ਪਾਵਰਕੌਮ ਲਈ ਭਾਰੀ ਤੁਫ਼ਾਨ ਬਣਿਆ ਆਫ਼ਤ, ਤਿੰਨ ਦਿਨਾਂ ’ਚ ਹੀ ਸਾਢੇ 4 ਕਰੋੜ ਦਾ ਵਿੱਤੀ ਨੁਕਸਾਨ

Powercom, Claims Supply, 2638 Lakh Units, Power, June 22

ਸੈਕੜੇ ਟਰਾਂਸਫਾਰਮਰ, ਖੰਭੇ ਤੇ 11 ਕੇ.ਵੀ. ਲਾਈਨਾਂ ਨੁਕਸਾਨੀਆਂ

  • ਬੀਤੀ ਰਾਤ ਆਏ ਤੁਫ਼ਾਨ (Storm) ਕਾਰਨ ਅੱਜ ਰਾਤ ਤੱਕ ਹੋ ਸਕੀ ਬਿਜਲੀ ਸਪਲਾਈ ਬਹਾਲ

ਖੁਸ਼ਵੀਰ ਸਿੰਘ ਤੂਰ, ਪਟਿਆਲਾ, 1 ਜੂਨ। ਪਾਵਰਕੌਮ ਨੂੰ ਲੰਘੀ ਰਾਤ ਆਏ ਪਿਛਲੇ ਦਿਨੀ ਆਏ ਤੇਜ ਤੁਫ਼ਾਨਾਂ ਨੇ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਤੁਫ਼ਾਨ (Storm) ਨਾਲ ਪਾਵਰਕੌਮ ਦੇ ਸੈਕੜੇ ਖੰਭੇ ਅਤੇ ਟਰਾਂਸਫਰਾਮਰ ਸਮੇਤ ਲਾਇਨਾਂ ਨੁਕਸਾਨੀਆਂ ਗਈਆਂ ਹਨ। ਪਾਵਰਕੌਮ ਨੂੰ ਇਨ੍ਹਾਂ ਤੁਫ਼ਾਨ ਨੇ ਚਾਢੇ ਚਾਰ ਕਰੋੜ ਦੇ ਲਗਭਗ ਵਿੱਤੀ ਝਟਕਾ ਦਿੱਤਾ ਹੈ। ਆਲਮ ਇਹ ਬੀਤੀ ਰਾਤ ਆਏ ਤੁਫ਼ਾਨ ਕਾਰਨ ਕਈ ਖੇਤਰਾਂ ਵਿੱਚ ਦੂਜੇ ਦਿਨ ਦੇਰ ਰਾਤ ਤੱਕ ਬਿਜਲੀ ਸਲਪਾਈ ਬਹਾਲ ਹੋ ਸਕੀ ਹੈ।

ਪਾਵਰਕੌਮ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਆਏ ਤੁਫ਼ਾਨ ਦੀ ਅਜੇ ਬਹੁਤੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਨੋਰਥ ਜੋਨ ਜਲੰਧਰ ਦੀਆਂ ਮੁੱਢੀਆਂ ਰਿਪੋਰਟਾਂ ਮੁਤਾਬਿਕ ਜਲੰਧਰ, ਕਪੂਰਥਲਾ, ਹੁਸਿਆਰਪੁਰ, ਸਮਰਾਲਾ ਆਦਿ ਖੇਤਰਾਂ ਵਿੱਚ ਬੀਤੀ ਰਾਤ ਆਏ ਤੁਫ਼ਾਨ ਨੇ ਪਾਵਰਕੌਮ ਦੇ 50 ਟਰਾਸਫਾਰਮਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਜਦਕਿ 106 ਖੰਭੇ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ 11ਕੇਵੀ ਦੀਆਂ ਕਈਆਂ ਲਾਈਨਾਂ ਨੂੰ ਨੁਕਸਾਨ ਪੁੱਜਿਆ ਹੈ।

ਇੱਥੇ ਪਾਵਰਕੌਮ ਦਾ 35 ਲੱਖ ਦੇ ਕਰੀਬ ਪਾਵਰਕੌਮ ਨੂੰ ਨੁਕਸਾਨ ਪੁੱਜਿਆ ਹੈ। ਇਸ ਤੋਂ ਇਲਾਵਾ ਸਾਊਥ ਜੋਨ ਅਧੀਨ ਆੳਂੁਦੇ ਜ਼ਿਲ੍ਹਾ ਪਟਿਆਲਾ, ਸੰਗਰੂਰ, ਫਾਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਵਿੱਚ ਵੀ ਸੈਕੜੇ ਖੰਭੇ ਜਾਣ ਦੀਆਂ ਰਿਪੋਰਟਾਂ ਹਨ, ਪਰ ਪਾਵਰਕੌਮ ਕੋਲ ਅਜੇ ਪੂਰੇ ਵੇਰਵੇ ਨਹੀਂ ਪੱਜੇ ਹਨ। ਤੁਫ਼ਾਨ (Storm) ਕਾਰਨ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਅੰਦਰ ਦੂਜੇ ਦਿਨ ਸ਼ਾਮ ਨੂੰ ਬਿਜਲੀ ਬਹਾਲ ਹੋਈ ਹੈ। ਸੰਗਰੂਰ ਜ਼ਿਲ੍ਹੇ ਦੇ ਕਈ ਖੇਤਰ ਅਜਿਹੇ ਹਨ, ਜਿੱਥੇ ਕਿ ਦੂਜੇ ਦਿਨ ਦੇਰ ਰਾਤ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ। ਸਾਊਥ ਜੋਨ ਅੰਦਰ ਵੀ ਵੱਡਾ ਵਿੱਤੀ ਨੁਕਸਾਨ ਦਾ ਅਨੁਮਾਨ ਹੈ।


ਇੱਧਰ ਜੇਕਰ 29 ਮਈ ਨੂੰ ਆਏ ਤੁਫ਼ਾਨ ਦੀ ਗੱਲ ਕੀਤੀ ਜਾਵੇ ਤਾ ਇਸ ਤੁਫ਼ਾਨ ਕਾਰਨ ਇਕੱਲੇ ਸਾਊਥ ਜੋਨ ਵਿੱਚ ਪਾਵਰਕੌਮ ਨੂੰ 4 ਕਰੋੜ 13 ਲੱਖ ਤੋਂ ਵੱਧ ਦਾ ਨੁਕਸਾਨ ਪੁੱਜਿਆ ਹੈ। ਇਸ ਜੋਨ ਅੰਦਰ ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਾਨਾਲਾ, ਰੋਪੜ, ਮੁਹਾਲੀ ਆਦਿ ਜ਼ਿਲ੍ਹੇ ਆਉਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਅੰਦਰ 616 ਟਰਾਂਸਫਾਰਮਰ, 2810 ਖੰਭੇ, ਅਨੇਕਾ 11ਕੇ.ਵੀ ਲਾਇਨਾਂ ਅਤੇ ਹੋਰ ਸਮਾਨ ਨੁਕਸਾਨਿਆਂ ਗਿਆ ਸੀ। ਤਿੰਨ ਤਿਨਾਂ ਦੇ ਵਕਫ਼ੇ ਵਿੱਚ ਹੀ ਤੁਫ਼ਾਨ ਨੇ ਪਾਵਰਕੌਮ ਨੂੰ ਵੱਡਾ ਘਾਟਾ ਪਹੁੰਚਾਇਆ ਹੈ।

ਮੁਲਾਜ਼ਮਾਂ ਨੇ ਮਿਹਨਤ ਕਰਕੇ ਬਿਜਲੀ ਸਪਲਾਈ ਬਹਾਲ ਕੀਤੀ : ਮੈਨੇਜਮੈਂਟ

ਪਾਵਰਕੌਮ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਪੂਰੀ ਮਿਹਨਤ ਨਾਲ ਲਗਭਗ ਸਾਰੇ ਹੀ ਪ੍ਰਭਾਵਿਤ ਖੇਤਰਾਂ ਵਿੱਚ ਦੇਰ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੁਝ ਕੁ ਖੇਤਰ ਹੀ ਅਜਿਹੇ ਹਨ ਜਿੱਥੇ ਕਿ ਦੇਰ ਰਾਤ ਤੱਕ ਬਿਜਲੀ ਸਪਲਾਈ ਬਹਾਲ ਹੋ ਸਕੀ।

ਉਨ੍ਹਾਂ ਕਿਹਾ ਕਿ ਸਵੇਰ ਤੋਂ ਉਨ੍ਹਾਂ ਦੇ ਮੁਲਾਜ਼ਮ ਡਿੱਗੇ ਟਰਾਂਸਫਾਰਮਰ, ਖੰਭਿਆਂ ਆਦਿ ਦੀ ਮੁਰੰਮਤ ਤੇ ਜੁੱਟ ਗਏ ਸਨ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਅੰਦਰ ਹੀ ਪਾਵਰਕੌਮ ਨੂੰ ਸਾਢੇ ਚਾਰ ਕਰੋੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਤੀ ਦੇਰ ਰਾਤ ਆਏ ਤੁਫ਼ਾਨ ਦੇ ਅੰਕੜੇ ਅਜੇ ਇਕੱਠੇ ਹੋ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।