕ ਅਪ ਅਤੇ ਇੱਕ ਡਾਊਨ ਲਾਈਨ ਹੈ, ਯਾਨੀ ਦਿੱਲੀ ਅਤੇ ਜੰਮੂ ਤੋਂ ਜਾਣ ਵਾਲੀਆਂ ਰੇਲ ਲਾਈਨਾਂ। ਪਰ ਰੇਲ ਗੱਡੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਇਨ੍ਹਾਂ ਰੇਲਵੇ ਲਾਈਨਾਂ ’ਤੇ ਆਵਾਜਾਈ ਦਾ ਬੋਝ ਕਾਫੀ ਵਧ ਗਿਆ ਹੈ।

ਇਸ ਸਮੇਂ ਦਿੱਲੀ ਤੋਂ ਜੰਮੂ ਲਈ ਰੋਜ਼ਾਨਾ 50 ਤੋਂ ਵੱਧ ਰੇਲ ਗੱਡੀਆਂ ਚਲਦੀਆਂ ਹਨ ਜੋ ਵੱਖ-ਵੱਖ ਰੇਲਵੇ ਰੂਟਾਂ ਰਾਹੀਂ ਜੰਮੂ ਪਹੁੰਚਦੀਆਂ ਹਨ। ਜੇਕਰ ਅੰਬਾਲਾ ਦੀ ਗੱਲ ਕਰੀਏ ਤਾਂ ਅੰਬਾਲਾ ਛਾਉਣੀ ਤੋਂ ਕਰੀਬ 20 ਰੇਲ ਗੱਡੀਆਂ ਜੰਮੂ ਜਾਂਦੀਆਂ ਹਨ।

LEAVE A REPLY

Please enter your comment!
Please enter your name here