ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਜਣੇਪੇ ਤੇ ਤੰਦਰੁਸਤ ਰਹਿਣ ਦੇ ਨੁਕਤੇ ਕੀਤੇ ਸਾਂਝੇ

Talwandi Bhai News

ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ : ਡਾ. ਦੀਪਕ ਚੰਦਰ | Talwandi Bhai News

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai News : ਮਾਂ ਦੀ ਸਿਹਤ ਜੇਕਰ ਤੰਦਰੁਸਤ ਹੋਵੇਗੀ ਤਾਂ ਹੀ ਉਸ ਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਡਾ. ਦੀਪਕ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਫਿਰੋਜ਼ਸ਼ਾਹ ਵੱਲੋਂ ਅੱਜ ਡਾ. ਰਾਜਵਿੰਦਰ ਕੌਰ ਸਿਵਿਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਐਚਸੀ ਫ਼ਿਰੋਜ਼ਸ਼ਾਹ ਵਿਖੇ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਜਣੇਪੇ ਤੇ ਤੰਦਰੁਸਤ ਰਹਿਣ ਦੇ ਨੁਕਤੇ ਸਾਂਝੇ ਕਰਦਿਆਂ ਕੀਤਾ।

ਇਸ ਮੌਕੇ ਡਾ. ਦੀਪਕ ਚੰਦਰ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿੱਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ। ਉਨਾਂ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਸਿਹਤ ਵਿਭਾਗ ਵੱਲੋਂ ਜੇ ਐਸ ਐਸ ਕੇ, ਜੇ ਐਸ ਵਾਈ ਸਮੇਤ ਕਈ ਸਿਹਤਪੱਖੀ ਸਕੀਮਾਂ ਚਲਾਈਆਂ ਗਈਆਂ ਹਨ। ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਤੇ ਜਣੇਪੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਡਾ. ਦੀਪਕ ਚੰਦਰ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤ ਨੂੰ ਜਿਥੇ ਸੂਬਾ ਸਰਕਾਰ ਵੱਲੋਂ 108 ਨੰਬਰ ਐਬੂਲੈਂਸ ਰਾਹੀਂ ਲਿਆਉਣ ਤੇ ਲਿਜਾਣ ਦੀ ਸੁਵਿਧਾ ਹੈ, ਉਥੇ ਡਲੀਵਰੀ ਕੇਸ ਵੀ ਮੁਫਤ ਵਿਚ ਕਰਨ ਦੇ ਨਾਲ-ਨਾਲ ਰਹਿਣ-ਸਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।

Talwandi Bhai News

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਡਲੀਵਰੀ ਕਰਵਾਉਣ ਵਾਲੀ ਔਰਤ ਦਾ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾ ਕੇ ਮੁਫਤ ਦਵਾਈਆਂ ਤੇ ਖਾਣਾ ਮੁਈਆ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਹੋਵੇ। ਇਸ ਮੌਕੇ ਬੋਲਦਿਆਂ ਡਾ. ਜੂਲੀਆ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਦੇ ਨਾਲ-ਨਾਲ ਹਰੇਕ ਮਨੁੱਖ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਚੈਕਅਪ ਕੀਤਾ ਜਾਂਦਾ ਹੈ, ਉਥੇ ਬਹੁਤੀਆਂ ਬਿਮਾਰੀਆਂ ਦੀ ਦਵਾਈ ਹਸਪਤਾਲ ਵਿੱਚੋਂ ਮੁਫਤ ਦੇ ਕੇ ਮਰੀਜ਼ ਨੂੰ ਬਚਾਉਣ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ।

Read Also : ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਲਈ ਬਜ਼ਟ ’ਚ ਹੋਏ ਵੱਡੇ ਐਲਾਨ

ਇਸ ਮੌਕੇ ਉਨ੍ਹਾਂ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਬੱਚੇ ਲਈ ਮੁਕੰਮਲ ਖੁਰਾਕ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ 0 ਤੋ 1 ਦੇ ਲੜਕੇ ਅਤੇ 0ਤੋ 5 ਸਾਲ ਦੀਆਂ ਲੜਕੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਤ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਥੇ ਇੱਕ ਤੋਂ ਦੂਸਰੇ ਬੱਚੇ ਦੀ ਪਲਾਨਿੰਗ ਵਿੱਚ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ, ਉਥੇ ਔਰਤ ਨੂੰ 20 ਤੋਂ 35 ਸਾਲ ਤੱਕ ਦੀ ਉਮਰ ਵਿਚ ਹੀ ਗਰਭਧਾਰਨ ਕਰਨਾ ਚਾਹੀਦਾ ਹੈ, ਜੋ ਬੱਚੇ ਤੇ ਮਾਂ ਲਈ ਸਹੀ ਸਿੱਧ ਹੁੰਦਾ ਹੈ।