ਉਪਦੇਸ਼ ਅਤੇ ਕਰਮ
ਇੱਕ ਵਾਰ ਗੌਤਮ ਬੁੱਧ ਇੱਕ ਪਿੰਡ ’ਚ ਆਪਣੇ ਕਿਸਾਨ ਭਗਤ ਕੋਲ ਗਏ ਕਿਸਾਨ ਨੇ ਉਨ੍ਹਾਂ ਦੇ ਪ੍ਰਵਚਨ ਦਾ ਪ੍ਰਬੰਧ ਕੀਤਾ ਪ੍ਰਵਚਨ ਸੁਣਨ ਲਈ ਪਿੰਡ ਦੇ ਸਾਰੇ ਲੋਕ ਮੌਜੂਦ ਸਨ, ਪਰ ਉਹ ਭਗਤ ਹੀ ਕਿਤੇ ਦਿਸ ਨਹੀਂ ਰਿਹਾ ਸੀ ਲੋਕ ਕਹਿਣ ਲੱਗੇ ਕਿ ਕੈਸਾ ਭਗਤ ਹੈ ਪ੍ਰਵਚਨ ਦਾ ਪ੍ਰਬੰਧ ਕਰਕੇ ਆਪ ਗਾਇਬ ਹੋ ਗਿਆ
ਪ੍ਰਵਚਨ ਖਤਮ ਹੋਣ ਤੋਂ ਬਾਅਦ ਸਾਰੇ ਲੋਕ ਚਲੇ ਗਏ ਕਾਫ਼ੀ ਕੁਵੇਲੇ ਰਾਤ ਕਿਸਾਨ ਘਰ ਪਰਤਿਆ ਬੁੱਧ ਦੇ ਪੁੱਛਣ ’ਤੇ ਕਿਸਾਨ ਨੇ ਕਿਹਾ ਕਿ ਮੈਂ ਪ੍ਰਵਚਨ ਦੇ ਪ੍ਰਬੰਧ ਲਈ ਹੀ ਗਿਆ ਸੀ ਕੁੱਝ ਜ਼ਰੂਰੀ ਸਾਮਾਨ ਖਰੀਦ ਕੇ ਪਰਤ ਰਿਹਾ ਸੀ ਰਸਤੇ ’ਚ ਇੱਕ ਬਜ਼ੁਰਗ ਆਦਮੀ ਅਚਾਨਕ ਡਿੱਗ ਕੇ ਬੇਹੋਸ਼ ਹੋ ਗਿਆ ਮੈਂ ਕੋਲ ਦੇ ਘਰੋਂ ਪਾਣੀ ਲਿਆ ਕੇ ਉਸਨੂੰ ਹੋੋਸ਼ ’ਚ ਲਿਆਂਦਾ ਪਰ ਉਹ ਇਕੱਲਾ ਘਰ ਨਹੀਂ ਜਾ ਸਕਦਾ ਸੀ, ਸੋ ਮੈਂ ਉਸਨੂੰ ਘਰ ਪਹੁੰਚਾਉਣ ਚਲਾ ਗਿਆ
ਉੱਥੇ ਉਸ ਨੇ ਮੈਨੂੰ ਰੁਕਣ ਲਈ ਕਿਹਾ ਕਿਉਂਕਿ ਉਸ ਦਾ ਪੁੱਤਰ ਨਾਲ ਦੇ ਸ਼ਹਿਰ ਕਿਸੇ ਕੰਮ ਗਿਆ ਹੈ ਉਸ ਨੇ ਕਿਹਾ ਉਸਦੇ ਆਉਣ ਤੱਕ ਮੈਂ ਰੁਕ ਜਾਵਾਂ ਮੈਂ ਰੁਕ ਗਿਆ ਆਖ਼ਿਰਕਾਰ ਉਹ ਆਇਆ, ਤਾਂ ਮੈਂ ਬੇਫ਼ਿਕਰ ਹੋ ਕੇ ਆ ਸਕਿਆ ਹਾਂ ਮੈਂ ਬਜ਼ੁਰਗ ਨੂੰ ’ਕੱਲਾ ਨਹੀਂ ਛੱਡਿਆ ਕਿਉਂਕਿ ਮੈਨੂੰ ਡਰ ਸੀ ਕਿ ਮੇਰੇ ਜਾਂਦੇ ਹੀ ਉਸਨੂੰ ਕਿਤੇ ਕੁੱਝ ਹੋ ਨਾ ਜਾਵੇ
ਅਗਲੇ ਦਿਨ ਜਦੋਂ ਲੋਕ ਦੁਬਾਰਾ ਬੁੱਧ ਕੋਲ ਆਏ ਤਾਂ ਉਨ੍ਹਾਂ ਨੇ ਕਿਸਾਨ ਦੀ ਸ਼ਿਕਾਇਤ ਕਰਦਿਆਂ ਕਿਹਾ, ‘‘ਇਹ ਤੁਹਾਡਾ ਭਗਤ ਹੋਣ ਦਾ ਦਿਖਾਵਾ ਕਰਦਾ ਹੈ ਪ੍ਰਵਚਨ ਦਾ ਪ੍ਰਬੰਧ ਕਰਕੇ ਆਪ ਹੀ ਗਾਇਬ ਹੋ ਜਾਂਦਾ ਹੈ’’ ਬੁੱਧ ਨੇ ਉਨ੍ਹਾਂ ਨੂੰ ਪੂਰੀ ਘਟਨਾ ਸੁਣਾਈ ਤੇ ਸਮਝਾਇਆ ਕਿ ਉਸਨੇ ਪ੍ਰਵਚਨ ਸੁਣਨ ਦੀ ਬਜਾਇ ਕਰਮ ਨੂੰ ਮਹੱਤਵ ਦੇ ਕੇ ਸਿੱਧ ਕਰ ਦਿੱਤਾ ਕਿ ਮੇਰੀ ਸਿੱਖਿਆ ਨੂੰ ਉਹ ਬਿਲਕੁਲ ਠੀਕ ਢੰਗ ਨਾਲ ਸਮਝਿਆ ਹੈ ਮੈਂ ਇਹੀ ਤਾਂ ਸਮਝਾਉਂਦਾ ਹਾਂ ਕਿ ਆਪਣੇ ਵਿਵੇਕ ਤੇ ਬੁੱਧੀ ਨਾਲ ਸੋਚੋ ਕਿ ਕਿਹੜਾ ਕੰਮ ਪਹਿਲਾਂ ਜ਼ਰੂਰੀ ਹੈ ਸਭ ਕੁਝ ਤਿਆਗ ਕੇ ਜੀਵ ਰੱਖਿਆ ਕਰੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ