ਬਲਾਕ ਸੰਗਰੂਰ ਦੇ 29ਵੇਂ ਸਰੀਰਦਾਨੀ ਬਣੇ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਪ੍ਰੇਮ ਚੰਦ ਸਿੰਗਲਾ ਵਾਸੀ ਹਰੇੜੀ ਰੋਡ, (ਬੱਗੂਆਣਾ ਜੋਨ) ਸੰਗਰੂਰ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਇਹ ਬਲਾਕ ਦਾ 29ਵਾਂ ਸਰੀਰਦਾਨ ਹੈ। Body Donation
ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਚੰਦ ਸਿੰਗਲਾ ਕੁਝ ਦਿਨਾਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਹ ਸੱਚਖੰਡ ਜਾ ਬਿਰਾਜੇ ਪ੍ਰੇਮ ਚੰਦ ਸਿੰਗਲਾ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਪ੍ਰੇਮ ਚੰਦ ਸਿੰਗਲਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਤੀਰਥਨਕਾਰ ਮਹਾਂਵੀਰ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਮੁਰਾਦਾਬਾਦ ਉੱਤਰ ਪ੍ਰਦੇਸ਼ ਵਿਖ਼ੇ ਭੇਜੀ ਗਈ।
ਇਹ ਵੀ ਪੜ੍ਹੋ: Bathinda News: ਸੀਯੂ ਪੰਜਾਬ ਨੇ ਆਊਟਲੁੱਕ ਇੰਡੀਆ ਰੈਂਕਿੰਗ ’ਚ ਪ੍ਰਾਪਤ ਕੀਤਾ 9ਵਾਂ ਸਥਾਨ
ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਰਵਾਨਾ ਕਰਨ ਤੋਂ ਪਹਿਲਾਂ ਐਂਬੂਲੈਂਸ ਵਾਲੀ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਤੇ ਇਸ ਗੱਡੀ ਨੂੰ ਹਰੀ ਝੰਡੀ ਦੇ ਕੇ ਬੀਜੇਪੀ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਉਲ ਹਲਕਾ ਇੰਚਾਰਜ ਭਾਜਪਾ ਧੂਰੀ ਨੇ ਰਵਾਨਾ ਕੀਤਾ। ਇਸ ਮੌਕੇ ਸਾਧ-ਸੰਗਤ ਨੇ ‘ਪ੍ਰੇਮ ਚੰਦ ਇੰਸਾਂ ਅਮਰ ਰਹੇ’ ਦੇ ਨਾਅਰੇ ਵੀ ਲਾਏ ਅਤੇ ਮਿ੍ਰਤਕ ਦੇਹ ਨੂੰ ਬਜ਼ਾਰਾਂ ’ਚੋਂ ਦੀ ਹੁੰਦੇ ਹੋਏ ਰਵਾਨਾ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰ ਦਰਸ਼ਨਾਂ ਦੇਵੀ, ਨਰਿੰਦਰ ਸਿੰਗਲਾ, ਜਤਿੰਦਰ ਸਿੰਗਲਾ, ਮਮਤਾ ਰਾਣੀ, ਸਤਪਾਲ ਸੁਪਰਡੈਂਟ ਤੋਂ ਇਲਾਵਾ ਦਿਨੇਸ਼ ਪਰੋਚਾ ਭਾਜਪਾ ਆਗੂ, 85 ਮੈਂਬਰ ਹੁਕਮ ਚੰਦ ਨਾਗਪਾਲ, 15 ਮੈਂਬਰ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਵਿੰਗ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Body Donation