ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਵਿਜੀਲੈਂਸ ਵਿਭਾਗ ਸੰਗਰੂਰ ਨੇ ਪਾਵਰਕੌਮ ਦੇ ਇੱਕ ਜੇਈ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਸੰਗਰੂਰ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕਾਲੀਆਂ (ਲਹਿਰਾਗਾਗਾ) ਜਿਹੜਾ ਕਿ ਖਰਾਦ ਦੀ ਵਰਕਸ਼ਾਪ ਕਰਦਾ ਹੈ, ਉਸ ਨੇ ਆਪਣਾ ਬਿਜਲੀ ਮੀਟਰ ਥ੍ਰੀ ਫੇਸ ਕਰਵਾਉਣ ਲਈ ਸਬੰਧਿਤ ਵਿਭਾਗ ਵਿੱਚ ਅਰਜ਼ੀ ਦਿੱਤੀ ਸੀ ਅਤੇ ਇਸ ਦੀ ਬਣਦੀ ਸਰਕਾਰੀ ਫੀਸ ਵੀ ਜ਼ਮ੍ਹਾ ਕਰਵਾ ਦਿੱਤੀ ਸੀ
ਉਨ੍ਹਾਂ ਦੱਸਿਆ ਕਿ ਪਾਵਰਕੌਮ ਸਬ ਡਵੀਜ਼ਨ ਮੂਣਕ ਦੇ ਜੇਈ ਮਹਿੰਦਰਪਾਲ ਸਿੰਘ ਨੇ ਮੀਟਰ ਲਗਵਾਉਣ ਲਈ ਉਸ ਤੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 10 ਹਜ਼ਾਰ ਰੁਪਏ ‘ਚ ਤੈਅ ਹੋ ਗਿਆ ਉਨ੍ਹਾਂ ਦੱਸਿਆ ਕਿ ਇਸ ਬਾਬਤ ਮੁਦੱਈ ਨੇ ਵਿਜੀਲੈਂਸ ਵਿਭਾਗ ਨੂੰ ਸੂਚਿਤ ਵੀ ਕਰ ਦਿੱਤਾ
ਇਸ ਉਪਰੰਤ ਇੱਕ ਗਿਣੀ ਮਿਥੀ ਯੋਜਨਾ ਤਹਿਤ ਉਨ੍ਹਾਂ ਸਬ ਡਵੀਜ਼ਨ ਮੂਣਕ ਦੇ ਦਫ਼ਤਰ ਵਿਖੇ ਰੇਡ ਕਰਕੇ ਜੇਈ ਮਹਿੰਦਰਪਾਲ ਸਿੰਘ ਨੂੰ ਰੰਗੇ ਹੱਥੀਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਇਸ ਮੌਕੇ ਸਰਕਾਰੀ ਗਵਾਹ ਦੇ ਤੌਰ ਤੇ ਪ੍ਰਦੀਪ ਸ਼ਾਰਦਾ, ਤੇਜਿੰਦਰਪਾਲ ਸਿੰਘ ਬੀਡੀਪੀਓ ਸੰਗਰੂਰ ਵੀ ਮੌਜ਼ੂਦ ਰਹੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਥਿਤ ਦੋਸ਼ੀ ਜੇਈ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 13 (2), 1988 ਤਹਿਤ ਪਰਚਾ ਦਰਜ਼ ਕਰਕੇ ਹੋਰ ਜਾਂਚ ਆਰੰਭ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।